

ਸੇਵਾ ਕੀਤੀ। ਪਰ ਗਰੀਬ ਆਦਮੀ ਤੇ ਉਹਦੀ ਵਹੁਟੀ ਦਾ ਉਹਨੂੰ ਇਕ ਵਾਰ ਵੀ ਚੇਤਾ ਨਾ ਆਇਆ, ਤੇ ਉਹਨੇ ਉਹਨਾਂ ਨੂੰ ਖਾਣ ਪੀਣ ਨੂੰ ਕੁਝ ਵੀ ਨਾ ਦਿਤਾ। ਸੋ ਉਹ ਕੀ ਕਰਦੇ ਬਸ ਬੈਠੇ ਰਹੇ ਤੇ ਦੂਜਿਆਂ ਨੂੰ ਖਾਂਦਿਆਂ ਪੀਂਦਿਆਂ ਵੇਖਦੇ ਰਹੇ।
ਕੁਝ ਚਿਰ ਮਗਰੋਂ ਦਾਅਵਤ ਖਤਮ ਹੋਈ ਤੇ ਮਹਿਮਾਨ ਆਪਣੇ ਮੇਜ਼ਬਾਨ ਤੇ ਉਹਦੀ ਘਰ ਵਾਲੀ ਦਾ ਸੁਕਰੀਆ ਅਦਾ ਕਰਦੇ ਹੋਏ ਮੇਜ਼ ਤੋਂ ਉਠਣ ਲੱਗੇ। ਗਰੀਬ ਆਦਮੀ ਵੀ ਖੜਾ ਹੋ ਗਿਆ. ਤੇ ਉਹਨੇ ਆਪਣੇ ਭਰਾ ਅੱਗੇ ਨਿਮਰਤਾ ਨਾਲ ਸਿਰ ਨਿਵਾ ਕੇ ਸਲਾਮ ਕੀਤਾ।
ਅਮੀਰ ਪ੍ਰਾਹੁਣੇ ਹਸਦੇ ਖੇਡਦੇ ਤੇ ਸ਼ਰਾਬੀ ਹੋਏ ਆਪੇ ਆਪਣੀਆਂ ਬੱਘੀਆਂ ਵਿਚ ਘਰਾਂ ਨੂੰ ਤੁਰ ਪਏ। ਉਹ ਰੌਲਾ ਗੋਲਾ ਪਾਉਂਦੇ ਤੇ ਗਾਉਂਦੇ ਜਾਂਦੇ ਸਨ । ਪਰ ਗਰੀਬ ਆਦਮੀ ਭੁਖਣ ਭਾਣਾ ਉਹਨਾਂ ਦੇ ਪਿਛੇ ਪਿਛੇ ਤੁਰ ਪਿਆ।
"ਚਲ ਅਸੀਂ ਵੀ ਕੋਈ ਗੌਣ ਸ਼ੁਰੂ ਕਰੀਏ। ਉਹਨੇ ਆਪਣੀ ਵਹੁਟੀ ਨੂੰ ਆਖਿਆ।
"ਮੂਰਖ ਨਾ ਬਣ ! ਲੋਕ ਤਾਂ ਇਸ ਕਰਕੇ ਗਾਉਂਦੇ ਨੇ ਪਈ ਉਹਨਾਂ ਰੱਜ ਕੇ ਖਾਧਾ ਪੀਤਾ ਏ। ਪਰ ਤੈਨੂੰ ਗਾਉਣ ਦੀ ਕਿਉਂ ਲਿਲ੍ਹ ਲੱਗੀ ਏ ?"
"ਕਿਉਂ, ਮੈਂ ਆਪਣੇ ਭਰਾ ਦੇ ਜਨਮ ਦਿਨ ਤੇ ਆਇਆ ਕਿ ਨਹੀਂ ? ਗੀਤ ਨਾ ਗਾਉਣਾ ਮੇਰੇ ਲਈ ਸ਼ਰਮ ਦੀ ਗੱਲ ਏ। ਤੇ ਨਾਲੇ, ਜੇ ਮੈਂ ਗਾਉਂਦਾ ਹਾਂ, ਲੋਕ ਸਮਝਣਗੇ ਕਿ ਬਾਕੀਆਂ ਵਾਂਗ ਮੇਰੀ ਵੀ ਚੰਗੀ ਸੇਵਾ ਹੋਈ ਏ।"
"ਚੰਗਾ ਫੇਰ, ਤੂੰ ਗੋ ਜੇ ਜੀਅ ਕਰਦਾ ਈ, ਮੈਂ ਤਾਂ ਨਹੀਂ ਗਾਉਂਦੀ।"
ਸੋ ਉਹਨੇ ਗਾਉਣਾ ਸ਼ੁਰੂ ਕਰ ਦਿਤਾ, ਪਰ ਉਹਨੂੰ ਲਗਾ ਕਿ ਉਸ ਨੇ ਦੋ ਆਵਾਜ਼ਾਂ ਸੁਣੀਆਂ ਨੇ ਤੇ ਉਹ ਦੁਪ ਹੋ ਗਿਆ।
"ਗੱਲ ਸੁਣ, ਭਲੀਏ ਲੋਕੇ," ਉਸ ਨੇ ਪੁਛਿਆ, "ਮੇਰੀ ਆਵਾਜ਼ ਨਾਲ ਤੇਰੀ ਆਵਾਜ਼ ਸੀ ਚੀਕਵੀਂ ਜਿਹੀ ?"
"ਕੀ ਹੋ ਗਿਆ ਤੈਨੂੰ ? ਮੈਂ ਤਾਂ ਸੋਚਿਆ ਵੀ ਨਹੀਂ ਗਾਉਣ ਬਾਰੇ।"
"ਫੇਰ ਇਹ ਕੀਹਦੀ ਆਵਾਜ਼ ਸੀ ?"
"ਮੈਂ ਕੀ ਜਾਣਾ?" ਤ੍ਰੀਮਤ ਨੇ ਆਖਿਆ।
"ਫੇਰ ਗੋ, ਤੇ ਮੈਂ ਸੁਣਾਂਗੀ।"
ਸੋ ਉਸ ਨੇ ਮੁੜਕੇ ਗਾਉਣਾ ਸ਼ੁਰੂ ਕੀਤਾ ਤੇ ਇਹ ਪੱਥਰ ਤੇ ਲੀਕ ਸੀ ਕਿ ਗਾਉਣ ਵਾਲਾ ਉਹ ਕੱਲਾ ਹੀ ਸੀ, ਪਰ ਆਵਾਜ਼ਾਂ ਹਾਲੇ ਵੀ ਦੋ ਸੁਣਦੀਆਂ ਸਨ । ਉਹ ਫੇਰ ਚੁਪ ਹੋ ਗਿਆ ਤੇ ਪੁਛਣ ਲਗਾ:
"ਮੁਥਾਜੀ ਮੁਥਾਜੀ ਤੂੰ ਗਾਉਂਦੀ ਏ ਮੇਰੇ ਨਾਲ ਰਲਕੇ ?"
"ਹਾਂ, ਮਾਲਕ, " ਮੁਥਾਜੀ ਨੇ ਜਵਾਬ ਦਿਤਾ "ਮੈਂ ਆਂ।"