Back ArrowLogo
Info
Profile

"ਸਾਰੀ ਗੱਲ ਦਸ ਮੈਨੂੰ ਏਹਦੇ ਬਾਰੇ।"

ਪਹਿਲਾਂ ਅਸੀਂ ਜੰਗਲ ਵਿਚੋਂ ਲੰਘੇ, ਤੇ ਓਥੇ ਸਾਰੇ ਰੁੱਖਾਂ ਉਤੇ ਪੂੜੇ ਲੱਗੇ ਵੇਖੇ।

"ਪੂੜੇ?"

"ਹਾਂ, ਸਰਦਾਰ। ਵੇਖੋ ਨਾ, ਪੂੜਿਆਂ ਦਾ ਮੀਂਹ ਵਰ੍ਹਿਆ ਸੀ। ਫੇਰ ਅਸੀਂ ਖਰਗੋਸ਼ ਦੀ ਕੁੜਿਕੀ ਵੇਖੀ ਤੇ ਏਹਦੇ ਵਿਚੋ ਇਕ ਪਾਈਕ ਮੱਛੀ ਲਭੀ। ਅਸੀਂ ਮੱਛੀ ਬਾਹਰ ਕੱਢ ਲਈ ਤੇ ਅਗਾਂਹ ਤੁਰ ਪਏ। ਫੇਰ ਅਸੀਂ ਦਰਿਆ ਤੇ ਆ ਗਏ ਤੇ ਜਾਲ ਨੂੰ ਬਾਹਰ ਖਿਚਿਆ ਤੇ ਵੇਖਿਆ, ਏਹਦੇ ਵਿੱਚ ਇਕ ਖਰਗੋਸ਼ ਫਸਿਆ ਹੋਇਆ ਸੀ। ਸੋ ਅਸੀਂ ਖਰਗੋਸ਼ ਨੂੰ ਬਾਹਰ ਕੱਢ ਲਿਆ। ਤੇ ਦਰਿਆ ਦੇ ਕੋਲ ਹੀ ਮੇਰੇ ਖੋਦ ਨੇ ਜ਼ਮੀਨ ਵਿਚੋਂ ਖਜ਼ਾਨਾ ਪੁਟ ਕਢਿਆ। ਅਸੀਂ ਸੋਨੇ ਦੀ ਭਰੀ ਇਕ ਇਕ ਬੋਰੀ ਚੁੱਕੀ ਤੇ ਵਾਪਸ ਆ ਗਏ, ਅਤੇ ਅਸੀ ਤੁਹਾਡੇ ਮਕਾਨ ਕੋਲੋਂ ਦੀ ਉਸ ਵੇਲੇ ਲੰਘੇ ਸਾਂ ਜਦੋਂ ਭੂਤ ਤੁਹਾਡਾ ਗਲਾ ਘੁਟ ਰਹੇ ਸੀ।"

ਇਹ ਸੁਣਕੇ ਮਾਲਕ ਨੂੰ ਗੁੱਸਾ ਆ ਗਿਆ। ਉਸ ਨੇ ਆਪਣਾ ਪੈਰ ਚੁਕ ਕੇ ਜ਼ੇਰ ਦੀ ਜ਼ਮੀਨ ਤੇ ਮਾਰਿਆ ਤੇ ਕੜਕਿਆ:

"ਦਫਾ ਹੋ ਜਾ ਏਥੋਂ, ਮੂਰਖੇ ਕਿਸੇ ਥਾਂ ਦੀਏ!"

"ਲਓ, " ਉਹਦਾ ਘਰ ਵਾਲਾ ਬੋਲਿਆ, " ਵੇਖ ਲਿਆ ਜੇ ਨਾ ਇਹਦਾ ਦਿਮਾਗ ਫਿਰ ਗਿਐ। ਜਿਉਣਾ ਹਰਾਮ ਹੋ ਗਿਐ ਮੇਰਾ ਤਾਂ।"

"ਯਕੀਨ ਕਰਨ ਵਾਲੀ ਗੱਲ ਏ। ਜਾ ਤੂੰ ਘਰ ਨੂੰ," ਮਾਲਕ ਨੇ ਉਸ ਨੂੰ ਹੱਥ ਹਿਲਾ ਕੇ ਅਲਵਿਦਾ ਆਖੀ।

ਕਿਸਾਨ ਘਰ ਆ ਗਿਆ ਤੇ ਖੁਸ਼ੀ ਖੁਸ਼ੀ ਰਹਿਣ ਲਗਾ। ਅੱਜ ਵੀ ਉਹ ਖੁਸ਼ ਏ ਤੇ ਜਾਗੀਰਦਾਰ ਨਾਲ ਕੀਤੇ ਮਖੌਲ ਦਾ ਸਵਾਦ ਲੈਂਦਾ ਰਹਿੰਦਾ ਏ।

67 / 245
Previous
Next