

ਪਲਸੇਟੇ ਮਾਰ ਰਹੀ ਸੀ। ਕਿਸਾਨ ਨੇ ਮੱਛੀ ਫੜ ਲਈ ਤੇ ਅਗਾਂਹ ਤੁਰ ਪਿਆ। ਝੱਟ ਕੁ ਮਗਰੇ ਉਹ ਇਕ ਕੁੜਿਕੀ ਕੋਲ ਆਇਆ ਤੇ ਇਹਦੇ ਵਿਚ ਇਕ ਖਰਗੋਸ਼ ਕਾਬੂ ਆਇਆ ਵੇਖਿਆ।
ਕਿਸਾਨ ਨੇ ਖਰਗੋਸ਼ ਨੂੰ ਕੁੜਿਕੀ ਵਿਚੋਂ ਕਢਿਆ ਤੇ ਇਹਦੀ ਥਾਂ ਪਾਈਕ ਨੂੰ ਰੱਖ ਦਿੱਤਾ। ਫੇਰ ਉਸ ਨੇ ਖਰਗੇਸ਼ ਨੂੰ ਚੁੱਕਿਆ ਤੇ ਜਾਲ ਵਿਚ ਸੁਟ ਦਿੱਤਾ।
ਜਦੋ ਉਹ ਘਰ ਆਇਆ ਤਾਂ ਹਨੇਰਾ ਹੋ ਚੁੱਕਿਆ ਸੀ।
"ਸੁਣ, ਤਾਤੀਆਨਾ ਸਟੇਵ ਭਖਾ ਤੇ ਢੇਰ ਸਾਰੇ ਪੂੜੇ ਤਲ।"
"ਉਹ ਕਿਉਂ ? ਰਾਤ ਵੇਲੇ ਸਟੋਵ ਭਖਾਉਂਦਿਆਂ ਕਦੇ ਕਿਸੇ ਨੂੰ ਸੁਣਿਐ ? ਤੇ ਐਡੇ ਕੁਵੇਲੇ ਭਲਾ ਪੂੜੇ ਕੌਣ ਤਲਦਾ ਏ ? ਹੋਰ ਅੱਗੇ ਤੈਨੂੰ ਕੀ ਲੋੜ ਹੋਉ ? "
"ਜਿਵੇਂ ਮੈਂ ਕਹਿਨਾਂ ਚੁਪ ਕਰਕੇ ਉਵੇਂ ਕਰੀ ਚਲ। ਮੈਨੂੰ ਦਬਿਆ ਹੋਇਆ ਖ਼ਜਾਨਾ ਲਭਿਐ. ਤਾਤੀਆਨਾ, ਤੇ ਅਸਾਂ ਇਸ ਨੂੰ ਰਾਤੋ ਰਾਤ ਘਰ ਲਿਆਉਣੇ।"
ਉਹਦੀ ਵਹੁਟੀ ਏਡੀ ਖੁਸ਼ ਹੋਈ ਜਿੰਨਾ ਕੋਈ ਖੁਸ਼ ਹੋ ਸਕਦੈ। ਉਹਨੇ ਛਿਣ ਭਰ ਵਿਚ ਸਟੇਵ ਭਖਾਇਆ ਤੇ ਪੂੜੇ ਤਲਣ ਲੱਗ ਪਈ।
"ਗਰਮ ਗਰਮ ਖਾ, ਭਲਿਆ ਲੋਕਾ।" ਉਹਨੇ ਆਖਿਆ।
ਕਿਸਾਨ ਨੇ ਇਕ ਪੂੜਾ ਖਾਧਾ ਤੇ ਦੋ ਜਾਂ ਤਿੰਨ ਆਪਣੇ ਝੋਲੇ ਵਿਚ ਤਿਲਕਾ ਲਏ, ਇਕ ਹੋਰ ਖਾਧਾ ਤੇ ਦੇ ਤਿੰਨ ਫੇਰ ਆਪਣੀ ਵਹੁਟੀ ਕੋਲੋਂ ਅੱਖ ਬਚਾ ਕੇ ਆਪਣੇ ਝੋਲੇ ਵਿਚ ਤਿਲਕਾ ਲਏ।
"ਅੱਜ ਤਾਂ ਪੂੜੇ ਤੂੰ ਹੜਪੀ ਜਾਨੈ! ਮੈਥੋਂ ਹੋਰ ਛੇਤੀ ਛੇਤੀ ਨਹੀਂ ਤਲੇ ਜਾਂਦੇ, " ਉਹਦੀ ਵਹੁਟੀ ਨੇ ਆਖਿਆ। "
ਅਸੀਂ ਬਹੁਤ ਦੂਰ ਜਾਣਾ ਏਂ ਤੇ ਖਜ਼ਾਨਾ ਵੀ ਭਾਰਾ ਏ। ਇਸ ਕਰਕੇ ਮੈਨੂੰ ਰੱਜਕੇ ਖਾ ਲੈਣਾ ਚਾਹੀਦੈ।"
ਕਿਸਾਨ ਨੇ ਆਪਣਾ ਝੋਲਾ ਪੂੜਿਆਂ ਨਾਲ ਭਰ ਲਿਆ ਤੇ ਆਖਣ ਲਗਾ:
"ਲੈ, ਮੇਰਾ ਤਾਂ ਢਿੱਡ ਭਰ ਗਿਆ । ਹੁਣ ਤੂੰ ਵੀ ਕੁਝ ਖਾ ਲੈ ਤੇ ਫੇਰ ਆਪਾਂ ਚਲੀਏ। ਛੇਤੀ ਚਲਣਾ ਚਾਹੀਦੈ।"
ਕਿਸਾਨ ਦੀ ਵਹੁਟੀ ਨੇ ਕਾਹਲੀ ਕਾਹਲੀ ਪੂੜੇ ਖਾਧੇ ਤੇ ਉਹ ਖਜ਼ਾਨਾ ਲੈਣ ਤੁਰ ਪਏ।
ਇਸ ਵੇਲੇ ਹਨੇਰਾ ਘੁਪ ਹੋ ਗਿਆ ਹੋਇਆ ਸੀ। ਕਿਸਾਨ ਆਪਣੀ ਵਹੁਟੀ ਦੇ ਅੱਗੇ ਅੱਗੇ ਤੁਰਿਆ ਗਿਆ ਤੇ ਉਹ ਆਪਣੇ ਝੋਲੇ ਵਿਚੋਂ ਪੂੜੇ ਕੱਢੀ ਗਿਆ ਤੇ ਉਹਨਾਂ ਨੂੰ ਰੁਖਾਂ ਦੀਆਂ ਟਾਹਣੀਆਂ ਨਾਲ ਅਤੁੰਗੀ ਗਿਆ।
ਥੋੜੇ ਚਿਰ ਮਗਰੋਂ ਉਹਦੀ ਵਹੁਟੀ ਨੇ ਪੂੜੇ ਵੇਖ ਲਏ।
"ਵੇਖੇ ਨਾ. ਰੁੱਖਾਂ ਨਾਲ ਪੂੜੇ ਲੱਗੇ ਹੋਏ ਨੇ ।"