

ਵੱਡਾ ਸੋਕਿਆ ਹੋਇਆ ਗੈਗਲ ਉਹਨੂੰ ਲਭਾ ਉਹਨੇ ਚੁਕ ਲਿਆ ਅਤੇ ਨਵੇਂ ਮਕਾਨ ਵੱਲ ਤੁਰ ਪਿਆ।
ਅੱਧੀ ਰਾਤ ਹੋਈ ਤੇ ਅਚਨਚੇਤ ਇਕ ਹੋ-ਹੱਲਾ ਮੱਚ ਪਿਆ। ਦਰਵਾਜ਼ਿਆਂ ਨੇ ਖੜ ਖੜ ਕੀਤਾ, ਫਰਸ ਦੇ ਫਟੇ ਕੜ ਕੜ ਕਰਨ ਲੱਗੇ, ਦਗੜ ਦਗੜ ਸ਼ੁਰੂ ਹੋਈ ਤੇ ਏਡੀ ਉੱਚੀ ਚੀਕਾਂ ਚਾਂਗਰਾਂ ਦੀ ਆਵਾਜ਼ ਆਉਣ ਲਗੀ ਜਿਸ ਨਾਲ ਮੁਰਦੇ ਵੀ ਜਾਗ ਪੈਣ। ਪੂਰੇ ਮਕਾਨ ਵਿਚ ਹੇਠਲੀ ਉੱਤੇ ਆ ਗਈ।
ਪਰ ਫੌਜੀ ਪੂਰੀ ਧੀਰਜ ਨਾਲ ਬੈਠਾ ਹੋਇਆ ਸੀ। ਉਹ ਬਦਾਮ ਤੋੜ ਤੋੜ ਖਾਂਦਾ ਜਾਵੇ ਤੇ ਪਾਈਪ ਦੇ ਸੂਟੇ ਲਾਈ ਜਾਵੇ।
ਅਚਾਨਕ ਬੂਹਾ ਖੁਲ੍ਹਿਆ ਤੇ ਇਕ ਨਿਕੇ ਜਿਹੇ ਭੂਤਨੇ ਨੇ ਆਪਣਾ ਸਿਰ ਅੰਦਰ ਕੀਤਾ, ਫੌਜੀ ਨੂੰ ਵੇਖਿਆ ਤੇ ਚਾਂਗਰ ਮਾਰੀ:
"ਆਦਮ ਬੋ ਆਦਮ ਬੋ! ਆ ਜਾਓ, ਖਾਣ ਨੂੰ ਲਭ ਗਿਆ !"
ਸਾਰੇ ਭੂਤ ਪ੍ਰੇਤ ਦਗੜ ਦਗੜ ਕਰਦੇ ਕਮਰੇ ਵਿਚ ਆ ਗਏ ਜਿਥੇ ਫੌਜੀ ਬੈਠਾ ਹੋਇਆ ਸੀ। ਉਹ ਬੂਹੇ ਵਿਚ ਜਮ੍ਹਾਂ ਹੋ ਗਏ, ਫੌਜੀ ਨੂੰ ਚੋਰ-ਅੱਖ ਨਾਲ ਵੇਖਿਆ ਤੇ ਇਕ ਦੂਜੇ ਨੂੰ ਅਰਕਾਂ ਮਾਰਦੇ ਚੀਕਣ ਲੱਗੇ : " ਅਸੀਂ ਏਹਦੀਆਂ ਬੇਟੀਆਂ ਕਰ ਦਿਆਂਗੇ। ਅਸੀਂ ਏਹਨੂੰ ਖਾ ਜਾਵਾਂਗੇ !"
"ਏਡਾ ਪੱਕ ਨਾ ਸਮਝਿਓ," ਫੌਜੀ ਨੇ ਕਿਹਾ।" ਮੈਂ ਆਪਣੇ ਵੇਲੇ ਬੜੇ ਬੜੇ ਨਾਢੂ ਖਾਂ ਵੇਖੇ ਹੋਏ ਨੇ, ਤੇ ਉਹਨਾਂ ਦੇ ਵਾਹਵਾ ਹੜਬੁੱਚ ਸੇਕੇ ਹੋਏ ਨੇ। ਵੇਖ ਲਓ ਕਿਤੇ ਮੈਂ ਤੁਹਾਡੇ ਸੰਘ ਵਿਚ ਹੀ ਨਾ ਫਸ ਜਾਵਾਂ !"
ਇਹ ਸੁਣਕੇ ਸਭ ਤੋਂ ਛੋਟਾ ਭੂਤ-ਧੁਸ ਦੇਕੇ ਅੱਗੇ ਵਧਿਆ ਤੇ ਕਹਿਣ ਲੱਗਾ:
"ਚਲ ਵੇਖੀਏ ਭਲਾ ਸਾਡੇ ਵਿਚੋਂ ਕਿਹੜਾ ਤਕੜੈ ?"
"ਠੀਕ ਏ. ਵੇਖ ਲਓ " ਫੌਜੀ ਨੇ ਆਖਿਆ। " ਤੁਹਾਡੇ ਵਿਚੋਂ ਕੋਈ ਜਣਾ ਹੈ ਜਿਹੜਾ ਪੱਥਰ ਨਚੋੜ ਕੇ ਪਾਣੀ ਕੱਢ ਦੇਵੇ ?"
ਸਰਦਾਰ ਭੂਤ ਨੇ ਹੁਕਮ ਕੀਤਾ ਕਿ ਸੜਕ ਤੋਂ ਇਕ ਪੱਕਾ ਪੱਥਰ ਲਿਆਂਦਾ ਜਾਵੇ । ਇਕ ਭੂਤਨਾ ਦੌੜਕੇ ਗਿਆ ਤੇ ਪੱਥਰ ਲੈ ਆਇਆ। ਉਹਨੇ ਪੱਥਰ ਫੌਜੀ ਨੂੰ ਫੜਾਇਆ ਤੇ ਕਿਹਾ।
"ਲੈ ਫੜ, ਕਰ ਕੋਸ਼ਿਸ਼!"
"ਪਹਿਲਾਂ ਤੁਹਾਡੇ ਵਿਚੋਂ ਕੋਈ ਕਰ ਵੇਖੇ। ਮੇਰੀ ਵਾਰੀ ਮਗਰੋਂ ਸਹੀ।"
ਛੋਟੇ ਭੂਤ ਨੇ ਪੱਥਰ ਫੜਿਆ ਤੇ ਉਹਨੂੰ ਏਡੇ ਜ਼ੋਰ ਨਾਲ ਘੁਟਿਆ ਕਿ ਉਹ ਰੇਤ ਦੀ ਮੁਠ ਬਣਕੇ ਰਹਿ ਗਿਆ।
"ਵੇਖ ਐਧਰ !"