

ਹਾਏ, ਨਹੀਂ, " ਉਹਨੇ ਆਖਿਆ, "ਮੇਰਾ ਤਾਂ ਸਾਰਾ ਸਰੀਰ ਹੀ ਸੁੰਨ ਹੋ ਗਿਆ ! ਜਾ ਚਲਾ ਜਾ. ਕੱਕਰਾ !"
ਫੇਰ ਬਾਪੂ ਕੱਕਰ ਹੋਰ ਵੀ ਹੇਠਾਂ ਆ ਗਿਆ ਤੇ ਉਹ ਹੋਰ ਵੀ ਉੱਚੀ ਤਿੜ ਤਿੜ ਕੜ ਕੜ ਕਰਨ ਲਗਾ ਤੇ ਉਹਦੇ ਸਾਹਾਂ ਦੀ ਹਵਾੜ ਹੋਰ ਵੀ ਠੰਡੀ ਹੋਰ ਵੀ ਠੰਡੀ ਹੋ ਗਈ।
ਤੂੰ ਨਿਘੀ ਐ, ਮੇਰੀ ਲਾਡੋ ?" ਉਹਨੇ ਫੇਰ ਪੁਛਿਆ। "ਤੂੰ ਨਿਘੀ ਏ, ਮੋਰੀਏ ਮਲੂਕੜੀਏ ? "
"ਹਾਏ, ਨਹੀਂ!" ਉਸ ਜਵਾਬ ਦਿੱਤਾ। "ਮੇਰਾ ਤਾਂ ਲਹੂ ਜੰਮ ਗਿਆ! ਤੈਨੂੰ ਪਲੇਗ ਪਵੇ. ਤੈਨੂੰ ਬੁਢਿਆ ਕੱਕਰਾ !"
ਪਰ ਬਾਪੂ ਕੱਕਰ ਇਹ ਲਫਜ਼ ਸੁਣਕੇ ਏਡਾ ਰੋਹ ਵਿਚ ਆਇਆ ਕਿ ਉਸ ਨੇ ਹੱਢ ਕੜਕਾਵੀ ਠੰਡ ਕਰ ਦਿੱਤੀ ਤੇ ਬੁਢੀ ਦੀ ਧੀ ਯਖ਼ ਹੋਈ ਲਾਸ਼ ਬਣ ਗਈ।
ਮਸਾਂ ਲੋਅ ਲੱਗੀ ਹੀ ਸੀ ਜਦੋਂ ਬੁੱਢੀ ਨੇ ਆਪਣੇ ਖੋਦ ਨੂੰ ਆਖਿਆ :
ਛੇਤੀ ਕਰ ਤੇ ਘੋੜਾ ਜੋੜ, ਵਿਹਲੜ ਬੁਢਿਆ। ਜਾ ਕੇ ਮੇਰੀ ਧੀ ਨੂੰ ਲਿਆ ਤੇ ਉਹਨੂੰ ਗੋਟੇ ਕਿਨਾਰੀ ਵਾਲੇ ਕਪੜਿਆਂ ਵਿਚ ਲਿਆਵੀਂ।"
ਬੁੱਢਾ ਬਰਫ-ਗੱਡੀ ਲੈਕੇ ਚਲਾ ਗਿਆ ਤੇ ਨਿੱਕਾ ਕੁੱਤਾ ਮੇਜ਼ ਹੇਠੋਂ ਬੋਲਿਆ :
"ਵਜ੍ਹਾ ਵਊਂ ਬੁੱਢੇ ਦੀ ਧੀ ਵਿਆਹੁਣੀ
ਛੇਤੀ ਕਾਜ ਰਚਾ ਕੇ
ਪਰ ਬੁੱਢੀ ਦੀ ਧੀ
ਮਰ ਗਈ ਹੈ ਸੇਨੇ ਆ ਕੇ !"
ਬੁੱਢੀ ਨੇ ਕੁੱਤੇ ਨੂੰ ਇਕ ਪੂੜਾ ਪਾਇਆ ਤੇ ਆਖਿਆ :
ਤੂੰ ਗਲਤ ਬੋਲਦਾ ਏ, ਕੁੱਤਿਆ। ਤੈਨੂੰ ਆਖਣਾ ਚਾਹੀਦੈ :
"ਬੁੱਢੀ ਦੀ ਧੀ ਰੱਜੀ ਪੁਜੀ
ਲਾੜੀ, ਸੋਹਣੀ
ਪਰ ਬੁੱਢੇ ਦੀ ਧੀ ਦੀ ਸ਼ਾਦੀ
ਕਦੇ ਨਾ ਹੋਣੀ !"