Back ArrowLogo
Info
Profile

"ਏਹਨੂੰ ਨਹੀਂ ਮੈਂ ਛਡਣਾ ਜਿੰਨਾ ਚਿਰ ਤੁਸੀਂ ਬਦਲਾ ਨਹੀਂ ਚੁਕਾਉਂਦੇ।"

ਅਜੇ ਉਹਨੇ ਆਪਣਾ ਪਾਈਪ ਮਸਾਂ ਮੁਕਾਇਆ ਹੀ ਸੀ ਕਿ ਉਸ ਨੇ ਇਕ ਭੂਤਨੇ ਨੂੰ ਪੁਰਾਣਾ ਝੋਲਾ ਹੱਥ ਵਿਚ ਫੜੀ ਭੱਜੇ ਆਉਂਦਿਆਂ ਵੇਖਿਆ।

"ਆਹ ਏ ਤੇਰਾ ਇਨਾਮ ।" ਭੂਤਨੇ ਨੇ ਆਖਿਆ।

ਫੌਜੀ ਨੇ ਝੋਲਾ ਫੜਿਆ ਤੇ ਉਹਨੂੰ ਇਹ ਹੋਲਾ ਜਿਹਾ ਲਗਾ। ਉਸ ਨੇ ਝੋਲਾ ਖੋਹਲਿਆ ਅੰਦਰ ਨਜ਼ਰ ਮਾਰੀ ਤੇ ਵੇਖਿਆ ਕਿ ਉਹ ਖਾਲੀ ਸੀ।

"ਮੈਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ?" ਫੌਜੀ ਭੂਤਨੇ ਉਤੇ ਟੁਟ ਪਿਆ। " ਠਹਿਰ ਜਾ, ਅਸੀਂ ਦੋ ਕੁ ਸੱਟਾਂ ਨਾਲ ਹੀ ਤੇਰੇ ਸਰਦਾਰ ਨੂੰ ਸਬਕ ਸਿਖਾ ਦਿਆਂਗੇ !"

ਇਹ ਸੁਣਕੇ ਸਰਦਾਰ ਪਿੱਠੂ ਦੇ ਅੰਦਰੋ ਹੀ ਚੀਕਿਆ।

"ਮਾਰੀ ਨਾ ਫੌਜੀਆ, ਮੈਨੂੰ ਸੱਟ ਨਾ ਮਾਰੀ, ਸਗੋਂ ਮੇਰੀ ਗੱਲ ਸੁਣ ਮੈਂ ਕੀ ਆਖਦਾ ਆ। ਇਹ ਝੋਲਾ ਉਹ ਚੀਜ਼ ਨਹੀਂ ਜੋ ਵੇਖਣ ਨੂੰ ਲਗਦੀ ਏ। ਇਹ ਤਾਂ ਮਨੋਕਾਮਨਾ ਪੂਰੀ ਕਰਨ ਵਾਲਾ ਭੋਲਾ ਏ—ਇਹਦੇ ਨਾਲ ਦਾ ਦੁਨੀਆਂ ਵਿੱਚ ਹੋਰ ਕੋਈ ਝੋਲਾ ਨਹੀਂ। ਆਪਣੇ ਮਨ ਵਿਚ ਕੁਝ ਧਾਰ ਤੇ ਫੇਰ ਏਹਦੇ ਅੰਦਰ ਨਜ਼ਰ ਮਾਰ ਤੇ ਤੂੰ ਵੇਖੇਗਾ ਕਿ ਤੇਰੀ ਕਾਮਨਾ ਪੂਰੀ ਹੋ ਗਈ। ਤੂੰ ਕੋਈ ਪੰਛੀ ਫੜਨਾ ਚਾਹੇ ਜਾਂ ਸੂਰ ਜਾਂ ਕੋਈ ਹੋਰ ਚੀਜ਼ ਹਾਸਲ ਕਰਨਾ ਚਾਹੇ, ਬਸ ਝੋਲੇ ਨੂੰ ਹਿਲਾ ਤੇ ਤਿੰਨ ਲਫ਼ਜ਼ ਆਖ ਚਲ ਝੋਲੇ ਵਿੱਚ! ਤੇ ਤੈਨੂੰ ਉਹ ਚੀਜ਼ ਝੋਲੇ ਵਿਚੋਂ ਮਿਲ ਜਾਉ।"

"ਵੇਖਦੇ ਆਂ ਭਲਾ ਤੂੰ ਸੱਚ ਆਖਦੈਂ ਕਿ ਝੂਠ ਫੌਜੀ ਨੇ ਆਖਿਆ ਤੇ ਮਨ ਵਿਚ ਧਾਰਿਆ:

ਮੇਰੀ ਕਾਮਨਾ ਕਿ ਤੋਲੇ ਵਿਚ ਸ਼ਰਾਬ ਦੀਆਂ ਤਿੰਨ ਬੋਤਲਾਂ ਹੋਣ।" ਅਜੇ ਉਹਨੇ ਮਨ ਵਿਚ ਧਾਰਿਆ ਹੀ ਸੀ ਕਿ ਉਸ ਮਹਿਸੂਸ ਕੀਤਾ ਝੋਲਾ ਪਹਿਲਾਂ ਨਾਲੋ ਭਾਰਾ ਸੀ। ਉਸ ਨੇ ਝੋਲੇ ਦਾ ਮੂੰਹ ਖੋਹਲਿਆ ਤੇ ਕੀ ਵੇਖਦਾ ਹੈ ਕਿ ਉਹਦੇ ਵਿਚ ਸ਼ਰਾਬ ਦੀਆਂ ਤਿੰਨ ਬੋਤਲਾਂ ਸਨ ! ਉਹਨੇ ਬੋਤਲਾਂ ਮਿਸਤ੍ਰੀਆਂ ਨੂੰ ਫੜਾ ਦਿੱਤੀਆਂ।

ਲਓ ਪੀਓ. ਮੇਰੇ ਸਜਣੇ !"

ਉਹ ਬਾਹਰ ਗਿਆ ਤੇ ਚੁਫੇਰੇ ਝਾਤ ਮਾਰੀ। ਉਹਨੇ ਛੱਤ ਉਤੇ ਬੈਠੀ ਇਕ ਚਿੜੀ ਵੇਖੀ। ਉਹਨੇ ਆਪਣਾ ਝੋਲਾ ਹਿਲਾਇਆ ਤੇ ਕਿਹਾ

"ਚਲ ਝੋਲੇ ਵਿੱਚ।"

ਬੋਲ ਮਸਾਂ ਮੁਹੋ ਨਿਕਲੇ ਹੀ ਸਨ ਕਿ ਚਿੜੀ ਉਡ ਕੇ ਸਿਧੀ ਝੋਲੇ ਵਿੱਚ ਆ ਗਈ।

ਫੌਜੀ ਪਹਾਰੇ ਵਿੱਚ ਵਾਪਸ ਆਇਆ ਤੇ ਆਖਿਆ  

ਤੂੰ ਸੱਚ ਆਖਿਐ। ਮੇਰੇ ਨਾਲ ਤੂੰ ਇਮਾਨਦਾਰੀ ਵਰਤੀ ਏ। ਏਦਾਂ ਦਾ ਝੋਲਾ ਪੁਰਾਣੇ ਫੌਜੀ ਦੇ ਕੰਮ ਆਉ।"

55 / 245
Previous
Next