

ਤੇ ਮੁਥਾਜੀ ਨੇ ਉਹਦਾ ਹੱਥ ਵਟਾਇਆ ਤੇ ਅਖੀਰ ਉਹਨਾਂ ਪੱਥਰ ਚੁੱਕ ਦਿੱਤਾ। ਤੇ ਉਹਨਾਂ ਕੀ ਵੇਖਿਆ ਕਿ ਪੱਥਰ ਦੇ ਹੇਠਾਂ ਸੋਨੇ ਨਾਲ ਭਰਿਆ ਹੋਇਆ ਇਕ ਟੋਇਆ ਸੀ :
ਇਉਂ ਖਲੋਤਾ ਝਾਕੀ ਨਾ ਜਾ, " ਮੁਥਾਜੀ ਨੇ ਕਿਹਾ. ਛੇਤੀ ਕਰ ਤੇ ਲੱਦ ਏਹਨੂੰ ਗੱਡੇ ਤੇ। "
ਗਰੀਬ ਆਦਮੀ ਜੁਟ ਪਿਆ ਤੇ ਉਹਨੇ ਸਾਰਾ ਸੋਨਾ ਗੱਡੇ ਤੇ ਲੱਦ ਲਿਆ। ਉਹਨੇ ਇਕ ਵੀ ਸਿੱਕਾ ਟੋਏ ਵਿਚ ਨਾ ਰਹਿਣ ਦਿੱਤਾ। ਜਦੋਂ ਉਹਨੇ ਵੇਖਿਆ ਕਿ ਟੋਇਆ ਖਾਲੀ ਹੋ ਗਿਐ. ਉਹਨੇ ਮੁਥਾਜੀ ਨੂੰ ਆਖਿਆ:
ਇਕ ਨਜ਼ਰ ਮਾਰ ਲੈ, ਮੁਥਾਜੀਏ, ਮੇਰੀ ਜਾਚੇ ਥੋੜਾ ਬਹੁਤ ਧਨ ਰਹਿ ਗਿਐ।"
ਤੇ ਮੁਥਾਜੀ ਨੇ ਝੁਕ ਕੇ ਟੋਏ ਵਿਚ ਨਜ਼ਰ ਮਾਰੀ :
"ਕਿਥੇ ਆ? ਮੈਨੂੰ ਤਾਂ ਕੁਝ ਦਿਸਦਾ ਨਹੀਂ।"
ਕਿਉਂ, ਔਹ ਵੇਖ ਨੁਕਰ ਵਿਚ ਚਮਕਣ ਡਿਹੈ।"
"ਨਹੀਂ, ਮੈਨੂੰ ਨਹੀਂ ਦਿਸਦਾ। "
"ਹੇਠਾਂ ਉਤਰ ਟੋਏ ਵਿਚ, ਤੇ ਫੇਰ ਤੈਨੂੰ ਚੰਗੀ ਤਰ੍ਹਾਂ ਦਿਸੂ।"
ਮੁਥਾਜੀ ਟੋਏ ਵਿਚ ਉਤਰ ਗਈ, ਤੇ ਜਿਉਂ ਹੀ ਉਹ ਹੇਠਾਂ ਉਤਰੀ ਆਦਮੀ ਨੇ ਪੱਥਰ ਨਾਲ ਟੋਇਆ ਬੰਦ ਕਰ ਦਿੱਤਾ।
"ਏਥੇ ਚੰਗੀ ਰਹੇਗੀ, " ਆਦਮੀ ਨੇ ਕਿਹਾ, "ਨਹੀਂ ਤਾਂ, ਜੇ ਮੈਂ ਤੈਨੂੰ ਲੈ ਜਾਂਦਾ ਤਾਂ ਤੂੰ . ਭਾਵੇਂ ਛੇਤੀ ਨਾ ਹੀ ਸਹੀ, ਇਹ ਸਾਰਾ ਧਨ ਵੀ ਸਰਾਬ ਤੇ ਰੋੜ ਦੇਣਾ ਸੀ, ਬੁਢੜ ਮੰਗਤੀਏ ਮੁਥਾਜੀਏ !''
ਫੇਰ ਉਹ ਘਰ ਮੁੜ ਆਇਆ ਧਨ ਆਪਣੇ ਭੋਰੇ ਵਿੱਚ ਦੱਬ ਦਿੱਤਾ, ਆਪਣੇ ਗੁਆਂਢੀ ਦਾ ਗੱਡਾ ਤੇ ਬੋਲਦ ਮੋੜੇ ਤੇ ਲਗਾ ਸੋਚਣ ਕਿ ਕਿਵੇਂ ਆਪਣੇ ਆਪ ਨੂੰ ਪੈਰੀਂ ਖੜਾ ਕਰੇ। ਉਸ ਨੇ ਥੋੜੀਆਂ ਜਿਹੀਆਂ ਗੋਲੀਆਂ ਖਰੀਦੀਆਂ ਤੇ ਇਕ ਸੁਹਣਾ ਜਿਹਾ ਮਕਾਨ ਬਣਾਇਆ ਤੇ ਇਹਦੇ ਵਿਚ ਆਪਣੇ ਭਰਾ ਨਾਲੋਂ ਦੁਗਣਾ ਸੁਖੀ ਵਸਣ ਲਗਾ।
ਕੁਝ ਦਿਨ ਲੰਘੇ ਤਾਂ ਉਹ ਅਮੀਰ ਭਰਾ ਤੇ ਉਹਦੀ ਵਹੁਟੀ ਨੂੰ ਆਪਣੇ ਜਨਮ ਦਿਨ ਦਾ ਸੱਦਾ ਦੇਣ ਸ਼ਹਿਰ ਤੁਰ ਪਿਆ।
"ਕੀ ਆਖ ਰਿਹਾ ਏ ਤੂੰ ?" ਅਮੀਰ ਆਦਮੀ ਨੇ ਆਪਣੇ ਭਰਾ ਨੂੰ ਆਖਿਆ। ਘਰ ਤੇਰੇ ਖਾਣ ਨੂੰ ਨਹੀਂ ਤੇ ਜਨਮ ਦਿਨ ਕਿਵੇਂ ਮਨਾਵੇਂਗਾ ?"
ਕਦੇ ਵੇਲਾ ਸੀ ਜਦੋਂ ਨਹੀਂ ਸੀ, ਪਰ ਹੁਣ ਰੱਬ ਦੀ ਮਿਹਰ ਨਾਲ ਸਭ ਕੁਝ ਏ. ਤੇ ਤੇਰੇ ਨਾਲੇ ਘਟ ਨਹੀਂ। ਆ ਕੇ ਆਪਣੀ ਅੱਖੀਂ ਵੇਖ ਲੈ।"
"ਠੀਕ ਏ, ਮੈਂ ਆਵਾਂਗਾ।"