ਤਤਕਰਾ
ਪ੍ਰਕਾਸ਼ਕ ਵਲੋਂ
ਜਦੋਂ ਤੁਸੀਂ ਹਾਲੇ ਛੋਟੇ ਜਿਹੇ ਬੱਚੇ ਸੀ ਤੇ ਪੜ੍ਹ ਵੀ ਨਹੀਂ ਸੀ ਸਕਦੇ, ਓਦੋਂ ਵੀ ਤੁਹਾਨੂੰ ਉਹ ਹਰੀ-ਕਹਾਣੀਆਂ ਚੰਗੀਆਂ ਲਗਦੀਆਂ ਸਨ ਜਿਹੜੀਆਂ ਤੁਹਾਡੀ ਮਾਂ ਜਾਂ ਦਾਦੀ ਤੁਹਾਨੂੰ ਸੁਣਾਇਆ ਕਰਦੀ ਸੀ।
ਜਦੋਂ ਤੁਸੀਂ ਵੱਡੇ ਹੋ ਗਏ ਤਾਂ ਤੁਹਾਡੀਆਂ ਮਨਪਸੰਦ ਕਹਾਣੀਆਂ ਦੇ ਕੁਲੀਨ ਤੇ ਨਿਧੜਕ ਤੇ ਕਈ ਵਾਰੀ ਖੁਸ਼ਦਿਲ ਤੇ ਮੇਜੀ ਨਾਇਕਾਂ ਨੇ ਤੁਹਾਡਾ ਸਾਥ ਨਹੀਂ ਸੀ ਛਡਿਆ। ਤੁਸੀਂ ਉਹਨਾਂ ਨੂੰ ਸਿਨਮਾ ਦੇ ਪਰਦਿਆਂ ਤੇ, ਬੇਟਰਾਂ ਵਿਚ ਵੇਖਦੇ ਸੀ । ਉਹ ਤੁਹਾਨੂੰ ਕਿਤਾਬਾਂ ਦੇ ਪੰਨਿਆਂ ਤੇ ਤਭਦੇ ਮਿਲਦੇ ਸਨ।
ਤੁਹਾਨੂੰ ਪਤਾ ਲੱਗਾ ਕਿ ਸਭਨਾਂ ਲੋਕਾਂ ਦੀਆਂ ਆਪੇ ਆਪਣੀਆਂ ਪਰੀ- ਕਹਾਣੀਆਂ ਹੁੰਦੀਆਂ ਹਨ ਜਿਹੜੀਆਂ ਇਕ ਦੂਜੀ ਨਾਲ ਮਿਲਦੀਆਂ ਵੀ ਹਨ ਅਤੇ ਨਾਲ ਹੀ ਬਹੁਤ ਵਖਰੀਆਂ ਵੀ ਹਨ । ਤੁਸੀਂ ਅੰਗ੍ਰੇਜ਼ੀ ਇਥੋਪੀਅਨ, ਭਾਰਤੀ ਜਰਮਨ ਅਤੇ ਰੂਸੀ ਪਰੀ-ਕਹਾਣੀਆਂ ਨੂੰ ਸੌਖਿਆਂ ਹੋ ਨਿਖੇੜ ਸਕਦੇ ਹੈ ਕਿਉਂਕਿ ਹਰ ਪਰੀ-ਕਹਾਣੀ ਵਿਚ ਉਸ ਦੇਸ ਦੀ ਕੁਦਰਤ ਤੇ ਉਸ ਦੇਸ ਦੇ ਜੀਵਨ ਦਾ ਚਿਤਰਣ ਹੁੰਦਾ ਹੈ ਜਿਸ ਦੇਸ ਵਿਚ ਢੇਰ ਚਿਰ ਪਹਿਲਾਂ ਉਸ ਦੀ ਰਚਨਾ ਹੋਈ - ਅਤੇ ਜਿਥੇ ਉਹ ਬੱਚਿਆਂ ਨੂੰ ਪੀੜ੍ਹੀ ਦਰ ਪੀੜ੍ਹੀ ਸੁਣਾਈ ਗਈ ਹੈ। ਅਤੇ ਇਹ ਗੱਲ ਅਜ ਸਾਡੇ ਜੁਗ ਵਿਚ ਵੀ ਹੋ ਰਹੀ ਹੈ। ਜਦੋਂ ਤੁਸੀਂ ਵੱਡੇ ਹੋ ਜਾਓਗੇ ਤੁਸੀਂ ਜ਼ਰੂਰ ਆਪ ਵੀ ਉਹ ਪਰੀ- ਕਹਾਣੀਆਂ ਛੋਟੇ ਬੱਚਿਆਂ ਨੂੰ ਸੁਣਾਓਗੇ ਜਿਹੜੀਆਂ ਬਚਪਨ ਵਿਚ ਤੁਸੀਂ ਸੁਣਦੇ ਹੋ।
ਰੂਸੀ ਲੋਕਾਂ ਨੇ ਬਹੁਤ ਸਾਰੇ ਕਾਵਮਈ ਗੀਤਾਂ, ਸੂਝ ਭਰੀਆਂ ਅਖੌਤਾਂ, ਗੁੰਝਲਦਾਰ ਬੁਝਾਰਤਾਂ ਤੇ ਦਿਲਚਸਪ ਪਰੀ-ਕਹਾਣੀਆਂ ਦੀ ਰਚਨਾ ਕੀਤੀ ਹੈ।
ਇਸ ਪੁਸਤਕ ਵਿਚ ਤੁਸੀਂ ਉਹ ਪਰੀ - ਕਹਾਣੀਆਂ ਪੜ੍ਹੋਗੇ ਜਿਹੜੀਆਂ ਰੂਸੀ ਲੋਕਾਂ ਨੇ ਵਿਸ਼ਾਲ ਦਰਿਆਵਾਂ ਦੇ ਕੰਢਿਆਂ ਉਤੇ, ਅਨੰਤ ਸਟੇਪੀ ਮੈਦਾਨਾਂ ਵਿਚ, ਸੰਘਣੇ ਜੰਗਲਾਂ ਤੇ ਉੱਚੇ ਪਰਬਤਾਂ ਤੇ ਵਿਚਰਦਿਆਂ ਰਚੀਆਂ।
ਲਗਪਗ ਸਾਰੀਆਂ ਹੀ ਪਰੀ-ਕਹਾਣੀਆਂ ਦੀ ਰਚਨਾ ਢੇਰ ਚਿਰ ਪਹਿਲਾਂ ਪ੍ਰਾਚੀਨ ਕਾਲ ਵਿਚ ਹੋਈ ਸੀ। ਹਰ ਕੱਥਕ ਨੇ ਆਪਣੇ ਵਿਚਾਰਾਂ ਤੇ ਸੁਹਜ-ਸਵਾਦ ਅਨੁਸਾਰ ਏਹਨਾਂ ਵਿਚ ਨਵੇਂ ਵਾਧੇ ਤੇ ਤਬਦੀਲੀਆਂ ਕਰਕੇ ਆਪਣੇ ਹੀ ਅੰਦਾਜ਼ ਨਾਲ ਏਹਨਾਂ ਨੂੰ ਸੁਣਾਇਆ। ਆਪਣੀ ਲੰਮੀ ਉਮਰਾ ਦੌਰਾਨ ਪਰੀ-ਕਹਾਣੀਆਂ ਹੋਰ ਹੋਰ ਦਿਲਚਸਪ ਬਣਦੀਆਂ ਗਈਆਂ ਕਿਉਂਕਿ ਸਦੀਆਂ ਤੱਕ ਲੋਕਾਂ ਨੇ ਏਹਨਾਂ ਨੂੰ ਸਵਾਰਿਆ, ਨਿਖਾਰਿਆ ਤੇ ਨਿਪੁੰਨ ਬਣਾਇਆ।
ਏਹ ਪਰੀ-ਕਹਾਣੀਆਂ ਏਡੀਆਂ ਕਾਵਮਈ ਤੇ ਏਡੀਆਂ ਦਿਲਚਸਪ ਹਨ ਕਿ ਚੰਗੇ ਤੋਂ ਚੰਗੇ ਰੂਸੀ ਲੇਖਕਾਂ, ਕਲਾਕਾਰਾਂ ਅਤੇ ਸਵਰਕਾਰਾਂ ਨੇ ਏਹਨਾਂ ਦੀ ਵਰਤੋਂ ਕੀਤੀ। ਇਸ ਪ੍ਰਕਾਰ ਮਹਾਨ ਰੂਸੀ ਕਵੀ ਅਲੈਕਸਾਂਦਰ ਸੇਰਗੇਯੇਵਿਚ ਪੁਸ਼ਕਿਨ (੧੭੯੯-੧੮੩੭) ਉਹਨਾਂ ਪਰੀ-ਕਹਾਣੀਆਂ ਨੂੰ ਬਹੁਤ ਪਿਆਰ ਕਰਦਾ ਸੀ ਜਿਹੜੀਆਂ ਉਸ ਦੀ ਆਯਾ ਨੇ ਉਸ ਨੂੰ ਸੁਣਾਈਆਂ ਸਨ ਜਿਹੜੀ ਬਹੁਤ ਵਧੀਆ ਕਥਕ ਸੀ। " ਏਹ ਪਰੀ-ਕਹਾਣੀਆਂ ਕੈਸੀ ਅਦਭੁਤ ਵਸਤੂ ਹਨ !" ਉਸ ਨੇ ਲਿਖਿਆ ਸੀ। " ਹਰ ਕਹਾਣੀ ਇਕ ਕਵਿਤਾ ਹੈ।"
ਵਿਸ਼ੇ-ਵਸਤੂ ਅਤੇ ਸੁਭਾਅ ਦੇ ਪੱਖੋਂ ਰੂਸੀ ਪਰੀ-ਕਹਾਣੀਆਂ ਬਹੁਤ ਭਿੰਨ ਭਿੰਨ ਹਨ। ਰੂਸੀ ਬਚਿਆਂ ਨੂੰ ਜਾਨਵਰਾਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਆਉਂਦੀਆਂ ਹਨ। ਢੇਰ ਚਿਰ ਪਹਿਲਾਂ, ਪ੍ਰਾਚੀਨ ਕਾਲ ਵਿਚ ਉਹਨਾਂ ਸ਼ਿਕਾਰੀਆਂ ਨੇ ਏਹਨਾਂ ਪਰੀ-ਕਹਾਣੀਆਂ ਦੀ ਰਚਨਾ ਕੀਤੀ ਜਿਹੜੇ ਜਾਨਵਰਾਂ ਦੀਆਂ ਆਦਤਾਂ ਤੇ ਸੁਭਾਅ ਨੂੰ ਜਾਣਦੇ ਸਨ। ਆਦਿ-ਕਾਲੀਨ ਲੋਕ ਜਾਨਵਰਾਂ ਨਾਲ ਜਾਦੂ ਟੂਣੇ ਨੂੰ ਸੰਬੰਧਤ ਕਰਦੇ ਸਨ। ਕਈਆਂ ਜਾਨਵਰਾਂ ਦਾ ਉਹਨਾਂ ਦੀ ਬਹਾਦਰੀ ਕਰਕੇ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਅਤੇ ਕਈਆਂ ਦੀ ਉਹਨਾਂ ਦੀ ਬੁਜਦਿਲੀ ਤੇ ਮਕਾਰੀ ਕਰਕੇ ਨਿਖੇਧੀ ਕੀਤੀ ਜਾਂਦੀ ਸੀ। ਅੱਜ ਏਹ ਪਰੀ-ਕਹਾਣੀਆਂ, ਪਰੋਖ ਰੂਪ ਵਿਚ, ਮਕਾਰ, ਬੁਧੂ ਜਾਂ ਲਾਲਚੀ ਬੰਦਿਆਂ ਦੀ ਬਾਤ ਪਾਉਂਦੀਆਂ ਹਨ. ਉਹਨਾਂ ਦੇ ਐਬਾਂ ਦਾ ਭਾਂਡਾ ਭੰਨਦੀਆਂ ਹਨ ਅਤੇ ਮਸ਼ਕਰੀਆਂ ਨਾਲ ਉਹਨਾਂ ਦਾ ਮੌਜੂ ਉਡਾਉਂਦੀਆਂ ਹਨ।
ਸੂਖਮ ਪਰੀ-ਕਹਾਣੀਆਂ ਅਤਿ ਦਰਜੇ ਦੀਆਂ ਕਾਵਿਕ ਹਨ। ਉਹ ਸਾਨੂੰ ਅਨੋਖੀ ਧਰਤੀ ਤੇ ਲੈ ਜਾਂਦੀਆਂ ਹਨ। ਜਾਪਦਾ ਹੈ ਕਿ ਏਹਨਾਂ ਪਰੀ-ਕਹਾਣੀਆਂ ਦੀ ਹਰ ਚੀਜ਼ ਬਸ ਇਕ ਮਨਘੜਤ ਗੱਲ ਜਾਂ ਕਲਪਨੀ ਦੀ ਉਡਾਰੀ ਮਾਤਰ ਹੈ। ਬਦੀ ਦੀਆਂ ਕਰੂਰ ਤਾਕਤਾਂ ਦੇ ਖਿਲਾਫ ਬਹਾਦਰੀ ਨਾਲ ਜੂਝਦੇ ਨਾਇਕਾਂ ਦਾ ਜੀਵਨ ਪਰੀ-ਕਹਾਣੀ ਦੇ ਖਾਸ ਨੇਮਾਂ ਦਾ ਪਾਲਣ ਕਰਦਾ ਹੈ। ਪਰ. ਇਹ ਪਰੀ-ਕਹਾਣੀਆਂ ਸੁਖ ਤੇ ਖੁਸ਼ੀ ਬਾਰੇ ਮਨੁਖ ਦੇ ਅਸਲ ਸੁਪਨੇ ਦਾ ਪ੍ਰਤਿਬਿੰਬ ਵੀ ਪੇਸ਼ ਕਰਦੀਆਂ
ਹਨ। ਪਰੀ-ਕਹਾਣੀ ਦਾ ਨਾਇਕ ਲੋਕ-ਪਿਆਰੇ ਆਦਰਸ਼ਾਂ ਦਾ ਸਾਕਾਰ ਰੂਪ ਹੁੰਦਾ ਹੈ। ਉਹ ਹਮੇਸ਼ਾ ਹੀ ਬਹਾਦਰ ਤੇ ਨਿਡਰ ਹੁੰਦਾ ਹੈ ਅਤੇ ਉਹ ਹਮੇਸ਼ਾ ਹੀ ਬਦੀ ਨੂੰ ਹਰਾਉਂਦਾ ਹੈ।
ਰੂਸੀ ਕੱਥਕ ਰੋਜ਼ਾਨਾ ਜੀਵਨ ਦਾ ਪ੍ਰਤਿਬਿੰਬ ਪੇਸ਼ ਕਰਨ ਵਾਲੀਆਂ ਕਹਾਣੀਆਂ ਅਤੇ ਲਤੀਫਿਆਂ ਨੂੰ ਬਹੁਤ ਪਸੰਦ ਕਰਦੇ ਹਨ।
ਇਸ ਹਕੀਕਤ ਦੇ ਬਾਵਜੂਦ ਕਿ ਏਹ ਪਰੀ-ਕਹਾਣੀਆਂ ਉਹਨਾਂ ਪੁਰਾਣੇ ਵਕਤਾਂ ਵਿਚ ਰਚੀਆਂ ਗਈਆਂ ਜਦੋਂ ਜਾਗੀਰਦਾਰ ਆਪਣੇ ਖੇਤ-ਗੁਲਾਮ ਦਾ ਪੂਰੀ ਤਰ੍ਹਾਂ ਮਾਲਕ ਹੁੰਦਾ ਸੀ. ਉਹ ਆਪਣੀ ਮਨਮਰਜ਼ੀ ਨਾਲ ਆਪਣੇ ਖੇਤ-ਗੁਲਾਮ ਨੂੰ ਵੇਚ ਸਕਦਾ ਸੀ. ਫੌਜ ਵਿਚ ਭਰਤੀ ਕਰਵਾ ਸਕਦਾ ਸੀ ਜਾਂ ਇਕ ਕੁੱਤੇ ਨਾਲ ਵਟਾ ਸਕਦਾ ਸੀ, ਪਰੀ-ਕਹਾਣੀ ਵਿਚ ਇਕ ਗਈਬ ਕਿਸਾਨ ਜਾਂ ਇਕ ਫੌਜੀ ਸਿਪਾਹੀ ਹਮੇਸ਼ਾ ਹੀ ਜ਼ਾਲਮ, ਲਾਲਚੀ ਅਤੇ ਬੇਹੂਦਾ ਜਾਗੀਰਦਾਰ ਨੂੰ ਜਾਂ ਉਸ ਦੀ ਗੁਸੈਲ ਤੇ ਖਬਤਣ ਵਹੁਟੀ ਨੂੰ ਪਛਾੜ ਦੇਂਦਾ ਹੈ।
ਇਸ ਪੁਸਤਕ ਵਿਚ ਤੁਹਾਨੂੰ ਏਹ ਸਾਰੀਆਂ ਕਹਾਣੀਆਂ ਮਿਲਣਗੀਆਂ।
ਇਸ ਤੋਂ ਇਲਾਵਾ, ਪੁਸਤਕ ਦੇ ਅਖੀਰ ਵਿਚ ਇਕ ਰੂਸੀ ਬੀਲੀਨਾ, ਪਰੰਪਰਾਗਤ ਬੀਰ ਕਵਿਤਾ (ਮੂਰੋਮ ਦਾ ਇਲੀਆ ਤੋਂ ਡਾਕੋ ਸਾਲੇਵੇਈ ) ਦਾ ਬਿਰਤਾਂਤ ਪੜ੍ਹੋਗੇ । ਬੀਲੀਨਾ ਪੁਰਾਤਨ ਨਾਟਕੀ ਗੀਤ ਹਨ ਜਿਹੜੇ ਖਾਸ ਮਧਮ ਗਤੀ ਨਾਲ ਪੇਸ਼ ਕੀਤੇ ਜਾਂਦੇ ਹਨ। ਸੋਵੀਅਤ ਯੂਨੀਅਨ ਦੇ ਉਤਰੀ ਇਲਾਕਿਆਂ ਵਿਚ ਇਹ ਵਿਧੀ ਅਜੇ ਵੀ ਵੇਖਣ ਵਿਚ ਆਉਂਦੀ ਹੈ। ਬੀਲੀਨਾ ਵਿਚ ਸ਼ਾਨਦਾਰ ਰੂਸੀ ਬਹਾਦਰਾਂ ਦੀ ਕਹਾਣੀ ਪੇਸ਼ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਬੇਗਰਜ਼ ਹੋ ਕੇ ਬਹਾਦਰੀ ਨਾਲ ਆਪਣੀ ਮਾਤਭੂਮੀ ਦੀ ਰਖਿਆ ਕੀਤੀ।
ਕੇਵਲ ਬਚਿਆਂ ਨੂੰ ਹੀ ਨਹੀ, ਵਡਿਆਂ ਨੂੰ ਵੀ ਪਰੀ-ਕਹਾਣੀਆਂ ਚੰਗੀਆਂ ਲਗਦੀਆਂ ਹਨ। ਇਸ ਦਾ ਕਾਰਨ ਏਹ ਹੈ ਕਿ ਪਰੀ-ਕਹਾਣੀ ਦੇ ਬਿੰਬਾਂ ਦੀ ਖਿੱਚ ਵੱਲ ਬੇਮੁਖ ਹੋ ਸਕਣਾ ਮੁਸ਼ਕਲ ਹੈ। ਲੋਕ ਭਾਸ਼ਾ ਦੀ ਖਿੱਚ ਅਤੇ ਪਰੀ- ਕਹਾਣੀ ਦੀ ਸ਼ਕਤੀ ਵਲੋਂ ਬੇਮੁਖ ਹੋਣਾ ਮੁਸ਼ਕਲ ਹੈ ਜਿਹੜੀ ਬਦੀ ਉਤੇ ਨੇਕੀ ਦੀ ਅੰਤਮ ਜਿੱਤ ਬਾਰੇ ਮਨੁਖ ਦੇ ਸੁਫਨਿਆਂ ਨੂੰ ਪ੍ਰਤਿਬਿੰਬਤ ਕਰਦੀ ਹੈ। ਜਿਸ ਵਿਚੋਂ ਉਜਲੇ ਭਵਿਖ ਵਿਚ ਲੋਕਾਂ ਦੇ ਵਿਸ਼ਵਾਸ ਤੋਂ ਜਨਮਿਆਂ ਮਾਤਭੂਮੀ ਲਈ ਪਿਆਰ ਡੁਲ ਡੁਲ੍ਹ ਪੈਂਦਾ ਹੈ।
ਐ. ਪੇਮੇਰਾਨਤਸੇਵਾ
ਆਟੇ ਦਾ ਲੱਡੂ
ਇਕ ਵਾਰ ਦੀ ਗੱਲ ਹੈ। ਇਕ ਬੁਢਾ ਤੇ ਉਹਦੀ ਵਹੁਟੀ ਰਹਿੰਦੇ ਸਨ।
ਇਕ ਦਿਨ ਕੀ ਹੋਇਆ, ਬੁੱਢੇ ਨੇ ਆਪਣੀ ਵਹੁਟੀ ਨੂੰ ਆਖਿਆ :
" ਉਠ ਭਲੀਏ ਲੋਕੇ, ਆਟੇ ਵਾਲੇ ਪੀਪੇ ਨੂੰ ਝਾੜ ਤੇ ਦਾਣਿਆਂ ਵਾਲੇ ਭੜੋਲੇ ਨੂੰ ਬੁਹਾਰ ਤੇ ਤਾੜ ਝੂੜ ਕੇ ਕੁਝ ਆਟਾ ਕੱਠਾ ਕਰ ਤੇ ਸਾਡੇ ਲਈ ਲਡੂ ਬਣਾ।"
ਸੋ ਬੁਢੜੀ ਨੇ ਕੁਕੜ ਦਾ ਇਕ ਖੰਭ ਫੜਿਆ, ਆਟੇ ਵਾਲਾ ਪੀਪਾ ਝਾੜਿਆ ਤੇ ਦਾਣਿਆਂ ਵਾਲਾ ਭੜੋਲਾ ਬੁਹਾਰਿਆ ਤੇ ਉਹਨੇ ਦੇ ਕੁ ਮੁਠਾਂ ਆਟਾ ਝਾੜ ਲਿਆ।
ਉਹਨੇ ਬਹੀ ਮਲਾਈ ਪਾ ਕੇ ਆਟਾ ਗੁੰਨ੍ਹਿਆ, ਗੋਲ ਲੱਡੂ ਬਣਾਇਆ, ਘਿਓ ਵਿਚ ਤਲਿਆ ਅਤੇ ਠੰਡਾ ਹੋਣ ਵਾਸਤੇ ਬਾਰੀ ਵਿਚ ਰੱਖ ਦਿੱਤਾ।
ਥੋੜਾ ਚਿਰ ਤਾਂ ਲੱਡੂ ਬਿਨਾਂ ਹਿਲਿਆ ਜੁਲਿਆਂ ਓਥੇ ਪਿਆ ਰਿਹਾ, ਪਰ ਫੇਰ ਉਹ ਹਿਲਿਆ ਤੇ ਰਿੜ੍ਹਨ ਲਗ ਪਿਆ। ਬਾਰੀ ਵਿਚੋਂ ਰਿੜਕੇ ਉਹ ਬੈਂਚ ਤੇ ਆ ਗਿਆ, ਬੈਂਚ ਤੋ ਰਿੜਿਆ ਤੇ ਹੇਠਾਂ ਫਰਸ਼ ਤੇ ਆ ਗਿਆ। ਫਰਸ਼ ਤੇ ਰਿੜ੍ਹਦਾ ਰਿੜ੍ਹਦਾ ਉਹ ਬੂਹੇ ਕੋਲ ਆ ਗਿਆ, ਫੇਰ ਉਸ