Back ArrowLogo
Info
Profile

ਵੇਖਾਂ ਕੀ ?" ਉਹਦੇ ਘਰ ਵਾਲੇ ਨੇ ਆਖਿਆ। " ਤੂੰ ਵੇਖਿਆ ਨਹੀਂ ਸੀ ਹੁਣੇ ਪੂੜਿਆਂ ਦਾ ਮੀਂਹ ਵਰ੍ਹਿਆ ਸੀ ?"

ਨਹੀਂ, ਮੇਰੀ ਨਜ਼ਰ ਹੇਠਾਂ ਵੱਲ ਸੀ ਕਿ ਕਿਧਰੇ ਕਿਸੇ ਮੁੱਢੀ ਨਾਲ ਨੇਡਾ ਨਾ ਖਾ ਜਾਵਾਂ ।"

'ਐਥੇ ਮੈਂ ਖਰਗੋਸ਼ਾਂ ਵਾਸਤੇ ਕੁੜਿਕੀ ਲਾਈ ਏ," ਕਿਸਾਨ ਨੇ ਆਖਿਆ। "ਚਲ ਰਤਾ ਵੱਖ ਚਲੀਏ।"

ਸੋ ਉਹ ਕੁੜਿਕੀ ਕੋਲ ਆ ਗਏ ਤੇ ਕਿਸਾਨ ਨੇ ਪਾਈਕ ਮੱਛੀ ਬਾਹਰ ਕੱਢੀ।

ਏਸ ਕੁੜਿਕੀ ਵਿਚ ਮੱਛੀ ਕਿਵੇਂ ਆ ਗਈ?" ਉਹਦੀ ਵਹੁਟੀ ਨੇ ਪੁਛਿਆ। "

ਤੇਨੂੰ ਨਹੀਂ ਪਤਾ ? ਪਾਣੀ ਦੀਆਂ ਪਾਈਕ ਵੀ ਹੁੰਦੀਆਂ ਨੇ ਤੇ ਜ਼ਮੀਨੀ ਵੀ।"

ਅਜੀਬ ਗੱਲ ਏ ! ਜੇ ਮੈ ਆਪਣੀ ਅੱਖੀਂ ਨਾ ਵੇਖਿਆ ਹੁੰਦਾ ਮੈਨੂੰ ਕਦੇ ਯਕੀਨ ਨਾ ਆਉਂਦਾ !"

ਉਹ ਦਰਿਆ ਤੇ ਆ ਗਏ। ਐਥੇ ਕਿਤੇ ਤੇਰਾ ਜਾਲ ਲੱਗਾ ਹੋਣਾ ਏ " ਕਿਸਾਨ ਦੀ ਘਰ ਵਲੀ ਨੇ ਕਿਹਾ। "ਚਲ ਏਹਦੇ ਤੇ ਨਜ਼ਰ ਮਾਰ ਚਲੀਏ।"

ਸੋ ਉਹਨਾਂ ਨੇ ਜਾਲ ਬਾਹਰ ਖਿਚਿਆ ਤੇ ਇਹਦੇ ਵਿਚ ਇਕ ਖਰਗੋਸ ਸੀ।

ਹੋ ਪ੍ਰਮਾਤਮਾ !" ਉਹਦੀ ਘਰ ਵਾਲੀ ਕੂਕੀ। " ਕਿਹੋ ਜਿਹਾ ਅਲੋਕਾਰ ਦਿਨ ਏ ਅਜ ਦਾ ਮੱਛੀ ਦੇ ਜਾਲ ਵਿਚ ਫਸਿਆ ਖਰਗੋਸ਼ ਕੋਈ ਸੋਚ ਸਕਦੈ!"  

ਟੈ ਟੈ ਕਿਉਂ ਕਰਦੀ ਐ? ਜਿਵੇਂ ਤੂੰ ਉਮਰ ਭਰ ਪਾਣੀ ਦੇ ਖਰਗੋਸ਼ ਹੀ ਨਾ ਵੇਖੇ ਹੋਣ!" ਉਹਦਾ ਘਰ ਵਾਲਾ ਬੋਲਿਆ।

'ਝੂਠ ਕੀ ਏ। ਮੈਂ ਤਾਂ ਕਦੇ ਨਹੀਂ ਵੇਖੇ।"

ਏਨੇ ਚਿਰ ਵਿਚ ਉਹ ਉਸ ਥਾਂ ਆ ਗਏ ਸਨ ਜਿਥੇ ਖਜ਼ਾਨਾ ਦਬਿਆ ਹੋਇਆ ਸੀ। ਕਿਸਾਨ ਨੇ ਮਿਟੀ ਪੁਟਕੇ ਸੋਨਾ ਕਢਿਆ. ਜਿੰਨਾ ਜਿਨਾ ਉਹ ਚੁਕ ਸਕਦੇ ਸੀ ਉਹਨਾਂ ਸਾਂਭ ਲਿਆ. ਤੇ ਉਹ ਘਰ ਨੂੰ ਤੁਰ ਪਏ।

ਰਾਹ ਜਾਗੀਰਦਾਰ ਦੇ ਘਰ ਦੇ ਕੋਲੋਂ ਦੀ ਲੰਘਦਾ ਸੀ। ਜਦੋਂ ਉਹ ਇਸ ਦੇ ਨੇੜੇ ਆਏ ਤਾਂ ਉਹਨਾਂ ਨੇ ਇਕ ਭੇਡ ਨੂੰ ਮਮਿਆਉਂਦੇ ਸੁਣਿਆ: " ਬਾਂ... ਬਾਂ.. ਬਾਂ...''  

ਹੈਂ। ਇਹ ਕੀ, ਮੇਰਾ ਤਾਂ ਸਾਹ ਹੀ ਸੁਕ ਗਿਐ।" ਕਿਸਾਨ ਦੀ ਵਹੁਟੀ ਨੇ ਫੁਸਰ ਫੁਸਰ ਕੀਤਾ।

ਭਜ ਚਲ ਛੇਤੀ। ਭੂਤ ਸਾਡੇ ਮਾਲਕ ਦਾ ਗਲ ਘੁਟ ਰਹੇ ਨੇ। ਕਿਤੇ ਵੇਖ ਨਾ ਲੈਣ ਸਾਨੂੰ " ਤੇ ਉਹ ਸਾਹੋ ਸਾਹ ਹੋਏ ਘਰ ਆ ਗਏ।

ਕਿਸਾਨ ਨੇ ਸੋਨਾ ਲੁਕਾਇਆ ਤੇ ਉਹ ਮੰਜਿਆਂ ਤੇ ਪੈ ਗਏ।

65 / 245
Previous
Next