

ਗਈ। ਉਹ ਫੌਜੀ ਦੇ ਬਾਹਰ ਨਿਕਲਣ ਦੀ ਤਾੜ ਵਿਚ ਸੀ।
ਫੌਜੀ ਖੇਤ ਵਿਚ ਬਿਜਾਈ ਕਰਨ ਜਾਣ ਲਈ ਤਿਆਰ ਹੋ ਰਿਹਾ ਸੀ। ਉਸ ਇਕ ਖਾਲੀ ਬੇਰੀ ਚੁੱਕੀ ਅਤੇ ਬੀਜ ਲੈਣ ਲਈ ਗੁਦਾਮ ਵੱਲ ਤੁਰ ਪਿਆ। ਉਹ ਗੁਦਾਮ ਕੋਲ ਪਹੁੰਚਿਆ ਹੀ ਸੀ ਕਿ ਮੌਤ ਉਸ ਥਾਂ ਤੋਂ ਬਾਹਰ ਆ ਗਈ ਜਿਥੇ ਉਹ ਲੁਕੀ ਹੋਈ ਸੀ।
"ਐਤਕੀ ਨਹੀਂ ਤੂੰ ਮੇਰੇ ਕੋਲੋਂ ਬਚਣ ਲੱਗਾ।" ਮੌਤ ਨੇ ਖਿਸਿਆਣਾ ਹਾਸਾ ਹਸ ਕੇ ਕਿਹਾ। ਫੌਜੀ ਨੇ ਵੇਖਿਆ ਕਿ ਉਹ ਅੜਿਕੇ ਆ ਗਿਆ ਸੀ । ਸੋ ਉਸ ਨੇ ਸੋਚਿਆ :
'ਠੀਕ ਏ, ਸਾਨੂੰ ਦੇ ਹੱਥ ਕਰਨੇ ਹੀ ਚਾਹੀਦੇ ਨੇ। ਜੇ ਮੈਂ ਏਸ ਫੀਨੀ ਤੋਂ ਪਿੱਛਾ ਨਹੀਂ ਛੁਡਾ ਸਕਦਾ, ਤਾਂ ਘਟੋ ਘਟ ਏਹਨੂੰ ਡਰਾ ਤਾਂ ਸਕਦਾ ਈ ਆ।"
ਤੇ ਉਹਨੇ ਆਪਣੇ ਕੋਟ ਹੇਠੋਂ ਸਹਿਜ ਨਾਲ ਖਾਲੀ ਬੋਰੀ ਕੱਢੀ ਤੇ ਉੱਚੀ ਸਾਰੀ ਕੜਕਿਆ :
ਸੋ ਤੈਨੂੰ ਫੇਰ ਝੋਲਾ ਚਾਹੀਦੈ, ਹੈ ਨਾ? ਮਾੜਾ ਜਿਹਾ ਦਲਦਲ ਦਾ ਸਵਾਦ, ਹੈ?"
ਮੌਤ ਨੇ ਫੌਜੀ ਦੇ ਹੱਥਾਂ ਵਿਚ ਖਾਲੀ ਬੋਰੀ ਵੇਖੀ ਤੋ ਉਹਦਾ ਤ੍ਰਾਹ ਨਿਕਲ ਗਿਆ। ਉਹਨੇ ਸਮਝਿਆ ਇਹ ਮਨੋਕਾਮਨਾ ਪੂਰੀ ਕਰਨ ਵਾਲਾ ਝੋਲਾ ਏ ਤੇ ਵਾਹੋਦਾਹੀ ਭੱਜ ਗਈ।
ਉਹਨੂੰ ਬਸ ਏਨਾ ਹੀ ਡਰ ਸੀ ਪਈ ਫੌਜੀ ਉਹਨੂੰ ਵੇਖ ਨਾ ਲਵੋ।" ਜੇ ਮੈਨੂੰ ਉਹਨੇ ਵੇਖ ਲਿਆ, ਤਾਂ ਦਲਦਲ ਵਿਚ ਡੋਬ ਕੇ ਛੱਡ" ਉਹਨੇ ਸੋਚਿਆ।
ਤੇ ਉਸ ਦਿਨ ਤੋਂ ਪਿਛੋਂ ਮੌਤ ਲੁਕ ਕੇ ਲੋਕਾਂ ਦੀ ਜਾਨ ਲੈਣ ਲਗ ਪਈ।
ਫੌਜੀ ਉਸ ਤੋਂ ਮਗਰੋਂ ਖੁਸ਼ੀ ਖੁਸ਼ੀ ਰਹਿਣ ਲਗ ਪਿਆ. ਤੇ ਲੋਕ ਕਹਿੰਦੇ ਨੇ ਉਹ ਅਜੇ ਵੀ ਜਿਉਂਦਾ ਏ ਤੇ ਮੌਜਾ ਮਾਣ ਰਿਹਾ ਏ।