

" ਕੱਖ ਕਿਉਂ ਨਹੀਂ ? ਤੇਰੀ ਘਰ ਵਾਲੀ ਕੋਲ ਦੇ ਸਰਾਫਾਨ" ਨਹੀਂ ? ਤੂੰ ਇਕ ਉਹਦੇ ਕੋਲ ਰਹਿਣ ਦੇ ਤੇ ਦੂਜੇ ਦੀ ਆਪਾਂ ਚਲਕੇ ਸ਼ਰਾਬ ਪੀਏ।"
ਸੋ ਗਰੀਬ ਆਦਮੀ ਨੇ ਇਕ ਸਰਾਫਾਨ ਚੁਕਿਆ ਤੇ ਉਹਦੀ ਸ਼ਰਾਬ ਪੀ ਲਈ, ਤੇ ਫੇਰ ਉਹਨੇ ਸੋਚਿਆ :
"ਚਲੋ, ਹੁਣ ਸਭ ਕੁਝ ਸਾਫ ਹੋ ਗਿਐ, ਨਾ ਮੇਰੇ ਕੋਲ ਤੇ ਨਾ ਮੇਰੀ ਘਰ ਵਾਲੀ ਕੋਲ ਕੋਈ ਕਪੜਾ ਲੀੜਾ, ਨਾ ਘਰ ਕੁੱਲਾ, ਨਾ ਪੈਸਾ ਟਕਾ।"
ਪਰ ਮੁਥਾਜੀ ਅਗਲੀ ਸਵੇਰ ਉਠੀ ਤੇ ਵੇਖਿਆ ਕਿ ਉਸ ਆਦਮੀ ਕੋਲੋਂ ਲੈਣ ਨੂੰ ਕੁਝ ਨਹੀਂ ਰਿਹਾ।
"ਮਾਲਕ " ਉਹ ਭਰੜਾਈ ਆਵਾਜ ਵਿਚ ਬੇਲੀ।
"ਕੀ ਗੱਲ ਏ, ਮੁਥਾਜੀ ? ''
" ਗੱਲ ਏਹ ਆ : ਗੁਆਂਢੀ ਦੇ ਜਾ ਤੇ ਉਹਦਾ ਗੱਡਾ ਤੇ ਬੰਲਦ ਮੰਗ ਲਿਆ। "
ਸੋ ਗਰੀਬ ਆਦਮੀ ਆਪਣੇ ਗੁਆਂਢੀ ਦੇ ਗਿਆ ਤੇ ਆਖਿਆ :
" ਆਪਣਾ ਗੱਡਾ ਤੇ ਜੋਗ ਦੇ ਖਾਂ ਥੋੜੇ ਚਿਰ ਲਈ। ਮੈਨੂੰ ਆਖੇਗਾ ਤਾਂ ਹਫਤਾ ਕੰਮ ਕਰਾ ਦਊਂ ਤੇਰੇ ਨਾਲ।" "
ਗੱਡਾ ਤੇ ਜੋਗ ਤੂੰ ਕੀ ਕਰਨੇ ਆਂ ?" ਉਹਦੇ ਗੁਆਂਢੀ ਨੇ ਪੁਛਿਆ।
'ਜੰਗਲ ਵਿਚੋਂ ਬਾਲਣ ਨੂੰ ਲਕੜਾਂ ਲਿਆਉਣੀਆਂ ਥੋੜੀਆਂ।"
"ਚੰਗਾ ਫੇਰ. ਲੈ ਜਾ, ਪਰ ਵੇਖੀ ਬਹੁਤਾ ਭਾਰ ਨਾ ਲੱਦੀ।"
"ਨਹੀਂ, ਨਹੀਂ, ਰੱਬ ਤੇਰਾ ਭਲਾ ਕਰੇ ।"
ਤੇ ਉਹ ਬੋਲਦ ਆਪਣੀ ਝੁੱਗੀ ਨੂੰ ਹਿਕ ਲਿਆਇਆ। ਉਹ ਤੇ ਮੁਥਾਜੀ ਗੱਡੇ ਵਿਚ ਬਹਿ ਗਏ ਤੇ ਖੁਲ੍ਹੇ ਮੈਦਾਨਾਂ ਨੂੰ ਤੁਰ ਪਏ।
"ਮਾਲਕ, " ਮੁਥਾਜੀ ਨੇ ਪੁਛਿਆ, " ਇਸ ਮੈਦਾਨ ਦੇ ਵਿਚਕਾਰ ਵਡੇ ਸਾਰੇ ਪੱਥਰ ਦਾ ਪਤਾ ਈ ?"
"ਹਾਂ, ਪਤਾ ਏ।"
"ਠੀਕ ਆ ਫੇਰ। ਸਿੱਧਾ ਓਧਰ ਲੈ ਚਲ।"
ਲਓ ਜੀ, ਉਹ ਉਸ ਥਾਂ ਆ ਪਹੁੰਚੇ ਤੇ ਅਟਕ ਗਏ ਤੇ ਉਹ ਗੱਡੇ ਤੋਂ ਹੇਠਾਂ ਲੱਥੇ, ਤੇ ਮੁਥਾਜੀ ਨੇ ਆਦਮੀ ਨੂੰ ਆਖਿਆ ਕਿ ਪੱਥਰ ਪਰੇ ਹਟਾ ਦੇਵੇ ਆਦਮੀ ਨੂੰ ਸਾਹ ਚੜ੍ਹ ਗਿਆ।
* ਬਿਨਾਂ ਬਾਹਾਂ ਦੇ ਫਰਾਕ।-ਅਨੁ: