


ਹਾਲੀ ਮੀਕੂਲਾ
ਇਕ ਵਾਰ ਦੀ ਗੱਲ ਹੈ ਕਿ ਇਕ ਦਿਨ ਸਵੇਰੇ ਸਵੇਰ ਵੋਲਗਾ ਵਸੋਸਲਾਵੀਏਵਿਚ ਗੁਰਚੇਵੇਤਸ ਤੇ ਓਰੇਖੇਵੇਤਸ ਨਾਂ ਦੇ ਤਜਾਰਤੀ ਸ਼ਹਿਰਾਂ ਤੋਂ ਟੈਕਸ ਉਗਰਾਹੁਣ ਤੁਰ ਪਿਆ।
ਉਹਦੇ ਤਿਆਰ-ਬਰ-ਤਿਆਰ ਬੰਦੇ ਆਪਣੇ ਬਹਾਦਰ ਘੋੜਿਆਂ ਤੇ ਆਪਣੇ ਲਾਖੇ ਘੋੜਿਆਂ ਤੇ ਬੈਠੇ ਤੇ ਉਹਦੇ ਨਾਲ ਤੁਰ ਪਏ। ਉਹ ਖੁਲ੍ਹੇ ਖੇਤਾਂ, ਲੰਮੇ ਚੌੜੇ ਮੈਦਾਨਾਂ ਵਿਚ ਆਏ ਤਾਂ ਉਹਨਾਂ ਨੇ ਕੰਮ ਕਰਦੇ ਇਕ ਹਾਲੀ ਦੀ ਆਵਾਜ਼ ਸੁਣੀ। ਜਿਸ ਵੇਲੇ ਉਹ ਹਲ ਵਾਹੁੰਦਾ ਸੀ ਤੇ ਹਲ ਦਾ ਫਾਲਾ ਨਿੱਕੇ ਨਿੱਕੇ ਪੱਥਰਾਂ ਨਾਲ ਖਹਿਸਰਦਾ ਸੀ ਓਦੋਂ ਉਹਨਾਂ ਨੂੰ ਉਹਦੇ ਸੀਟੀਆਂ ਵਜਾਉਣ ਦੀ ਆਵਾਜ਼ ਸੁਣਦੀ ਸੀ। ਜਾਪਦਾ ਸੀ ਜਿਵੇਂ ਉਹ ਦੇ ਕਦਮਾ ਦੀ ਵਿਥ ਤੇ ਕਿਤੇ ਲਾਗੇ ਹੀ ਹੋਵੇ।
ਵੋਲਗਾ ਤੇ ਉਹਦੇ ਬੰਦੇ ਸਾਰਾ ਦਿਨ ਪੈਡੇ ਪਏ ਰਹੇ, ਰਾਤ ਪੈ ਗਈ ਪਰ ਹਾਲੀ ਅਜੇ ਵੀ ਕਿਧਰੇ ਨਜ਼ਰ ਨਹੀਂ ਸੀ ਆਉਂਦਾ। ਇਸ ਦੇ ਬਾਵਜੂਦ ਉਹਨਾਂ ਨੂੰ ਉਹਦੀਆਂ ਸੀਟੀਆਂ ਦੀ ਆਵਾਜ ਸੁਣਦੀ ਸੀ ਤੇ ਉਹਦੇ ਲਕੜ ਦੇ ਹਲ ਦੀ ਚੀਂ ਚੀਂ ਤੇ ਫਾਲੇ ਦੀ ਰਗੜ ਦੀ ਆਵਾਜ਼ ਸੁਣਦੀ ਸੀ।
ਅਗਲੀ ਭਲਕ ਵੀ ਉਹ ਸਾਰਾ ਦਿਨ ਸਫਰ ਕਰਦੇ ਰਹੇ ਤੇ ਰਾਤ ਪੈ ਗਈ ਪਰ ਹਾਲੀ ਅਜੇ