Back ArrowLogo
Info
Profile

ਦਾ ਪੁਤ, ਉਠ ਪਿਆ ਤੇ ਆਪਣੇ ਹਵਾ ਨਾਲ ਗੱਲਾਂ ਕਰਨ ਵਾਲੇ ਘੋੜਿਆਂ ਨੂੰ ਬਾਹਰ, ਤੇਜ਼ ਵਗਦੇ ਦਰਿਆ ਉਤੇ ਪਾਣੀ ਵਿਖਾਉਣ ਲੈ ਗਿਆ। ਅਤੇ ਉਹ ਕੀ ਵੇਖਦਾ ਹੈ ਕਿ ਤੁਗਰਿਨ, ਅਜਗਰ ਦਾ ਪੁਤ, ਅਸਮਾਨ ਵਿਚੋ ਉਡ ਕੇ ਹੇਠਾਂ ਆ ਰਿਹਾ ਹੈ ਤੇ ਅਲੀਓਸ਼ਾ ਪਾਪੋਵਿਚ ਨੂੰ ਬਾਹਰ ਖੁਲ੍ਹੇ ਮੈਦਾਨ ਵਿਚ ਆਉਣ ਲਈ ਹਾਕਾਂ ਮਾਰ ਰਿਹਾ ਹੈ। ਮਾਰਿਸ਼ਕੋ ਪਾਰਾਨ ਦਾ ਪੁਤ, ਘੋੜੇ ਤੇ ਚੜ੍ਹ ਕੇ ਅਲੀਓਸ਼ਾ ਕੋਲ ਮੁੜ ਆਇਆ ਤੇ ਆਖਣ ਲੱਗਾ :

"ਰੱਬ ਦੀ ਕਸਮ, ਅਲੀਓਸ਼ਾ ਪਾਪੋਵਿਚ। ਤੂੰ ਮੈਨੂੰ ਫੁਲਦਾਰ ਛੁਰਾ ਕਿਉਂ ਨਾ ਫੜਾਇਆ? ਮੈਂ ਉਸ ਬੇਦੀਨੇ ਕੁੱਤੇ ਦੀ ਗੋਰੀ ਹਿੱਕ ਚੀਰ ਸੁਟਦਾ ਤੇ ਉਹਦੀਆਂ ਅੱਖਾਂ ਕੱਢ ਦੇਂਦਾ। ਤੇ ਹੁਣ ਅਸੀਂ ਤੁਗਾਰਿਨ ਦਾ ਕੀ ਵਿਗਾੜ ਸਕਦੇ ਆਂ, ਉਹ ਅਸਮਾਨੋਂ ਉਡਦਾ ਹੇਠਾਂ ਆ ਰਿਹੈ ?"

ਇਹ ਸੁਣਕੇ ਅਲੀਓਸ਼ਾ ਪਾਪੋਵਿਚ ਆਪਣੇ ਹਵਾ ਨਾਲ ਗੱਲਾਂ ਕਰਨ ਵਾਲੇ ਘੋੜੇ ਨੂੰ ਬਾਹਰ ਲਿਆਇਆ, ਰੇਸ਼ਮ ਦੇ ਬਾਰਾਂ ਤੰਗਾਂ ਵਾਲੀ ਆਪਣੀ ਚਰਕਾਸ਼ੀਅਨ ਕਾਠੀ ਘੋੜੇ ਉਤੇ ਪਾਈ। ਇਹ ਤੰਗ ਸਜਾਵਟ ਲਈ ਨਹੀਂ ਮਜ਼ਬੂਤੀ ਲਈ ਸਨ। ਤੇ ਘੋੜੇ ਤੇ ਸਵਾਰ ਖੁਲ੍ਹੇ ਮੈਦਾਨ ਵਿਚ ਆਇਆ ਤੇ ਉਹਨੇ ਤੁਗਾਰਿਨ, ਅਜਗਰ ਦੇ ਪੁਤ ਨੂੰ ਅਸਮਾਨੋਂ ਉਡ ਕੇ ਹੇਠਾਂ ਆਉਂਦਿਆਂ ਵੇਖਿਆ। ਤੇ ਅਲੀਓਸ਼ਾ ਪਾਪੋਵਿਚ ਨੇ ਅਸਮਾਨ ਵੱਲ ਨਜ਼ਰ ਮਾਰੀ, ਤੇ ਉਹਨੇ ਗੱਜਦੇ ਬੱਦਲ ਨੂੰ ਵਾਜ ਮਾਰੀ ਕਿ ਆਵੇ ਤੇ ਆਪਣੀਆਂ ਕਣੀਆਂ ਨਾਲ ਤੁਗਾਰਿਨ ਦੇ ਖੰਭ ਭਿਓਂ ਦੇਵੇ।

ਉਸੇ ਵੇਲੇ ਅਸਮਾਨ ਉਤੇ ਗੂੜਾ ਕਾਲਾ ਬੱਦਲ ਛਾ ਗਿਆ, ਤੇ ਉਹਨੇ ਮੀਂਹ ਦਾ ਛੜਾਕਾ ਸੁਟਿਆ ਤੇ ਤੁਗਾਰਿਨ ਦੇ ਘੋੜੇ ਦੇ ਖੰਭ ਗੜੁਚ ਕਰ ਦਿੱਤੇ। ਤੇ ਤੁਗਾਰਿਨ, ਅਜਗਰ ਦਾ ਪੁੱਤ ਧੜਮ ਕਰਕੇ ਹਰੀ ਭਰੀ ਧਰਤੀ ਆ ਡਿੱਗਾ ਤੇ ਉਹਦਾ ਘੋੜਾ ਖੁਲ੍ਹੇ ਮੈਦਾਨ ਵਿਚ ਤੁਰਨ ਲੱਗਾ।

ਅਲੀਓਸ਼ਾ ਪਾਪੋਵਿਚ ਤੇ ਤੁਗਾਰਿਨ ਜਦੋਂ ਆਪਸ ਵਿਚ ਟਕਰਾਏ ਤਾਂ ਲਗਾ ਜਿਵੇਂ ਦੇ ਪਹਾੜ ਟਕਰਾਏ ਹੋਣ। ਉਹਨਾਂ ਦੇ ਗੁਰਜ ਭਿੜੇ ਤੋ ਦੋ ਟੋਟੇ ਹੋ ਗਏ, ਉਹਨਾਂ ਦੇ ਬਰਛੇ ਭਿੜੇ ਤੇ ਬਰਛੇ ਵਿੰਗੇ ਹੋ ਗਏ, ਉਹਨਾਂ ਦੀਆਂ ਤਲਵਾਰਾਂ ਟਕਰਾਈਆਂ ਤਾਂ ਤਲਵਾਰਾਂ ਨੂੰ ਦੰਦੇ ਪੈ ਗਏ। ਅਚਨਚੇਤ ਅਲੀਓਸ਼ਾ ਕਾਨੀ ਵਿਚ ਡੋਲ ਗਿਆ ਤੇ ਉਹ ਤੁੜੀ ਦੀ ਪੰਡ ਵਾਂਗ ਹੇਠਾਂ ਲੁੜਕ ਪਿਆ। ਤੁਗਾਰਿਨ ਖੁਸ਼ੀ ਵਿਚ ਆਇਆ ਗਰਜਿਆ ਤੇ ਉਹ ਅਲੀਓਸ਼ਾ ਤੇ ਵਾਰ ਕਰਨ ਹੀ ਵਾਲਾ ਸੀ ਪਰ ਅਲੀਓਸ਼ਾ ਥੜਾ ਫੁਰਤੀਲਾ ਸੀ। ਉਹ ਝਕਾਨੀ ਦੇਕੇ ਆਪਣੇ ਘੋੜੇ ਦੇ ਹੇਠਾਂ ਚਲਾ ਗਿਆ ਤੇ ਦੂਜੇ ਪਾਸੇ ਤੋਂ ਸਵਾਰ ਹੋ ਗਿਆ ਤੇ ਉਹਨੇ ਫੁਲਦਾਰ ਛੁਰੇ ਨਾਲ ਤੁਗਾਰਿਨ ਨੂੰ ਉਹਦੀ ਛਾਤੀ ਦੇ ਹੇਠਾਂ ਇਕ ਮਾਰੂ ਵਾਰ ਕੀਤਾ। ਉਹਨੇ ਤੁਗਾਰਿਨ ਨੂੰ ਉਹਦੇ ਬਹਾਦਰ ਘੋੜੇ ਤੋ ਧੂਹ ਕੇ ਲਾਹ ਲਿਆ ਤੇ ਕੜਕ ਕੇ ਬੋਲਿਆ :

"ਹਾਰਦਿਕ ਸ਼ੁਕਰੀਆ ਤੇਰਾ, ਤੁਗਾਰਿਨ, ਅਜਗਰ ਦੇ ਪੁਤ ਏਸ ਫੁਲਦਾਰ ਛੁਰੇ ਲਈ। ਹੁਣ ਮੈਂ ਤੇਰੀ ਗੋਰੀ ਹਿੱਕ ਚੀਰਾਂਗਾ ਤੇ ਤੇਰੀਆਂ ਚਮਕਦਾਰ ਅੱਖਾਂ ਕੱਢਾਂਗਾ।"

240 / 245
Previous
Next