

"ਬਹੁਤ ਅੱਛਾ." ਜਾਰ ਨੇ ਆਖਿਆ. " ਤੂੰ ਇਹ ਸਭ ਕੁਝ ਉਵੇਂ ਹੀ ਕੀਤੈ ਜਿਵੇਂ ਮੈ ਹੁਕਮ ਦਿੱਤਾ ਸੀ। ਹੁਣ ਮੈਨੂੰ ਇਹ ਗੱਲ ਦਸ। ਮੈਨੂੰ ਪਤਾ ਏ ਕਿ ਤੇਰਾ ਪਿਓ ਗਰੀਬ ਆਦਮੀ ਏ, ਸੋ ਤੁਹਾਡਾ ਰੋਟੀ ਪਾਣੀ ਕਿਵੇਂ ਚਲਦੇ ?"
"ਮੇਰਾ ਪਿਓ ਸੁੱਕੀ ਜ਼ਮੀਨ ਤੋਂ ਮੱਛੀਆਂ ਫੜਦੈ ਦਰਿਆ ਵਿਚ ਉਹ ਜਾਲ ਨਹੀਂ ਲਾਉਂਦਾ। ਮੈਂ ਮੱਛੀਆਂ ਪੱਲੇ ਬੰਨ੍ਹ ਕੇ ਘਰ ਲੈ ਆਉਂਦੀ ਹਾਂ ਤੇ ਤੇਰੇ ਮੁਹੋਂ ਨਾ ਲੱਥੇ ਜੋ ਸੂਪ ਬਣਾਉਂਦੀ ਹਾਂ।"
"ਕੀ ਆਖਿਆ, ਮੂਰਖ ਕੁੜੀਏ ਸੁੱਕੀ ਜ਼ਮੀਨ ਤੇ ਮੱਛੀਆਂ ਕਿਥੇ ਹੁੰਦੀਆਂ ਨੇ ? ਉਹ ਤਾਂ ਪਾਣੀ ਵਿਚ ਰਹਿੰਦੀਆਂ ਨੇ, ਕਿ ਨਹੀਂ ?"
ਤੇ ਤੂੰ, ਵਡਿਆ ਸਿਆਣਿਆ, ਕਿਥੇ ਵੇਖਿਆ ਏ ਪਈ ਗੱਡੀ ਦੇ ਵਛੇਰਾ ਹੋਵੇ? ਵਛੇਰੇ ਘੋੜੀ ਦੇਂਦੀ ਏ, ਗੱਡੀ ਨਹੀਂ।"
ਇਸ ਤੋਂ ਮਗਰੋਂ ਜਾਰ ਨੇ ਵਛੇਰਾ ਗਰੀਬ ਆਦਮੀ ਨੂੰ ਮੁੜਵਾ ਦਿੱਤਾ।