

ਕੁੜੀ ਸੁੰਨ ਹੁੰਦੀ ਜਾ ਰਹੀ ਸੀ ਤੇ ਉਹਦੀ ਜਬਾਨ ਨਹੀਂ ਸੀ ਹਿਲਦੀ ਪਰ ਤਾਂ ਵੀ ਉਹਨੇ ਆਖਿਆ :
"ਮੈਂ ਬਹੁਤ ਨਿਘੀ ਆਂ, ਚੰਗਿਆ ਬਾਪੂ ਕੱਕਰਾ ।"
ਫੇਰ ਬਾਪੂ ਕੱਕਰ ਨੂੰ ਕੁੜੀ ਉਤੇ ਤਰਸ ਆ ਗਿਆ ਤੇ ਉਹਨੇ ਉਸ ਨੂੰ ਆਪਣੀ ਕੁਲੀ ਫਰ ਤੇ ਨਰਮ ਤਲਾਈ ਵਿਚ ਲਪੇਟ ਦਿੱਤਾ।
ਓਧਰ, ਬੁੱਢੀ ਨੜੇਏ ਦੀ ਦਾਅਵਤ ਦੀਆਂ ਤਿਆਰੀਆਂ ਕਰਨ ਲੱਗੀ ਹੋਈ ਸੀ ਤੇ ਉਹ ਆਪਣੀ ਮਤਰੇਈ ਧੀ ਦੀ ਯਾਦ ਵਿਚ ਪੂੜੇ ਬਣਾ ਰਹੀ ਸੀ। ਉਹਨੇ ਆਪਣੇ ਖ਼ੁਦ ਨੂੰ ਆਖਿਆ :
ਜੰਗਲ ਵਿਚ ਜਾ, ਬੁਢਿਆ ਨਕਾਰਿਆ ਤੇ ਆਪਣੀ ਧੀ ਨੂੰ ਲਿਆ ਕਬਰੇ ਪਾਉਣ ਲਈ।
ਬੁਢਾ ਜੰਗਲ ਵਿਚ ਗਿਆ ਤੇ ਕੀ ਵੇਖਿਆ ਕਿ ਉਹ ਧੀ ਨੂੰ ਜਿਥੇ ਛਡ ਕੇ ਗਿਆ ਸੀ, ਉਹ ਉਥੇ ਹੀ ਬੜੀ ਖੁਸ਼ ਤੇ ਖਿੜੀ ਪੁੜੀ ਬੈਠੀ ਸੀ। ਉਹਨੇ ਸੇਬਲ ਦਾ ਕੋਟ ਪਾਇਆ ਹੋਇਆ ਸੀ ਤੇ ਗੋਟੇ ਕਿਨਾਰੀ ਵਾਲੇ ਕਪੜੇ ਪਾਏ ਹੋਏ ਸਨ। ਉਹਦੇ ਕੋਲ ਹੀ ਕੀਮਤੀ ਸੁਗਾਤਾਂ ਦਾ ਭਰਿਆ ਇਕ ਸੰਦੂਕ ਪਿਆ ਸੀ।
ਬੁੱਢੇ ਦੀ ਖੁਸ਼ੀ ਦਾ ਪਾਰਾਵਾਰ ਨਹੀਂ ਸੀ। ਉਹਨੇ ਆਪਣੀ ਧੀ ਨੂੰ ਬਰਫ-ਗੱਡੀ ਵਿਚ ਬਿਠਾਇਆ। ਸੰਦੂਕ ਉਹਦੇ ਕੋਲ ਕਰਕੇ ਟਿਕਾਇਆ ਤੇ ਘਰ ਵੱਲ ਤੁਰ ਪਿਆ।
ਬੁਢੀ ਅਜੇ ਪੂੜੇ ਬਣਾ ਹੀ ਰਹੀ ਸੀ ਕਿ ਅਚਾਨਕ ਉਹਨੇ ਨਿਕੇ ਜਿਹੇ ਕੁੱਤੇ ਨੂੰ ਮੇਜ਼ ਦੇ ਹੇਠੇ ਇਹ ਆਖਦਿਆਂ ਸੁਣਿਆ :
"ਵਉਂ ਵਊਂ ਬੁੱਢੇ ਦੀ ਧੀ
ਰੱਜੀ ਪੁਜੀ ਲਾੜੀ ਸੋਹਣੀ,
ਪਰ ਬੁੱਢੀ ਦੀ ਧੀ ਦੀ ਸ਼ਾਦੀ
ਕਦੇ ਨਾ ਹੋਣੀ !
ਬੁਢੀ ਨੇ ਇਕ ਪੂੜਾ ਕੁੱਤੇ ਅੱਗੇ ਸੁਟਿਆ ਤੇ ਕਿਹਾ " ਤੂੰ ਗਲਤ ਬੋਲਦਾ ਏ, ਕੁੱਤਿਆ ! ਤੈਨੂੰ ਰਖਣਾ ਚਾਹੀਦਾ ਏ. ਬੁਢੀ ਦੀ ਧੀ ਦਿਲ ਜਿੱਤੇਗੀ, ਉਲਫਤ ਕਰਕੇ,
ਪਰ ਬੁਢੇ ਦੀ ਧੀ ਤਾਂ ਗਈ ਜਹਾਨੇ, ਮਰਕੇ' "
ਕੁੱਤੇ ਨੇ ਪੂੜਾ ਖਾ ਲਿਆ, ਪਰ ਉਸ ਨੇ ਤਾਂ ਵੀ ਇਹੋ ਕਿਹਾ