


ਗਰੀਬ ਆਦਮੀ ਨੇ ਆਪਣੇ ਮਾਲਕ ਨਾਲ
ਰੋਟੀ ਕਿਵੇਂ ਖਾਧੀ
ਇਕ ਐਤਵਾਰ ਉਜਲੀ ਸਵੇਰ ਵੇਲੇ ਕੁਝ ਕਿਸਾਨ ਬਰੂਹਾਂ ਦੇ ਬਾਹਰ ਥੜੇ ਉਤੇ ਬੈਠੇ ਏਧਰ ਓਧਰ ਦੀਆਂ ਗੱਲਾਂ ਗੱਪਾਂ ਮਾਰ ਰਹੇ ਸਨ।
ਪਿੰਡ ਦਾ ਦੁਕਾਨਦਾਰ ਉਹਨਾਂ ਦੇ ਕੋਲ ਆ ਗਿਆ ਤੇ ਫੜਾਂ ਮਾਰਨ ਲੱਗਾ ਕਿ ਉਹ ਇਹ ਹੈ, ਔਹ ਹੈ, ਆਹ ਹੈ. ਤੇ ਉਹ ਮਾਲਕ ਦੇ ਆਪਣੇ ਕਮਰਿਆਂ ਵਿੱਚ ਵੀ ਜਾ ਚੁਕਿਆ ਹੈ।
ਉਥੇ ਬੈਠੇ ਕਿਸਾਨਾਂ ਵਿਚੋਂ ਸਭ ਤੋਂ ਗਰੀਬ ਨੇ ਟਿੱਚਰ ਕੀਤੀ।
"ਹੂੰ, ਇਹ ਤਾਂ ਕੁਝ ਵੀ ਨਹੀਂ, ਮੈਂ ਜੇ ਚਾਹਵਾਂ ਤਾਂ ਮਾਲਕ ਨਾਲ ਬਹਿ ਕੇ ਰੋਟੀ ਖਾ ਸਕਦਾ।"
"ਕੀ ਕਿਹਾ— ਮਾਲਕ ਨਾਲ ਤੂੰ ਰੋਟੀ ਖਾ ਲਵੇ? ਆਪਣੀ ਸਾਰੀ ਉਮਰ ਵਿਚ ਕਦੇ ਵੀ ਨਾ !" ਅਮੀਰ ਦੁਕਾਨਦਾਰ ਚੀਕਿਆ।
"ਪਰ ਮੈਂ ਖਾ ਸਕਦਾਂ। ਇਹ ਗੱਲ ਸਾਬਤ ਕਰ ਸਕਦਾਂ।"
"ਨਹੀਂ, ਤੂੰ ਨਹੀਂ ਖਾ ਸਕਣ ਲਗਾ।"