Back ArrowLogo
Info
Profile

" ਮੈਂ ਉਹਨੂੰ ਮਿਲਣਾ ਚਾਹੁੰਨਾਂ ਤੇ ਉਹਦੇ ਨਾਲ ਗੱਲ ਕਰਨਾ ਚਾਹੁੰਨਾਂ। ਖਬਰੇ ਮੈਂ ਉਹਦੀ ਮਦਦ ਕਰ ਸਕਾਂ।"

ਰੋਟੀ ਖਾਕੇ ਉਹ ਠੇਕਾ ਲਾਉਣ ਪੈ ਗਿਆ। ਤੇ ਜਦੋਂ ਘੁਸਮੁਸਾ ਹੋਣ ਲਗ ਪਿਆ ਤਾਂ ਉਹ ਬਾਹਰ ਚਲਾ ਗਿਆ। ਉਹ ਵਪਾਰੀ ਨੂੰ ਜਾ ਮਿਲਿਆ। ਵਪਾਰੀ ਕਹਿਣ ਲਗਾ:

"ਮੈਂ ਤੇਰੀ ਕੀ ਸੇਵਾ ਕਰਾਂ, ਫ਼ੌਜੀਆ?"

"ਮੈਂ ਇਕ ਰਾਹੀ ਆਂ। ਆਪਣੇ ਨਵੇਂ ਮਕਾਨ ਵਿਚ ਇਕ ਰਾਤ ਕਟ ਲੈਣ ਦਿਓਗੇ ? ਸੁਣਿਆ ਉਹ ਖਾਲੀ ਪਿਐ।"

"ਤੂੰ ਪਾਗਲ ਹੋ ਗਿਆ ਲਗਦੈ।" ਵਪਾਰੀ ਨੇ ਆਖਿਆ।" ਜ਼ਿੰਦਗੀ ਤੋਂ ਅੱਕ ਤਾਂ ਨਹੀਂ ਗਿਆ ? ਕੋਈ ਹੋਰ ਥਾਂ ਲਭ ਲੈ। ਸ਼ਹਿਰ ਵਿਚ ਘਰਾਂ ਦਾ ਘਾਟਾ ਨਹੀਂ। ਮੇਰਾ ਨਵਾਂ ਮਕਾਨ ਜਦੋ ਦਾ ਬਣਿਆ, ਇਹਦੇ ਵਿਚ ਭੂਤਾਂ ਪ੍ਰੇਤਾਂ ਨੇ ਡੇਰਾ ਲਾਇਆ ਹੋਇਐ। ਕੋਈ ਉਹਨਾਂ ਨੂੰ ਓਥੇ ਭਜਾ ਨਹੀਂ ਸਕਦਾ।"

ਖਬਰੇ ਮੈਂ ਭੂਤਾਂ ਪ੍ਰੇਤਾਂ ਨੂੰ ਓਥੋਂ ਕੱਢ ਦਿਆਂ। ਕੌਣ ਜਾਣਦੇ ਹੋ ਸਕਦੇ ਬਦਰੂਹਾਂ ਬੁਢੇ ਫ਼ੌਜੀ ਦਾ ਹੁਕਮ ਮੰਨ ਲੈਣ।"

ਦੂਜੇ ਸੂਰਮਿਆਂ ਨੇ ਵਾਹ ਲਾ ਲਈ। ਪਰ ਵਿਅਰਥ। ਕੁਝ ਨਹੀਂ ਹੋ ਸਕਦਾ। ਪਿਛਲੇ ਸਾਲ ਇਕ ਮੁਸਾਫਰ ਨੇ ਤੇਰੇ ਵਾਂਗ ਹੀ, ਮਕਾਨ ਬਦਰੂਹਾਂ ਤੋਂ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਓਥੇ ਰਾਤ ਕਟਣ ਦੀ ਹਿੰਮਤ ਕਰ ਲਈ ਸੀ। ਪਰ ਅਗਲੇ ਦਿਨ ਸਿਰਫ ਉਹਦੀਆਂ ਹੱਢੀਆਂ ਹੀ ਲਭੀਆਂ ਸਨ। ਬਦਰੂਹਾਂ ਨੇ ਉਸ ਨੂੰ ਮਾਰ ਮੁਕਾਇਆ ਸੀ।

"ਰੂਸੀ ਫੌਜੀ ਨੂੰ ਨਾ ਅੱਗ ਖਾ ਸਕੇਗੀ, ਨਾ ਪਾਣੀ ਡੋਬ ਸਕੇਗਾ। ਮੈਂ ਪੰਝੀ ਸਾਲ ਨੌਕਰੀ ਕੀਤੀ ਏ. ਸਭ ਤਰ੍ਹਾਂ ਦੀਆਂ ਲੜਾਈਆਂ ਤੋਂ ਮੁਹਿੰਮਾਂ ਵਿਚ ਲੜਿਆਂ, ਤੇ ਹਾਲੇ ਵੀ ਜਿਉਂਦਾ ਆ ਤੇ ਉਹਨਾਂ ਦੀਆਂ ਕਹਾਣੀਆਂ ਸੁਣਾ ਸਕਦਾਂ। ਇਸ ਕਰਕੇ ਮੈਂ ਦਾਅਵੇ ਨਾਲ ਕਹਿਨਾਂ ਕਿ ਮੈਂ ਸਭਨਾਂ ਭੂਤਾਂ ਪ੍ਰੇਤਾਂ ਨੂੰ ਕਾਬੂ ਕਰ ਲਵਾਂਗਾ।"

ਚੰਗਾ, ਤੂੰ ਜਾਣ," ਵਪਾਰੀ ਨੇ ਆਖਿਆ।" ਡਰ ਨਹੀਂ ਆਉਂਦਾ ਤਾਂ ਰਹਿ ਲੈ ਫੇਰ। ਜੋ ਤੂੰ ਬਦਰੂਹਾਂ ਨੂੰ ਮਕਾਨ ਵਿਚੋਂ ਕੱਢ ਦਿੱਤਾ ਤਾਂ ਮੈਂ ਤੈਨੂੰ ਚੰਗਾ ਚੋਖਾ ਇਨਾਮ ਦਿਆਂਗਾ।"

'ਮੈਨੂੰ ਕੁਝ ਦੀਵੇ ਦੇ ਦਿਓ, ਥੋੜੇ ਜਿਹੇ ਭੁੱਜੇ ਹੋਏ ਬਦਾਮ ਤੇ ਇਕ ਸੇਕਿਆ ਹੋਇਆ ਗੋਗਲੂ - ਵੱਡੇ ਤੇ ਵੱਡਾ ਜਿਹੜਾ ਤੁਹਾਡੇ ਕੋਲ ਹੈ," ਫ਼ੌਜੀ ਨੇ ਆਖਿਆ।

ਦੁਕਾਨ ਅੰਦਰ ਆ ਜਾ ਤੇ ਜੋ ਚਾਹੀਦੈ ਆਪੇ ਲੈ ਲੈ।"

ਫੌਜੀ ਦੁਕਾਨ ਅੰਦਰ ਚਲਾ ਗਿਆ। ਉਹਨੇ ਇਕ ਦਰਜਨ ਦੀਵੇ ਤੇ ਤਿੰਨ ਪਾਉਂਡ ਭੁੱਜੇ ਹੋਏ ਬਦਾਮ ਲੈ ਲਏ। ਫੇਰ ਉਹ ਵਪਾਰੀ ਦੀ ਰਸੋਈ ਵਿਚ ਗਿਆ ਤੇ ਜਿਹੜਾ ਵੱਡੇ ਤੋਂ

51 / 245
Previous
Next