Back ArrowLogo
Info
Profile

ਜੋ ਮਰਜ਼ੀ ਏ ਖਾਣ ਤੇ ਜੋ ਜੀਅ ਕਰੇ ਪੀਣ!

ਵਪਾਰੀ ਨੇ ਫੌਜੀ ਨੂੰ ਸਨਮਾਨ ਦੀ ਥਾਂ ਤੇ ਬਿਠਾਇਆ ਤੇ ਸਭ ਤੋਂ ਪਿਆਰੇ ਮਹਿਮਾਨ ਦੇ ਤੋਰ ਤੇ ਉਹਦੀ ਸੇਵਾ ਕੀਤੀ।

"ਖਾ ਪੀ. ਮਿਤਰਾ," ਉਸ ਨੇ ਕਿਹਾ। " ਤੂੰ ਜੋ ਮੇਰੇ ਤੇ ਅਹਿਸਾਨ ਕੀਤੈ ਮੈ ਉਮਰ ਭਰ ਉਹਨੂੰ ਭੁਲਾ ਨਹੀਂ ਸਕਾਂਗਾ। "

ਜਦੋਂ ਦਾਅਵਤ ਖਤਮ ਹੋਈ ਤਾਂ ਲੋਅ ਲੱਗ ਚੁਕੀ ਸੀ ਤੇ ਉਹ ਬਿਸਤਰਿਆਂ ਵਿਚ ਜਾ ਪਏ। ਜਦੋਂ ਉਹ ਸੇ ਕੇ ਉਠੇ, ਤਾਂ ਫੌਜੀ ਨੇ ਆਪਣੇ ਰਾਹੇ ਪੈਣ ਦੀ ਤਿਆਰੀ ਕਰ ਲਈ। ਵਪਾਰੀ ਨੇ ਉਹਨੂੰ ਹੋਰ ਰਹਿਣ ਲਈ ਆਖਿਆ।

ਕਾਹਲੀ ਕਾਹਦੀ ਏ ? ਰਹਿ ਸਾਡੇ ਕੋਲ ਘਟੋ ਘਟ ਇਕ ਹਫਤਾ ਤਾਂ ਹੋਰ ਠਹਿਰ।"

"ਨਹੀਂ, ਸ਼ੁਕਰੀਆ। ਮੈਨੂੰ ਅੱਗੇ ਹੀ ਬੜੇ ਦਿਨ ਲਗ ਗਏ ਨੇ। ਮੈਨੂੰ ਘਰ ਅਪੜਨਾ ਚਾਹੀਦੈ। " ਵਪਾਰੀ ਨੇ ਫੌਜੀ ਦਾ ਪਿਠੂ ਚਾਂਦੀ ਨਾਲ ਭਰ ਦਿੱਤਾ।

"ਆਪਣਾ ਕੰਮ ਧੰਦਾ ਸ਼ੁਰੂ ਕਰਨ ਦੇ ਕੰਮ ਆਵੇਗਾ।"

ਪਰ ਫੌਜੀ ਨੇ ਆਖਿਆ : "ਮੈਨੂੰ ਨਹੀਂ ਲੋੜ ਤੇਰੀ ਚਾਂਦੀ ਦੀ।

ਮੈਂ ਕੱਲਾ ਬੰਦਾ ਆਂ ਤੇ ਨੈਣ ਲੈਣ ਅਜੇ ਨਰੋਏ ਨੇ।

ਮੈਂ ਹੱਥੀਂ ਕਮਾ ਕੇ ਖਾ ਸਕਦਾ । "

ਉਹ ਵਪਾਰੀ ਤੋਂ ਵਿਦਾ ਹੋਇਆ, ਆਪਣਾ ਕਾਮਨਾ ਪੂਰੀ ਕਰਨ ਵਾਲਾ ਝੋਲਾ ਤੇ ਖਾਲੀ ਪਿਠੂ ਆਪਣੇ ਮੋਢੇ ਤੇ ਲਮਕਾਇਆ ਤੇ ਆਪਣੇ ਰਾਹੇ ਪੈ ਗਿਆ।

ਇਹ ਕਹਿਣਾ ਮੁਸ਼ਕਲ ਹੈ ਕਿ ਉਸ ਨੇ ਕਿੰਨਾ ਕੁ ਪੈਂਡਾ ਕੀਤਾ ਪਰ ਅਖੀਰ ਉਹ ਆਪਣੇ ਦੇਸ ਪਹੁੰਚ ਗਿਆ। ਇਕ ਪਹਾੜੀ ਤੇ ਉਹਨੂੰ ਆਪਣਾ ਪਿੰਡ ਨਜ਼ਰ ਆਇਆ, ਤੇ ਉਹਦਾ ਦਿਲ ਖਿੜਕੇ ਹੋਲਾ ਫੁਲ ਹੋ ਗਿਆ। ਉਹ ਕਦੇ ਸੱਜੇ ਕਦੇ ਖੱਬੇ ਵੇਖਦਾ ਹੋਇਆ ਤੇਜ਼ ਤੇਜ਼ ਤੁਰਨ ਲਗਾ । ਕਿੱਨਾ ਸੁਹਣਾ ਏ ਚਾਰ ਚੁਫੇਰਾ। ਮੈਂ ਕਈਆਂ ਦੇਸਾਂ ਵਿਚ ਗਿਆ। ਕਈ ਸ਼ਹਿਰ ਤੇ ਪਿੰਡ ਵੇਖੋ. ਪਰ ਇਸ ਵਿਸ਼ਾਲ ਸੰਸਾਰ ਵਿਚ ਆਪਣੇ ਘਰ ਵਰਗੀ ਕਿਤੇ ਰੀਸ ਨਹੀਂ।"

ਫੌਜੀ ਆਪਣੇ ਘਰ ਪਹੁੰਚਾ, ਡਿਉੜੀ ਦੀਆਂ ਪੌੜੀਆਂ ਚੜ੍ਹਿਆ ਤੇ ਬੂਹਾ ਖੜਕਾਇਆ। ਇਕ ਬਿਰਧ ਜਨਾਨੀ ਨੇ ਬੂਹਾ ਖੋਹਲਿਆ, ਅਤੇ ਫੌਜੀ ਨੇ ਪਿਆਰ ਨਾਲ ਉਹਨੂੰ ਕਲਾਵੇ ਵਿੱਚ ਲੈ ਲਿਆ।

ਬਿਰਧ ਜਨਾਨੀ ਨੇ ਆਪਣੇ ਪੁਤਰ ਨੂੰ ਪਛਾਣ ਲਿਆ ਸੀ। ਉਹਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਅਥਰੂ ਵਗਣ ਲੱਗੇ।

ਤੇਰਾ ਬੁਢਾ ਪਿਓ ਤੇਰੀਆਂ ਗੱਲਾਂ ਕਰਦਾ ਰਿਹਾ, ਪੂਤਾ ਪਰ ਅਫਸੋਸ ! ਉਹ ਆਹ ਦਿਨ ਵੇਖਣ ਤੋਂ ਪਹਿਲਾਂ ਹੀ ਤੁਰ ਗਿਆ। ਪੰਜ ਸਾਲ ਹੋ ਗਏ ਉਹਨੂੰ ਕਬਰ ਵਿੱਚ ਸੁੱਤੇ ਨੂੰ। ਫੇਰ

57 / 245
Previous
Next