Back ArrowLogo
Info
Profile

Page Image

ਬਾਪੂ ਕੱਕਰ

ਇਕ ਵਾਰ ਦੀ ਗੱਲ ਹੈ, ਇਕ ਬੁਢਾ ਆਦਮੀ ਆਪਣੀ ਦੂਜੀ ਵਹੁਟੀ ਨਾਲ ਰਹਿੰਦਾ ਸੀ. ਤੇ ਉਹਨਾਂ ਦੀ ਇਕ ਇਕ ਧੀ ਸੀ । ਬੁਢੇ ਦੀ ਵੀ ਇਕ ਧੀ ਸੀ ਤੇ ਉਹਦੀ ਵਹੁਟੀ ਦੀ ਵੀ ਇਕ ਧੀ।

ਸਭ ਨੂੰ ਪਤਾ ਹੈ ਮਤਰੇਈਆਂ ਮਾਵਾਂ ਕਿਹੋ ਜਿਹੀਆਂ ਹੁੰਦੀਆਂ ਨੇ। ਬੁਢੇ ਦੀ ਧੀ ਜੇ ਕੋਈ ਗਲਤ ਕੰਮ ਕਰਦੀ ਤਾਂ ਮਾਰ ਪੈਂਦੀ, ਜੇ ਕੋਈ ਠੀਕ ਕੰਮ ਕਰਦੀ ਤਾਂ ਮਾਰ ਪੈਂਦੀ। ਮਤਰੇਈ ਮਾਂ ਦੀ ਆਪਣੀ ਧੀ ਨਾਲ ਇਸ ਤਰ੍ਹਾਂ ਨਹੀਂ ਸੀ ਹੁੰਦਾ। ਉਹ ਭਾਵੇਂ ਕੁਝ ਵੀ ਕਰਦੀ, ਚੰਗੀ ਕੁੜੀ ਆਖ ਕੇ ਉਹਦੀ ਵਡਿਆਈ ਕੀਤੀ ਜਾਂਦੀ ਤੇ ਉਹਨੂੰ ਥਾਪੀ ਦਿੱਤੀ ਜਾਂਦੀ।

ਬੁਢੇ ਦੀ ਧੀ ਮੂੰਹ ਹਨੇਰੇ ਉਠਕੇ ਪਸ਼ੂਆਂ ਨੂੰ ਪੱਠਾ ਦੱਥਾ ਪਾਉਂਦੀ, ਬਾਲਣ ਵਾਸਤੇ ਲਕੜਾ ਲਿਆਉਂਦੀ ਤੇ ਘਰ ਦਾ ਪਾਣੀ ਭਰਦੀ, ਸਟੇਵ ਭਖਾਉਂਦੀ ਤੇ ਫਰਸ਼ ਸੁੰਬਰਦੀ। ਪਰ ਉਹਦੀ ਮਤਰੇਈ ਮਾਂ ਹਰ ਕੰਮ ਦੀਆਂ ਨਕਸਬੀਨੀਆਂ ਕਰਦੀ ਤੇ ਸਾਰਾ ਦਿਨ ਹੰਗਾਮਾ ਖੜਾ ਕਰੀ ਰਖਦੀ ਤੇ ਉਹਨੂੰ ਝਿੜਕਦੀ ਝੰਬਦੀ ।

77 / 245
Previous
Next