


ਗਲਾਧੜ ਵਹੁਟੀ
ਇਕ ਸੀ ਕਿਸਾਨ ਤੇ ਇਕ ਸੀ ਉਹਦੀ ਵਹੁਟੀ। ਇਸ ਔਰਤ ਨਾਲ ਦੀ ਗਲਾਧੜ ਅੱਜ ਤੱਕ ਹੋ ਸੀ ਹੋਈ। ਕਦੇ ਕੋਈ ਗੱਲ ਉਹ ਆਪਣੇ ਢਿੱਡ ਵਿਚ ਨਹੀਂ ਸੀ ਪਚਾ ਸਕਦੀ। ਜਿਸ ਘੜੀ ਉਹਨੂੰ ਕਿਸੇ ਗੱਲ ਦਾ ਪਤਾ ਲਗਦਾ ਉਸੇ ਪਲ ਸਾਰੇ ਪਿੰਡ ਨੂੰ ਖਬਰ ਹੋ ਜਾਂਦੀ।
ਇਕ ਦਿਨ ਕਿਸਾਨ ਜੰਗਲ ਵਿਚ ਗਿਆ। ਜਿਸ ਵੇਲੇ ਉਹ ਬਘਿਆੜ ਵਾਹੁਣ ਲਈ ਕੜਿਕੀ ਰਡਣ ਵਾਸਤੇ ਟੋਆ ਪੁਟ ਰਿਹਾ ਸੀ. ਉਹਨੂੰ ਇਕ ਦੱਬਿਆ ਹੋਇਆ ਖ਼ਜ਼ਾਨਾ ਮਿਲ ਗਿਆ। ਉਸ ਆਪਣੇ ਮਨ ਵਿਚ ਸੋਚਿਆ। " ਹੁਣ ਮੈਂ ਕੀ ਕਰਾਂ ? ਮੇਰੀ ਵਹੁਟੀ ਨੂੰ ਇਸ ਖਜ਼ਾਨੇ ਦਾ ਪਤਾ ਲਗਣ ਦੀ ਢਿੱਲ ਏ, ਉਹਨੇ ਥਾਂ ਥਾਂ ਖਬਰ ਪੁਚਾ ਦੇਣੀ ਏ। ਇਹ ਗੱਲ ਜਾਗੀਰਦਾਰ ਦੇ ਕੰਨੀਂ ਪੈ ਜਾਏਗੀ ਤੇ ਬਸ ਆਪਣੀ ਦੌਲਤ ਤੋ ਹੱਥ ਧੋਣੇ ਪੈ ਜਾਣਗੇ। ਉਹਨੇ ਇਹ ਸਾਰੀ ਦੌਲਤ ਸਾਂਭ ਲੈਣੀ ਏ।"
ਉਹ ਸੋਚਦਾ ਰਿਹਾ। ਸੋਚਦਾ ਰਿਹਾ, ਤੇ ਅਖੀਰ ਉਹਨੂੰ ਇਕ ਤਰਕੀਬ ਸੁਝੀ। ਉਹਨੇ ਖ਼ਜਾਨਾ ਦੱਬ ਦਿੱਤਾ। ਉਸ ਥਾਂ ਤੇ ਨਿਸ਼ਾਨ ਲਾ ਦਿੱਤਾ ਤੇ ਘਰ ਨੂੰ ਮੁੜ ਪਿਆ। ਜਦੋਂ ਉਹ ਦਰਿਆ ਤੇ -ਇਆ ਤਾਂ ਉਹਨੇ ਆਪਣੇ ਜਾਲ ਤੇ ਨਿਗਾਹ ਮਾਰੀ ਤੇ ਵੇਖਿਆ ਕਿ ਪਾਈਕ ਮੱਛੀ ਜਾਲ ਵਿਚ