Back ArrowLogo
Info
Profile

ਫੇਰ ਹਾਲੀ ਨੇ ਆਪਣੇ ਹਲ ਨਾਲੋਂ ਰੇਸ਼ਮੀ ਰੱਸੇ ਖੋਹਲੇ। ਉਹਨੇ ਆਪਣੀ ਸਲੇਟੀ ਘੋੜੀ ਗਲੋਂ ਹਲ ਲਾਹਿਆ ਤੇ ਉਹਦੇ ਤੇ ਆਪ ਚੜ ਬੈਠਾ ਤੇ ਵੋਲਗਾ ਤੇ ਉਹਦੇ ਬੰਦਿਆਂ ਨਾਲ ਤੁਰ ਪਿਆ।

ਉਹ ਚੰਗੀ ਚਾਲੇ ਤੁਰਦੇ ਗਏ ਤੇ ਸ਼ਹਿਰਾਂ ਦਾ ਉਹਨਾਂ ਆਪਣਾ ਅੱਧਾ ਪੈਡਾ ਕਰ ਲਿਆ। ਹਾਲੀ ਨੇ ਵੋਲਗਾ ਵਜੇਸਲਾਵੀਏਵਿਚ ਨੂੰ ਕਿਹਾ :

"ਸਾਥੋਂ ਇਕ ਮਾੜੀ ਗੱਲ ਹੋ ਗਈ, ਵੋਲਗਾ, ਅਸੀਂ ਹਲ ਖੁਲ੍ਹੇ ਮੈਦਾਨ ਵਿਚ ਹੀ ਛੱਡ ਆਏ। ਆਪਣੇ ਬੰਦੇ ਘਲ ਏਹਨੂੰ ਪੁਟ ਕੇ ਬਾਹਰ ਕਢਣ ਤੇ ਮਿਟੀ ਝਾੜਣ ਤੇ ਹਲ ਨੂੰ ਬਰੂਮ ਦੀ ਝਾੜੀ ਹੇਠ ਰਖ ਆਉਣ।

ਤੇ ਵੋਲਗਾ ਨੇ ਆਪਣੇ ਤਿੰਨ ਬੰਦੇ ਇਸ ਕੰਮ ਲਈ ਭੇਜ ਦਿੱਤੇ।

ਉਹਨਾਂ ਨੇ ਹਲ ਨੂੰ ਸੱਜੇ ਖੱਬੇ ਮੋੜਿਆ ਮਰੋੜਿਆ, ਪਰ ਉਹਨਾਂ ਕੋਲੋ ਇਹ ਜ਼ਮੀਨ ਵਿਚੋ ਪੁਟਿਆ ਨਾ ਗਿਆ।

ਫੇਰ ਵੋਲਗਾ ਨੇ ਆਪਣੇ ਦਸ ਸੂਰਬੀਰ ਹਲ ਪੁਟਣ ਵਾਸਤੇ ਭੇਜੇ। ਉਹਨਾਂ ਦੇ ਵੀਹ ਹੱਥ ਸਨ ਤੇ ਉਹਨਾਂ ਨੇ ਹਲ ਨੂੰ ਸੱਜੇ ਖੱਬੇ ਮੋੜਿਆ ਮਰੋੜਿਆ, ਪਰ ਉਹਨਾਂ ਕੋਲੋਂ ਹਲ ਨਾ ਹਿਲਿਆ।

ਇਸ ਮਗਰੋਂ ਵੋਲਗਾ ਆਪਣੇ ਸਾਰੇ ਬੰਦਿਆਂ ਨਾਲ ਪਿਛੇ ਮੁੜਿਆ ਤੇ ਉਹ ਉਨੰਤੀ ਜਾਣੇ ਸਨ ਅਤੇ ਉਹਨਾਂ ਰਲਕੇ, ਇਕ ਹੋਕੇ ਸਾਰਿਆਂ ਪਾਸਿਆਂ ਤੋਂ ਹਲ ਫੜਿਆ। ਪੂਰਾ ਜ਼ੋਰ ਲਾਕੇ ਉਹ ਥਕ ਗਏ ਹਫ ਗਏ, ਪਰ ਹੱਲ ਉਹਨਾਂ ਕੋਲੋਂ ਵੀ ਨਾ ਹਿਲਿਆ, ਵਾਲ ਭਰ ਵੀ ਨਾ ਹਿਲਿਆ ਤੇ ਆਪ ਉਹ ਗੋਡੇ ਗੋਡੇ ਜ਼ਮੀਨ ਵਿਚ ਧਸ ਗਏ।

ਫੇਰ ਹਾਲੀ ਘੋੜੇ ਤੋਂ ਉਤਰਿਆ। ਉਹਨੇ ਇਕ ਹੱਥ ਨਾਲ ਹਲ ਨੂੰ ਫੜਿਆ ਤੇ ਇਸ ਨੂੰ ਜ਼ਮੀਨ ਵਿਚੋਂ ਪੁਟ ਲਿਆ। ਉਹਨੇ ਫਾਲਿਆਂ ਨਾਲੋ ਮਿਟੀ ਝਾੜੀ, ਉਹਨੇ ਹਲ ਚੁੱਕਿਆ ਤੇ ਝਾੜੀ ਹੇਠ ਵਗਾਹ ਮਾਰਿਆ। ਹਲ ਬੱਦਲਾਂ ਜਿੰਨਾ ਉੱਚਾ ਉਡਿਆ ਤੇ ਝਾੜੀ ਦੇ ਪਾਰ ਭੁੰਜੇ ਆ ਡਿੱਗਾ ਤੇ ਮੁੰਨੀਆਂ ਤੱਕ ਜ਼ਮੀਨ ਵਿਚ ਖੁਭ ਗਿਆ।

ਇਹ ਕੰਮ ਕਰਕੇ, ਸੂਰਬੀਰ ਆਪਣੇ ਰਾਹ ਅਗਾਂਹ ਤੁਰ ਪਏ ਤੇ ਅਖੀਰ ਉਹ ਗੁਰਚੇਵੇਤਸ ਤੇ ਓਰੋਖੋਵੇਤਸ ਸ਼ਹਿਰ ਪਹੁੰਚ ਗਏ। ਪਰ ਓਹਨਾਂ ਸ਼ਹਿਰਾਂ ਦੇ ਵਪਾਰੀ ਬੜੇ ਛਟੇ ਫੂਕੇ ਤੇ ਹੁਸ਼ਿਆਰ ਚਲਾਕ ਸਨ। ਹਾਲੀ ਨੂੰ ਵੇਖਣ ਦੀ ਢਿਲ ਸੀ ਕਿ ਉਹ ਓਰੇਖੋਵੇਤਸ ਦਰਿਆ ਤੇ ਬਣੇ ਸ਼ੀਸਮ ਦੇ ਪੁਲ ਦੇ ਫੱਟੇ ਢਿਲੇ ਕਰ ਦਿੱਤੇ।

ਵੋਲਗਾ ਦੇ ਬੰਦੇ ਅਜੇ ਮਸਾਂ ਪੁਲ ਉਤੇ ਚੜ੍ਹੇ ਹੀ ਸਨ ਕਿ ਉਹਨਾਂ ਦੇ ਹੇਠੋਂ ਸ਼ੀਸ਼ਮ ਦੇ ਫੱਟੇ ਡਿਗ ਪਏ। ਵੇਲਗਾ ਦੇ ਬੰਦੇ ਲੱਗੇ ਗੋਤੇ ਖਾਣ ਤੇ ਡੁਬਣ, ਉਹ ਬਹਾਦਰ ਤਿਆਰ-ਬਰ-ਤਿਆਰ ਡੁਬ ਗਏ ਤੇ ਤਬਾਹ ਹੋ ਗਏ, ਬੰਦੇ ਵੀ ਤੇ ਘੋੜੇ ਵੀ ਹੇਠਾਂ ਪਾਣੀ ਵਿਚ ਜਾ ਪਏ।

ਵੋਲਗਾ ਤੇ ਮੀਕੂਲਾ ਬੜੇ ਖਿਝੇ ਹੋਏ ਤੇ ਪੂਰੀ ਤਰ੍ਹਾਂ ਰੋਹ ਵਿਚ ਆਏ ਹੋਏ ਸਨ। ਉਹਨਾਂ ਨੇ

244 / 245
Previous
Next