


ਮੌਤ ਤੇ ਫੌਜੀ
ਪੰਝੀ ਸਾਲ ਨੌਕਰੀ ਕਰਨ ਮਗਰੇ ਇਕ ਫੌਜੀ ਦੀ ਮੌਕੂਫੀ ਹੋਈ।
ਤੂੰ ਆਪਣੀ ਨੌਕਰੀ ਦੀ ਮਿਆਦ ਪੂਰੀ ਕਰ ਲਈ ਏ, ਫ਼ੌਜੀਆ, ਹੁਣ ਤੈਨੂੰ ਖੁਲ੍ਹੀ ਛੁਟੀ ਏ ਜਿਧਰ ਮਰਜ਼ੀ ਏ ਜਾ।"
ਫੌਜੀ ਤੁਰ ਪਿਆ ਤੇ ਸੋਚੀ ਜਾਵੇ: "ਮੈਂ ਪੰਝੀ ਵਰ੍ਹੇ ਜ਼ਾਰ ਦੀ ਸੇਵਾ ਕੀਤੀ ਏ ਤੇ ਏਹਦੇ ਬਦਲੇ ਵਿਚ ਵਿਖਾਉਣ ਨੂੰ ਮੇਰੇ ਕੋਲ ਪੰਝੀ ਗੋਗਲੂ ਤੱਕ ਵੀ ਨਹੀਂ। ਉਹਨਾਂ ਮੈਨੂੰ ਰਾਹ ਵਾਸਤੇ ਸਿਰਫ ਰੋਟੀ ਦੇ ਤਿੰਨ ਸੁੱਕੇ ਹੋਏ ਟੁਕੜੇ ਦਿੱਤੇ ਨੇ। ਮੈਂ ਕੀ ਕਰਾਂ ? ਫੌਜੀ ਦੀ ਸਮਾਈ ਕਿਥੇ ਹੋ ਸਕਦੀ ਏ। ਉਫ ਖੈਰ, ਮੈਂ ਘਰ ਚਲਦਾਂ ਤੇ ਆਪਣੇ ਮਾਂ ਪਿਓ ਦੇ ਦਰਸ਼ਨ ਕਰਦਾ ਆਂ, ਤੇ ਜੇ ਉਹ ਚਲਾਣਾ ਕਰ ਗਏ ਹੋਏ ਤਾਂ ਘਟੋ ਘਟ ਘੜੀ ਪਲ ਉਹਨਾਂ ਦੀ ਕਬਰ ਤੇ ਹੀ ਬੈਠਾਂਗਾ।"
ਸੋ ਫੌਜੀ ਘਰ ਨੂੰ ਤੁਰ ਪਿਆ। ਉਹ ਤੁਰਦਾ ਗਿਆ। ਤੁਰਦਾ ਗਿਆ ਤੇ ਉਸ ਨੇ ਆਪਣੇ ਦੇ ਟੁਕੜੇ ਖਾ ਲਏ। ਸਿਰਫ ਇਕ ਟੁਕੜਾ ਉਹਦੇ ਕੋਲ ਰਹਿ ਗਿਆ ਤੇ ਹਾਲੇ ਲੰਮਾ ਪੰਧ ਉਹਨੇ ਪੂਰਾ ਕਰਨਾ ਸੀ।
ਤੁਰਿਆਂ ਜਾਂਦਿਆਂ ਉਹਨੂੰ ਇਕ ਮੰਗਤਾ ਮਿਲ ਗਿਆ। ਉਹ ਆਖਣ ਲਗਾ: