

ਤੇ ਉਹਨੇ, ਅਲੀਓਸਾ ਨੇ, ਤੁਗਾਰਿਨ ਦਾ ਸਿਰ ਲਾਹ ਦਿੱਤਾ ਤੇ ਇਸ ਨੂੰ ਰਾਜੇ ਵਲਾਦੀਮੀਰ ਕੋਲ ਲੈ ਤੁਰਿਆ। ਤੇ ਘੋੜੇ ਚੜਿਆ ਉਹ ਸਿਰ ਲਈ ਜਾਂਦਾ ਸੀ, ਇਹਦੇ ਨਾਲ ਖੇਡਦਾ ਜਾਂਦਾ ਸੀ. ਤੇ ਇਹਨੂੰ ਉਪਰ ਅਸਮਾਨ ਵੱਲ ਉਛਾਲਦਾ ਸੀ ਤੇ ਆਪਣੇ ਨੇਜ਼ੇ ਦੀ ਨੇਕ ਉਤੇ ਟੰਗ ਲੈਦਾ ਸੀ। ਤੇ ਰਾਜਾ ਵਲਾਦੀਮੀਰ। ਉਹਦਾ ਤ੍ਰਾਹ ਨਿਕਲ ਗਿਆ।
''ਇਹ ਤਾਂ ਅਸਲ ਵਿਚ ਤੁਗਾਰਿਨ ਏ, ਅਜਗਰ ਦਾ ਪੁਤ, ਤੇ ਉਹਨੇ ਅਲੀਓਸ਼ਾ ਪਾਪੋਵਿਚ ਦਾ ਸਿਰ ਚੁਕਿਆ ਹੋਇਐ। ਹੁਣ ਉਹ ਸਾਨੂੰ ਸਭਨਾਂ ਰੂਸੀਆਂ ਨੂੰ ਜੇਲ੍ਹ ਵਿਚ ਸੁੱਟੇਗਾ।"
"ਗਮ ਨਾ ਕਰ, ਓ ਉਜਲੇ ਸੂਰਜ ਵਲਾਦੀਮੀਰ, ਕੀਵ ਦੀ ਸਲਤਨਤ ਦੇ ਰਾਜੇ! ਜੇ ਉਹ ਘੋੜੇ ਤੇ ਸਵਾਰ ਧਰਤੀ ਉਤੇ ਹੈ ਤੇ ਅਸਮਾਨ ਵਿਚ ਨਹੀਂ ਉਡਦਾ, ਉਹ ਬੇਦੀਨ ਕੁੱਤਾ ਤੁਗਾਰਿਨ, ਤਾਂ ਮੈਂ ਆਪਣੇ ਫੁਲਦਾਰ ਛੁਰੇ ਨਾਲ ਉਹਦਾ ਸਿਰ ਲਾਹ ਦਿਆਂਗਾ। ਏਸ ਲਈ ਧੀਰਜ ਰੱਖ, ਰਾਜਾ ਵਲਾਦੀਮੀਰ।"
ਫੇਰ ਮਾਰਿਸ਼ਕੇ, ਪਾਰਾਨ ਦੇ ਪੁਤ, ਨੇ ਆਪਣੀ ਛੋਟੀ ਦੂਰਬੀਨ ਨਾਲ ਵੇਖਿਆ ਤੇ ਉਹਨੂੰ ਪਤਾ ਲਗਿਆ ਕਿ ਇਹ ਤਾਂ ਅਲੀਓਸ਼ਾ ਪਾਪੋਵਿਚ ਸੀ।
"ਮੈਂ ਸੂਰਬੀਰ ਨੂੰ ਉਹਦੇ ਦਲੇਰ ਤੌਰ ਤਰੀਕਿਆਂ ਤੋਂ, ਉਹਦੀ ਬਹਾਦਰਾਨਾ ਚਾਲ ਢਾਲ ਤੋਂ ਪਛਾਣ ਲੈਂਦਾ ਹਾਂ। ਉਸ ਨੇ ਘੋੜੇ ਦੀਆਂ ਵਾਂਗਾਂ ਘੁਟ ਕੇ ਫੜੀਆਂ ਨੇ, ਉਹ ਸਿਰ ਨਾਲ ਖੇਡਦਾ ਏ ਤੇ ਇਸ ਨੂੰ ਅਮਮਾਨ ਵਿਚ ਉਛਾਲਦਾ ਏ ਤੇ ਫੇਰ ਆਪਣੇ ਨੇਜ਼ੇ ਦੀ ਨੇਕ ਤੇ ਟੰਗ ਲੈਂਦਾ ਏ। ਇਹ ਆਉਣ ਵਾਲਾ ਬੇਦੀਨ ਤੁਗਾਰਿਨ ਨਹੀਂ ਸਗੋਂ ਅਲੀਓਸ਼ਾ ਪਾਪੋਵਿਚ, ਤੇ ਉਹ ਬੇਦੀਨ ਤੁਗਾਰਿਨ ਅਜਗਰ ਦੇ ਪੁਤ, ਦਾ ਸਿਰ ਲਈ ਆਉਂਦਾ ਏ।