Back ArrowLogo
Info
Profile

ਫੌਜੀ ਨੇ ਹੋਰ ਮਿੰਨਤਾਂ ਨਹੀਂ ਕੀਤੀਆਂ, ਪਰ ਉਹ ਮਰਨ ਲਈ ਬਿਲਕੁਲ ਤਿਆਰ ਨਹੀਂ ਸੀ।

ਉਸ ਨੇ ਮਨੋਕਾਮਨਾ ਪੂਰੀ ਕਰਨ ਵਾਲਾ ਝੋਲਾ ਸਿਰਹਾਣੇ ਹੇਠੋਂ ਕਢਿਆ ਅਤੇ ਇਸ ਨੂੰ ਲਹਿਰਾਉਂਦਿਆਂ, ਗਰਜਿਆ :

'ਚਲ ਝੋਲੇ ਵਿਚ!"

ਲਫਜ਼ ਮੁਹੇ ਨਿਕਲਣ ਦੀ ਦੇਰ ਸੀ ਕਿ ਉਹਦੀ ਹਾਲਤ ਚੰਗੀ ਹੋ ਗਈ। ਉਸ ਨੇ ਉਸ ਥਾਂ ਵੱਲ ਨਜ਼ਰ ਮਾਰੀ ਜਿਥੇ ਮੌਤ ਖੜੀ ਸੀ, ਪਰ ਹੁਣ ਉਹ ਉਸ ਥਾਂ ਨਹੀਂ ਸੀ। ਫੇਰ ਉਸ ਨੇ ਝੋਲੇ ਵਿਚ ਨਿਗਾਹ ਮਾਰੀ ਤੇ ਕੀ ਵੇਖਦਾ ਹੈ, ਮੌਤ ਉਹਦੇ ਵਿਚ ਬੈਠੀ ਹੈ।

ਫੌਜੀ ਨੇ ਝੋਲੇ ਨੂੰ ਕੱਸ ਕੇ ਬੰਨ੍ਹ ਦਿਤਾ ਤੇ ਫੇਰ ਨੇ ਬਰ ਨੇ ਹੋ ਗਿਆ । ਹੁਣ ਸਗੋਂ ਉਹਨੂੰ ਭੁਖ ਵੀ ਲੱਗ ਗਈ।

ਉਹ ਬਿਸਤਰੇ ਤੋਂ ਉਠਿਆ, ਰੋਟੀ ਦਾ ਇਕ ਟੁਕੜਾ ਕੱਟਿਆ. ਲੂਣ ਲਾਇਆ ਤੇ ਖਾ ਲਿਆ। ਫੇਰ ਉਹਨੇ ਕਵਾਸ * ਦਾ ਇਕ ਮੱਘ ਪੀਤਾ ਤੇ ਹੁਣ ਉਹ ਬਿਲਕੁਲ ਪਹਿਲਾਂ ਵਾਂਗ ਹੀ ਹੋ ਗਿਆ ਸੀ।

ਸੋ ਫੀਨੀਏ, ਤੂੰ ਮੇਰੇ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੀ। ਅਗਾਂਹ ਤੋਂ ਤੈਨੂੰ ਕੰਨ ਹੋ ਜਾਣਗੇ ਪਈ ਰੂਸੀ ਫੌਜੀ ਨਾਲ ਮੱਥਾ ਕਿਵੇਂ ਲਾਈਦੈ!"

" ਕੀ ਕਰਨ ਲਗਾ ਏਂ ਤੂੰ ਮੇਰੇ ਨਾਲ ?" ਝੋਲੇ ਵਿਚੋਂ ਇਕ ਆਵਾਜ਼ ਆਈ।

"ਮੈਨੂੰ ਬੜਾ ਦੁਖ ਹੋ ਰਿਹੈ ਕਿ ਇਹ ਝੋਲਾ ਮੇਰੇ ਕੋਲ ਨਹੀਂ ਰਹਿਣਾ, ਪਰ ਹੋਰ ਕੋਈ ਚਾਰਾ ਵੀ ਨਹੀਂ," ਫੌਜੀ ਨੇ ਜਵਾਬ ਦਿੱਤਾ।"ਮੈਂ ਤੈਨੂੰ ਦਲਦਲ ਵਿਚ ਦੱਬਣ ਲਗਿਆ. ਤੇ ਜਿੰਨਾ ਚਿਰ ਤੂੰ ਜਿਉਂਦੀ ਏ ਤੂੰ ਝੋਲੇ ਵਿਚੋਂ ਬਾਹਰ ਨਹੀਂ ਆ ਸਕਣਾ।"

"ਮੈਨੂੰ ਬਾਹਰ ਆ ਜਾਣ ਦੇ, ਫੌਜੀਆ। ਮੈਂ ਤੈਨੂੰ ਤਿੰਨ ਵਰ੍ਹੇ ਹੋਰ ਜਿਉ ਲੈਣ ਦਊਂ।"

ਡਰ ਨਾ ਮੈਂ ਹੁਣ ਤੈਨੂੰ ਬਾਹਰ ਨਾ ਆਉਣ ਦਿੱਤਾ।"

"ਆ ਲੈਣ ਦੇ ਮੈਨੂੰ ਬਾਹਰ. " ਮੌਤ ਨੇ ਤਰਲਾ ਲਿਆ। " ਜੇ ਤੂੰ ਮੈਨੂੰ ਬਾਹਰ ਆ ਜਾਣ ਦੇਵੋ। ਮੈਂ ਤੈਨੂੰ ਤੀਹ ਵਰ੍ਹੇ ਹੋਰ ਜਿਊਣ ਦਊਂ।"

"ਠੀਕ ਏ." ਫੌਜੀ ਨੇ ਆਖਿਆ, "ਮੈਂ ਤੈਨੂੰ ਇਕ ਸ਼ਰਤ ਉਤੇ ਛਡ ਦਉਂ- ਮੇਰੇ ਨਾਲ ਵਾਅਦਾ ਕਰ ਕਿ ਇਹਨਾਂ ਤੀਹਾਂ ਵਰ੍ਹਿਆਂ ਵਿਚ ਤੂੰ ਕਿਸੇ ਦੀ ਜਾਨ ਨਹੀਂ ਲਵੇਗੀ।"

"ਏਹ ਵਾਅਦਾ ਨਹੀਂ ਮੈ ਕਰ ਸਕਦੀ, " ਮੌਤ ਨੇ ਕਿਹਾ। " ਜੇ ਮੈਂ ਕਿਸੇ ਦੀ ਜਾਨ ਨਾ ਲਵਾਂ ਤਾਂ ਜੀਵਾਂ ਕਿੱਦਾਂ ?" ------------------------------------

*ਕਾਲੀ ਰੋਟੀ ਨੂੰ ਖ਼ਮੀਰ ਦੇ ਕੇ ਬਣਾਇਆ ਤਰਲ ਜਿਸ ਨੂੰ ਪਾਣੀ ਵਾਂਗ ਪੀਤਾ ਜਾਂਦਾ ਹੈ।-ਸੰਪਾ:

59 / 245
Previous
Next