Back ArrowLogo
Info
Profile

ਮੌਤ ਨੇ ਸ਼ੀਸ਼ਮ ਦਾ ਤਾਬੂਤ ਲਿਆਂਦਾ ਜਿਸ ਨੂੰ ਲੋਹੇ ਦੇ ਕੜੇ ਲੱਗੇ ਹੋਏ ਸਨ। ਉਸ ਦਾ ਢੱਕਣ ਲਾਹਿਆ:

"ਪੈ ਜਾ ਇਹਦੇ ਵਿਚ, ਫੌਜੀਆ।"

ਫੌਜੀ ਗੁੱਸੇ ਵਿਚ ਆ ਗਿਆ ਤੇ ਕੜਕ ਕੇ ਬੋਲਿਆ :  

ਕੀ ਆਖਦੀ ਏ ਤੂੰ ? ਤੈਨੂੰ ਨੇਮਾਂ ਦਾ ਪਤਾ ਨਹੀਂ ? ਏਹ ਕਿਧਰ ਦਾ ਕਾਨੂੰਨ ਏ ਕਿ ਬੁੱਢਾ ਫੌਜੀ ਕੋਈ ਕੰਮ ਆਪਣੇ ਆਪ ਕਰੋ ! ਮੈਨੂੰ ਨੌਕਰੀ ਦੇ ਦਿਨ ਯਾਦ ਨੇ ਜਦੋਂ ਪਲਟਣ ਦੇ ਕਮਾਂਡਰ ਨੇ ਕੋਈ ਨਵੀਂ ਗੱਲ ਸਿਖਾਉਣੀ ਹੁੰਦੀ ਸੀ ਤਾਂ ਉਹ ਸਭ ਤੋਂ ਪਹਿਲਾਂ ਆਪ ਕਰਕੇ ਵਿਖਾਉਂਦਾ ਸੀ. ਮਗਰੋਂ ਸਾਨੂੰ ਕਰਨ ਦਾ ਹੁਕਮ ਦੇਂਦਾ ਸੀ। ਹੁਣ ਵੀ ਉਹੋ ਗੱਲ ਏ: ਪਹਿਲਾਂ ਤੂੰ ਕਰ ਕੇ ਵਿਖਾ ਤੇ ਫੇਰ ਕਰਨ ਦਾ ਹੁਕਮ ਦੇਵੀ।

ਮੌਤ ਤਾਬੂਤ ਵਿਚ ਲੰਮੀ ਪੈ ਗਈ।

ਵੇਖ ਫੌਜੀਆ, ਇਉਂ ਲੰਮੇ ਪੈਣਾ ਏ ਤੂੰ। ਲੱਤਾਂ ਸਿਧੀਆਂ ਲੰਮਿਆਰ ਕੇ ਅਤੇ ਆਪਣੇ ਹੱਥ ਛਾਤੀ ਉਤੇ ਰਖ ਕੇ।"

ਫੌਜੀ ਬਸ ਏਸੇ ਗੱਲ ਦੀ ਉਡੀਕ ਵਿਚ ਸੀ। ਉਸ ਨੇ ਢੱਕਣ ਬੰਦ ਕਰ ਦਿੱਤਾ ਅਤੇ ਕੜਿਆਂ ਨਾਲ ਬੰਨ੍ਹ ਦਿੱਤਾ।

"ਪਈ ਰਹਿ ਏਥੇ ਤੇ ਮੈਂ ਏਥੇ ਖੁਸ਼ ਆਂ।"

ਫੇਰ ਉਸ ਨੇ ਤਾਬੂਤ ਛਕੜੇ ਉਤੇ ਰਖਿਆ ਤੇ ਦਰਿਆ ਦੇ ਢਾਲਵੇ ਕੰਢੇ ਉਤੇ ਲੈ ਆਂਦਾ ਤੇ ਚਟਾਨ ਤੋਂ ਰੇੜ ਕੇ ਦਰਿਆ ਵਿਚ ਸੁਟ ਦਿੱਤਾ।

ਦਰਿਆ ਨੇ ਤਾਬੂਤ ਨੂੰ ਚੁਕਿਆ ਤੇ ਰੋੜ੍ਹਕੇ ਸਮੁੰਦਰ ਵਿਚ ਲੈ ਆਂਦਾ। ਕਈ ਵਰ੍ਹੇ ਮੌਤ ਸਮੁੰਦਰ ਉਤੇ ਫਿਰਦੀ ਰਹੀ।

ਲੋਕ ਖੁਸ਼ ਸਨ ਤੇ ਫੌਜੀ ਦੀ ਪ੍ਰਸੰਸਾ ਦੇ ਗੀਤ ਗਾਉਂਦੇ ਸਨ। ਫੌਜੀ ਆਪ ਵੀ ਬੁੱਢਾ ਨਹੀ ਹੋਇਆ। ਉਸ ਨੇ ਆਪਣੇ ਪੋਤੇ ਪੋਤੀਆਂ ਵੇਖੋ ਵਿਆਹੋ ਤੇ ਉਸ ਨੇ ਆਪਣੇ ਪੜਪੋਤਿਆਂ ਨੂੰ ਸਿਖਿਆ ਦਿੱਤੀ ਕਿ ਉਹਨਾਂ ਨੂੰ ਕੀ ਕੁਝ ਕਰਨਾ ਚਾਹੀਦਾ ਹੈ। ਸਵੇਰ ਤੋਂ ਲੈਕੇ ਰਾਤ ਤੱਕ ਉਹ ਘਰ ਤੇ ਖੇਤ ਦੇ ਕੰਮਾਂ ਵਿਚ ਲਗਾ ਰਹਿੰਦਾ ਤੇ ਥਕੇਵਾਂ ਉਹਦੇ ਨੇੜੇ ਨਾ ਆਉਂਦਾ।

ਹੁਣ ਕੀ ਹੋਇਆ ਕਿ ਸਮੁੰਦਰ ਵਿਚ ਇਕ ਜ਼ੋਰ ਦਾ ਤੂਫਾਨ ਆ ਗਿਆ। ਲਹਿਰਾਂ ਨੇ ਤਾਬੂਤ ਨੂੰ ਚਟਾਨਾਂ ਨਾਲ ਮਾਰ ਮਾਰ ਕੇ ਚੂਰ ਕਰ ਦਿੱਤਾ। ਸਹਿਕਦੀ ਮੌਤ ਹਵਾ ਵਿਚ ਲੜਖੜਾਉਂਦੀ, ਤਦੀ ਖੁੜ੍ਹਦੀ ਕੰਢੇ ਆ ਗਈ।

ਥੋੜਾ ਚਿਰ ਸਮੁੰਦਰ ਕੰਢੇ ਪਈ ਰਹੀ। ਜਦੋ ਸਾਹ ਵਿਚ ਸਾਹ ਆਇਆ ਤਾਂ ਉਹ ਡਗਮਗਾਉਂਦੀ ਉਸ ਪਿੰਡ ਨੂੰ ਤੁਰ ਪਈ ਜਿਥੇ ਫੌਜੀ ਰਹਿੰਦਾ ਸੀ। ਉਹ ਫੌਜੀ ਦੇ ਵਾੜੇ ਵਿਚ ਚਲੀ ਗਈ ਤੇ ਲੁਕ

61 / 245
Previous
Next