Back ArrowLogo
Info
Profile

"ਵੇਖੀ ਇਸ ਖਜ਼ਾਨੇ ਦੀ ਕਿਸੇ ਕੋਲ ਗੱਲ ਨਾ ਕਰੀ, ਤਾਤੀਆਨਾ, ਨਹੀਂ ਤਾਂ ਅਸੀਂ ਬਿਪਤਾ ਵਿਚ ਪੈ ਜਾਵਾਂਗੇ। "

ਰੱਬ ਰੱਬ ਕਰ, ਭਲਿਆ ਲੋਕਾ, ਮਜਾਲ ਏ ਹਵਾੜ ਵੀ ਕੱਢ ਜਾਵਾਂ !"

ਅਗਲੇ ਦਿਨ ਉਹ ਚਿਰਾਕੇ ਸੌ ਕੇ ਉਠੇ।

ਕਿਸਾਨ ਦੀ ਵਹੁਟੀ ਨੇ ਸਟੇਵ ਭਖਾਇਆ, ਆਪਣੀਆਂ ਬਾਲਟੀਆਂ ਚੁੱਕੀਆਂ ਤੇ ਖੂਹ ਤੇ ਪਾਣੀ ਲੈਣ ਤੁਰ ਪਈ।

ਖੂਹ ਤੇ ਉਹਦੀਆਂ ਗੁਆਢਣਾਂ ਨੇ ਆਖਿਆ:

ਅੱਜ ਏਡਾ ਚਿਰਾਕਾ ਕਿਉਂ ਭਖਾਇਆ ਸਟੇਵ, ਤਾਤੀਆਨਾ ?"

"ਕੀ ਦੱਸਾਂ। ਸਾਰੀ ਰਾਤ ਮੈਂ ਬਾਹਰ ਰਹੀ, ਇਸ ਕਰਕੇ ਚਿਰਾਕੀ ਉਠੀ ਸੇ ਕੇ।"

"ਕੀ ਕਰਦੀ ਰਹੀ ਬਾਹਰ ਸਾਰੀ ਰਾਤ ?"

"ਮੇਰੇ ਖੁਦ ਨੂੰ ਦਬਿਆ ਖਜਾਨਾ ਲਭਿਆ ਸੀ, ਸੋ ਅਸੀਂ ਰਾਤ ਖਜ਼ਾਨਾ ਲੈਣ ਚਲੇ ਗਏ।' ਉਸ ਦਿਨ ਸਾਰੀ ਦਿਹਾੜੀ ਪਿੰਡ ਵਿਚ ਇਹੋ ਗੱਲਾਂ ਹੁੰਦੀਆਂ ਰਹੀਆਂ : ' ਤਾਤੀਆਨਾ ਤੇ ਉਹਦੇ ਖੇਦ ਨੂੰ ਦਬਿਆ ਖਜ਼ਾਨਾ ਲਭਿਐ, ਤੇ ਉਹ ਦੋ ਵੱਡੀਆਂ ਬੇਰੀਆਂ ਵਿਚ ਦੌਲਤ ਭਰ ਕੇ ਘਰ ਲਿਆਏ ਨੇ।"

ਓਸੇ ਦਿਨ ਤ੍ਰਿਕਾਲਾਂ ਨੂੰ ਖਬਰ ਜਾਗੀਰਦਾਰ ਕੋਲ ਪਹੁੰਚ ਗਈ। ਉਸ ਨੇ ਕਿਸਾਨ ਨੂੰ ਸੱਦ ਘਲਿਆ।

"ਤੂੰ ਮੈਨੂੰ ਦਸਿਆ ਕਿਉਂ ਨਹੀਂ ਪਈ ਤੈਨੂੰ ਖਜਾਨਾ ਲਭਿਐ ? "

"ਖਜ਼ਾਨਾ ? ਮੈਨੂੰ ਤਾਂ ਕਿਸੇ ਖਜ਼ਾਨੇ ਦੀ ਖਬਰ ਨਹੀਂ," ਕਿਸਾਨ ਨੇ ਆਖਿਆ।

"ਸੱਚ ਸੱਚ ਦਸ ਦੇ!" ਮਾਲਕ ਕੜਕਿਆ। ਮੈਨੂੰ ਸਭ ਕੁਝ ਪਤਾ ਏ ਤੇਰੀ ਆਪਣੀ ਵਹੁਟੀ ਹਰ ਇਕ ਨੂੰ ਦਸਦੀ ਫਿਰਦੀ ਏ।"

"ਹੱਛਾ, ਪਰ ਉਹਦਾ ਤਾਂ ਦਿਮਾਗ ਠੀਕ ਨਹੀਂ। ਉਹ ਏਹੋ ਜਿਹੀਆਂ ਗੱਲਾਂ ਦਸਦੀ ਏ ਕਿ ਬੰਦਾ ਕਦੇ ਸੁਫਨਾ ਨਹੀਂ ਲੈ ਸਕਦਾ।"

"ਵੇਖ ਲੈਨੇ ਆਂ ਅਸੀਂ !"

ਤੇ ਮਾਲਕ ਨੇ ਤਾਤੀਆਨਾ ਨੂੰ ਸਦ ਘਲਿਆ।

"ਤੇਰੇ ਖੇਦ ਨੂੰ ਖਜਾਨਾ ਲਭਿਐ ? "

" ਹਾਂ, ਸਰਦਾਰ, ਲਭਿਐ।"

" ਤੁਸੀਂ ਦੋਵੇ ਰਾਤੀ ਖ਼ਜਾਨਾ ਘਰ ਲਿਆਉਣ ਗਏ ਸਓ ?"

"ਹਾਂ, ਸਰਦਾਰ, ਗਏ ਸਾਂ।"

66 / 245
Previous
Next