

"ਹਾਏ, ਮੇਰਿਆ ਭਰਾਵਾ," ਉਸ ਨੇ ਆਖਿਆ " ਲੋੜ ਵੇਲੇ ਮੇਰੀ ਕੁਝ ਮਦਦ ਕਰ ' ਮੇਰੇ ਘਰ ਤਾਂ ਬਾਲ ਬੱਚੇ ਦੇ ਖਾਣ ਜੋਗਾ ਟੁੱਕਰ ਵੀ ਨਹੀਂ, ਤੇ ਉਹ ਕਈ ਦਿਨਾਂ ਦੇ ਭੁੱਖੇ ਬੈਠੇ ਹੋਏ ਆ।"
'ਆਹ ਹਫਤਾ ਮੇਰੇ ਕੋਲ ਕੰਮ ਕਰ ਤੇ ਫੇਰ ਮੈਂ ਮਦਦ ਕਰੂੰ।"
ਖੈਰ, ਵਿਚਾਰਾ ਗਰੀਬ ਆਦਮੀ ਕੀ ਕਰਦਾ? ਉਹ ਕੰਮ ਕਰਨ ਜੁਟ ਪਿਆ। ਉਹ ਬਾਲਣ ਵਾਸਤੇ ਲਕੜਾਂ ਪਾੜਦਾ, ਤੇ ਪਾਣੀ ਭਰਦਾ ਨਾਲੇ ਉਹ ਘੋੜਿਆਂ ਨੂੰ ਖਰਖਰਾ ਕਰਦਾ ਤੇ ਵਿਹੜੇ ਵਿਚ ਝਾੜ੍ਹ ਦੇਂਦਾ।
ਹਫਤੇ ਦੇ ਅਖੀਰ ਅਮੀਰ ਭਰਾ ਨੇ ਉਹਨੂੰ ਰੋਟੀ ਦਾ ਇਕ ਟੁਕੜਾ ਦੇ ਦਿਤਾ।
ਆਹ ਏ ਤੇਰੇ ਕੰਮ ਦੀ ਮਜ਼ਦੂਰੀ, " ਉਹਨੇ ਆਖਿਆ।
ਸ਼ੁਕਰੀਆ, ਭਰਾਵਾ ਕੁਝ ਨਾ ਹੋਣ ਨਾਲੋ ਤਾਂ ਚੰਗਾ ਏ।" ਗਰੀਬ ਆਦਮੀ ਨੇ ਝੁਕ ਕੇ ਸਲਾਮ ਕੀਤਾ ਤੇ ਉਹ ਜਾਣ ਹੀ ਲਗਾ ਸੀ ਕਿ ਅਮੀਰ ਆਦਮੀ ਨੇ ਉਹਨੂੰ ਵਾਜ ਮਾਰੀ:
ਖਲੋ ਜਾਈਂ ਪਲ ਕੁ, ਭਰਾਵਾ । ਭਲਕੇ ਮੇਰੇ ਘਰ ਦਾਅਵਤ ਤੇ ਆਵੀਂ, ਨਾਲੇ ਆਪਣੀ ਵਹੁਟੀ ਨੂੰ ਵੀ ਲਿਆਵੀਂ। ਪਤਾ ਈ. ਭਲਕੇ ਮੇਰਾ ਜਨਮ ਦਿਨ ਏ।"
ਅਫਸੋਸ, ਭਰਾਵਾ ਮੈਂ ਕਿੱਦਾਂ ਆ ਸਕਦਾਂ! ਤੂੰ ਆਪ ਜਾਣਦਾ ਏ ਚੰਗੀ ਤਰ੍ਹਾਂ-ਤੇਰੇ ਜਨਮ ਦਿਨ ਤੇ ਵਪਾਰੀ ਆਉਣਗੇ, ਸਭਨਾਂ ਨੇ ਸੁਹਣੇ ਸੁਹਣੇ ਬੂਟ ਤੇ ਫਰ ਦੇ ਕੋਟ ਪਾਏ ਹੋਣਗੇ . ਤੇ ਮੈਂ ਤਾਂ ਪੱਠੇ ਦੀ ਜੁੱਤੀ ਤੇ ਪਾਟਾ ਪੁਰਾਣਾ ਕਾਫਤਾਨ ਪਾਈ ਫਿਰਦਾ ਆਂ।"
"ਓ. ਕੋਈ ਗੱਲ ਨਹੀਂ। ਆਵੀਂ ਤੂੰ, ਤੇ ਅਸੀ ਤੇਰੇ ਵਾਸਤੇ ਵੀ ਥਾਂ ਬਣਾ ਲਵਾਂਗੇ," ਅਮੀਰ ਆਦਮੀ ਨੇ ਆਖਿਆ।
"ਠੀਕ ਏ, ਪਿਆਰੇ ਭਰਾਵਾ ਮੈਂ ਆਉਂ।" ਉਹਦੇ ਭਰਾ ਨੇ ਜਵਾਬ ਦਿਤਾ।
ਗਰੀਬ ਆਦਮੀ ਘਰ ਆਇਆ, ਤੇ ਉਹਨੇ ਰੋਟੀ ਦਾ ਟੁਕੜਾ ਆਪਣੀ ਵਹੁਟੀ ਨੂੰ ਦਿਤਾ ਤੇ ਉਹਨੂੰ ਆਖਿਆ:
"ਸੁਣਦੀ ਏ, ਭਲੀਏ ਲੋਕੇ, ਸਾਨੂੰ ਭਲਕੇ ਜਨਮ ਦਿਨ ਤੇ ਸੱਦਿਆ ਨੇ।"
" ਕੀ ਮਤਲਬ ? ਕੀਹਦਾ ਜਨਮ ਦਿਨ ?"
" ਭਲਕੇ ਮੇਰੇ ਭਰਾ ਦਾ ਜਨਮ ਦਿਨ ਏ ਤੇ ਉਹਨੇ ਸਾਨੂੰ ਵੀ ਸੱਦਾ ਦਿਤੈ।"
"ਠੀਕ ਏ ਫੇਰ, ਆਪਾਂ ਚਲੀਏ।"
ਸੋ ਅਗਲੀ ਸਵੇਰ ਉਹ ਸੇ ਕੇ ਉਠੇ ਤੇ ਸ਼ਹਿਰ ਨੂੰ ਤੁਰ ਪਏ। ਉਹ ਅਮੀਰ ਆਦਮੀ ਦੇ ਘਰ ਪਹੁੰਚ ਗਏ. ਤੇ ਉਹਨੂੰ ਜਨਮ ਦਿਨ ਦੀ ਵਧਾਈ ਦਿਤੀ, ਤੇ ਇਕ ਬੈਂਚ ਉਤੇ ਬਹਿ ਗਏ। ਬਹੁਤ ਸਾਰੇ ਅਮੀਰ ਪ੍ਰਾਹੁਣੇ ਪਹਿਲਾਂ ਹੀ ਮੇਜ਼ ਦੁਆਲੇ ਬੈਠੇ ਸਨ, ਤੇ ਮੇਜ਼ਬਾਨ ਨੇ ਉਹਨਾਂ ਦੀ ਰੱਜ ਕੇ