Back ArrowLogo
Info
Profile

"ਆ, ਫੇਰ ਸਾਡੇ ਨਾਲ ਰਹਿ।"

"ਮੈਂ ਰਹਾਂਗੀ, ਮਾਲਕ, ਤੇ ਮੈਂ ਕਦੇ ਵੀ ਤੁਹਾਡਾ ਸਾਥ ਨਹੀਂ ਛਡਾਂਗੀ।"

ਸੋ ਕੁਝ ਚਿਰ ਮਗਰੋਂ ਉਹ ਘਰ ਪਹੁੰਚ ਗਿਆ, ਤੇ ਮੁਥਾਜੀ ਉਹਨੂੰ ਠੇਕੇ ਚਲਣ ਲਈ ਆਖਣ ਲੱਗੀ ।

"ਨਹੀਂ. " ਉਹਨੇ ਆਖਿਆ, "ਮੇਰੇ ਕੋਲ ਪੈਸੇ ਨਹੀਂ।"

"ਕਿਉਂ, ਪੈਸੇ ਅਸੀਂ ਕੀ ਕਰਨੇ ਆਂ? ਔਹ ਭੇਡ ਦੀ ਖੱਲ ਦਾ ਕੋਟ ਤਾਂ ਵੇਖ ਆਪਣਾ। ਹੁਣ ਏਹਦੀ ਤੈਨੂੰ ਲੋੜ ਤਾਂ ਹੈ ਨਹੀਂ। ਗਰਮੀਆਂ ਆਉਣ ਵਾਲੀਆਂ ਨੇ, ਤੇ ਤੂੰ ਹੁਣ ਏਹਨੂੰ ਪਾਉਣਾ ਨਹੀਂ। ਚਲ ਠੇਕੇ ਚਲੀਏ ਤੇ ਏਹਦੀ ਸ਼ਰਾਬ ਪੀਏ ।"

ਸੋ ਗਰੀਬ ਆਦਮੀ ਤੇ ਮੁਥਾਜੀ ਠੇਕੇ ਨੂੰ ਤੁਰ ਪਏ ਤੇ ਉਹਨਾਂ ਭੇਡ ਦੀ ਖੱਲ ਦੇ ਪੁਰਾਣੇ ਕੋਟ ਦੀ ਸ਼ਰਾਬ ਪੀ ਲਈ।

ਅਗਲੇ ਦਿਨ ਮੁਥਾਜੀ ਨੂੰ ਟੈਟ ਨਾਲ ਸਿਰ ਪੀੜ ਹੋਣ ਲਗ ਪਈ ਤੇ ਉਹ ਲੱਗੀ ਹੁੰਘਣ ਕਰਾਹੁਣ। ਤੇ ਉਸ ਫੇਰ ਆਪਣੇ ਮਾਲਕ ਨੂੰ ਠੇਕੇ ਚਲਕੇ ਘੁਟ ਪੀਣ ਲਈ ਆਖਿਆ।

''ਪੈਸਾ ਕੋਈ ਨਹੀਂ, " ਉਹਨੇ ਆਖਿਆ।

ਕਿਉਂ, ਪੈਸੇ ਅਸੀ ਕੀ ਕਰਨੇ ਆਂ ?" ਮੁਥਾਜੀ ਨੇ ਕਿਹਾ। " ਆਪਣਾ ਗੱਡਾ ਤੇ ਬਰਫ- ਗੱਡੀ ਲੈ ਚਲ, ਤੇ ਉਹਨਾਂ ਨਾਲ ਸਾਡਾ ਕੰਮ ਸਰ ਜਾਣੈ। "

ਕੁਝ ਨਹੀਂ ਸੀ ਕੀਤਾ ਜਾ ਸਕਦਾ - ਗਰੀਬ ਆਦਮੀ ਮੁਥਾਜੀ ਉਤੇ ਕਾਬੂ ਨਾ ਪਾ ਸਕਿਆ। ਸੋ ਉਹਨੇ ਆਪਣਾ ਗੱਡਾ ਤੇ ਬਰਫ-ਗੱਡੀ ਧੱਕ ਧੂਹ ਕੇ ਠੇਕੇ ਲੈ ਆਂਦੇ ਤੇ ਉਹਨੇ ਤੇ ਮੁਥਾਜੀ ਨੇ ਉਹਨਾਂ ਦੀ ਸ਼ਰਾਬ ਪੀ ਲਈ।

ਅਗਲੀ ਭਲਕ ਮੁਥਾਜੀ ਹੋਰ ਵੀ ਬਹੁਤਾ ਹੂੰਘਣ ਤੇ ਕਰਾਹੁਣ ਲੱਗੀ ਤੇ ਉਹਨੇ ਮਾਲਕ ਨੂੰ ਸਿਰ ਪੀੜ ਦਾ ਇਲਾਜ ਕਰਨ ਲਈ ਆਖਿਆ। ਸੋ ਗਰੀਬ ਆਦਮੀ ਉਹਦੇ ਨਾਲ ਠੇਕੇ ਗਿਆ ਤੇ ਆਪਣੇ ਕਰਾਹੇ ਤੇ ਲਕੜ ਦੇ ਹਲ ਦੀ ਸ਼ਰਾਬ ਪੀ ਆਇਆ।

ਮਹੀਨੇ ਤੋਂ ਵੀ ਘਟ ਸਮੇ ਵਿਚ ਉਹਨੇ, ਜੋ ਕੁਝ ਕੋਲ ਸੀ, ਉਜਾੜ ਛਡਿਆ। ਏਥੇ ਤੱਕ ਕਿ ਆਪਣੀ ਝੁੱਗੀ ਵੀ ਉਸ ਗੁਆਂਢੀ ਕੋਲ ਗਹਿਣੇ ਰੱਖ ਦਿੱਤੀ ਤੇ ਰੁਪਿਆ ਠੇਕੇ ਜਾਕੇ ਸ਼ਰਾਬ ਵਿਚ ਰੋੜ ਦਿੱਤਾ।

ਮੁਥਾਜੀ ਅਜੇ ਵੀ ਉਹਦਾ ਖਹਿੜਾ ਨਹੀਂ ਸੀ ਛਡਦੀ ਤੇ ਉਹਨੂੰ ਠੇਕੇ ਜਾਣ ਲਈ ਤੁਖਣੀਆਂ ਦੇਦੀ ਰਹਿੰਦੀ।

"ਨਹੀਂ ਮੁਥਾਜੀਏ, ਜੋ ਮਰਜ਼ੀ ਪਈ ਆਖ ਹੁਣ ਸ਼ਰਾਬ ਪੀਣ ਨੂੰ ਕੱਖ ਨਹੀ ਰਹਿ ਗਿਆ।"

73 / 245
Previous
Next