

"ਇਹ ਤੀਹ ਵਰ੍ਹੇ ਕੰਦ ਮੂਲ, ਸੱਕ ਛਿੱਲਕੇ ਤੇ ਬੀਜ ਗਿਟਕਾਂ ਖਾ ਕੇ ਜਿਉਂ।
ਮੌਤ ਨੇ ਕੋਈ ਜਵਾਬ ਨਹੀਂ ਦਿੱਤਾ। ਸੋ ਫੌਜੀ ਨੇ ਕਪੜੇ ਪਾਏ, ਆਪਣੇ ਬੂਟ ਕੱਸੇ ਤੇ ਕਿਹਾ:
"ਕਿਉਂਕਿ ਤੈਨੂੰ ਮੇਰੀ ਤਜਵੀਜ਼ ਮਨਜੂਰ ਨਹੀਂ। ਇਸ ਕਰਕੇ ਮੈ ਤੈਨੂੰ ਦਲਦਲ ਵਿਚ ਡੋਬਣ ਚਲਿਆਂ ।
ਤੇ ਇਹਦੇ ਨਾਲ ਹੀ ਉਹਨੇ ਝੋਲਾ ਚੁੱਕ ਲਿਆ।
ਓਸੇ ਵੇਲੇ ਮੌਤ ਬੋਲੀ :
"ਚੱਲ ਹਛਾ, ਮੰਨ ਲਈ ਤੇਰੀ ਗੱਲ। ਮੈਂ ਤੀਹ ਵਰ੍ਹੇ ਕਿਸੇ ਦੀ ਜਾਨ ਨਹੀਂ ਲੈਂਦੀ। ਮੈਂ ਖੇਤਾਂ ਵਿਚੋਂ ਕੰਦ ਮੂਲ, ਸੱਕ ਛਿੱਲਕੇ ਤੇ ਬੀਜ ਗਿਟਕਾਂ ਨਾਲ ਗੁਜ਼ਾਰਾ ਕਰ ਲਉਂ, ਪਰ ਮੈਨੂੰ ਬਾਹਰ ਆਉਣ ਦੇ।"
"ਵੇਖ ਲੈ, ਠੱਗੀ ਨਾ ਕਰੀਂ" ਫੌਜੀ ਨੇ ਆਖਿਆ।
ਉਹ ਮੌਤ ਨੂੰ ਪਿੰਡੋਂ ਬਾਹਰ ਲੈ ਗਿਆ ਤੇ ਝੋਲੇ ਦਾ ਮੂੰਹ ਖੋਹਲ ਦਿੱਤਾ ।
"ਇਸ ਤੋਂ ਪਹਿਲਾਂ ਕਿ ਮੇਰਾ ਮਨ ਬਦਲ ਜਾਏ ਚਲੀ ਜਾ।"
ਉਸ ਨੇ ਆਖਿਆ।
ਮੌਤ ਨੇ ਆਪਣੀ ਦਾਤੀ ਨੂੰ ਝਪੱਟਾ ਮਾਰਿਆ ਤੇ ਦੁੜੰਗੇ ਮਾਰਦੀ ਜੰਗਲ ਨੂੰ ਭਜ ਗਈ ਜਿਥੇ ਉਹ ਜਿਉਂਦੀ ਰਹਿਣ ਲਈ ਕੰਦ ਮੂਲ, ਸੱਕ ਛਿੱਲਕੇ ਤੇ ਬੀਜ ਗਿਟਕਾਂ ਲਭਣ ਲਗੀ। ਹੋਰ ਕੀ ਕਰ ਸਕਦੀ ਸੀ ਉਹ ?
ਲੋਕ ਏਡੇ ਸੁਖੀ ਕਦੇ ਵੀ ਨਹੀਂ ਹੋਏ। ਨਾ ਕੋਈ ਬਿਮਾਰ ਪਿਆ, ਨਾ ਕੋਈ ਮਰਿਆ।
ਤਕਰੀਬਨ ਤੀਹ ਵਰ੍ਹੇ ਇਸ ਤਰ੍ਹਾਂ ਹੀ ਚਲਦਾ ਰਿਹਾ।
ਉਧਰ ਫੌਜੀ ਦੇ ਨਿਆਣੇ ਵੱਡੇ ਹੋ ਗਏ। ਉਹਦੇ ਧੀਆਂ ਪੁਤ ਵਿਆਹੇ ਗਏ। ਪਰਵਾਰ ਵੱਡਾ ਹੋ ਗਿਆ। ਕਿਸੇ ਦਾ ਉਹ ਹੱਥ ਵਟਾਉਂਦਾ। ਕਿਸੇ ਨੂੰ ਸਲਾਹ ਮੱਤ ਦੇਂਦਾ, ਤੀਜੇ ਨੂੰ ਦਸਦਾ ਕੋਈ ਕੰਮ ਕਿਵੇਂ ਕਰਨਾ ਏ। ਹਰ ਇਕ ਨੂੰ ਕੁਝ ਨਾ ਕੁਝ ਸਮਝਾਉਂਦਾ ਰਹਿੰਦਾ।
ਇਉਂ ਫੌਜੀ ਰੁਝਾ ਰਹਿੰਦਾ ਅਤੇ ਖੁਸ਼ ਰਹਿੰਦਾ। ਉਹ ਹਰ ਪਖੋ ਕਾਮਯਾਬ ਸੀ । ਜ਼ਿੰਦਗੀ ਰਵਾਂ ਰਵੀਂ ਚਲ ਰਹੀ ਸੀ। ਕੰਮ ਕਾਰ ਲਈ ਬੇਅੰਤ ਚਾਅ ਸੀ। ਮੌਤ ਦਾ ਚਿੱਤ ਚੇਤਾ ਵੀ ਨਹੀਂ ਸੀ।
ਪਰ ਮੌਤ ਸਾਮ੍ਹਣੇ ਆ ਖੜੀ ਹੋਈ।
"ਅੱਜ ਤੀਹ ਸਾਲ ਪੂਰੇ ਹੋ ਗਏ ਨੇ। ਮਿਆਦ ਪੁਗ ਗਈ ਏ। ਤਿਆਰ ਹੈ ਜਾ। ਮੈਂ ਤੈਨੂੰ ਲੈਣ ਆਈ ਆਂ।"
ਫੌਜੀ ਨੇ ਇਤਰਾਜ਼ ਨਹੀਂ ਕੀਤਾ।
"ਮੈ ਫੌਜੀ ਆਂ, ਖਤਰੇ ਦੀ ਘੰਟੀ ਵਜਣ ਤੇ ਤਿਆਰ ਰਹਿਣ ਦੀ ਮੈਨੂੰ ਆਦਤ ਏ। ਜੇ ਮਿਆਦ ਪੁਗ ਗਈ ਏ ਤਾਂ ਤਾਬੂਤ ਲੈ ਆ।"