Back ArrowLogo
Info
Profile

ਉਸ ਨੇ ਉਹਨੂੰ ਵਾਜਾਂ ਮਾਰੀਆਂ ਅਤੇ ਵਿਲਕਦੀ ਫਿਰੋ ਕਿ ਉਸ ਨੂੰ ਮਾਂ ਤੇ ਪਿਓ ਕੋਲੋਂ ਮਾਰ ਪਵੇਗੀ, ਪਰ ਛੋਟਾ ਵੀਰ ਕਿਧਰੇ ਜਵਾਬ ਨਹੀਂ ਸੀ ਦੇਂਦਾ।

ਇਸ ਤਰ੍ਹਾਂ ਉਹ ਦੌੜ ਕੇ ਬਾਹਰ ਖੇਤਾਂ ਵਿੱਚ ਗਈ ਪਰ ਉਥੇ ਕੁਝ ਨਹੀਂ ਸੀ, ਸਿਵਾਏ ਹੰਸਾਂ ਦੇ ਜਿਹੜੇ ਦੂਰ ਹਨੇਰੇ ਜੰਗਲ ਤੋਂ ਪਰੇ ਉਡਦੇ ਜਾ ਰਹੇ ਸਨ। ਅਚਾਨਕ ਉਸ ਨੂੰ ਯਕੀਨ ਹੋ ਗਿਆ। ਕਿ ਉਹੋ ਹੀ ਉਸ ਦੇ ਵੀਰ ਨੂੰ ਲੈ ਗਏ ਸਨ। ਲੋਕ ਕਹਿੰਦੇ ਸਨ ਕਿ ਹੰਸ ਬੜੇ ਦੁਸ਼ਟ ਪੰਛੀ ਹਨ ਜਿਹੜੇ ਬੱਚੇ ਚੁੱਕ ਕੇ ਲੈ ਜਾਂਦੇ ਹਨ।

ਬਾਲੜੀ ਉਹਨਾਂ ਪੰਛੀਆਂ ਦੇ ਮਗਰ ਦੌੜ ਪਈ। ਉਹ ਦੇੜਦੀ ਗਈ. ਦੌੜਦੀ ਗਈ ਤੇ ਅਖੀਰ ਉਹ ਇਕ ਤੰਦੂਰ ਕੋਲ ਆ ਗਈ।

"ਤੰਦੂਰਾ, ਤੰਦੂਰਾ, ਮੈਨੂੰ ਦਸ ਕਿ ਹੰਸ ਮੇਰੇ ਵੀਰ ਨੂੰ ਉਡਾਕੇ ਕਿਧਰ ਲੈ ਗਏ ?"

"ਮੇਰੀ ਰਾਈ ਦੀ ਇਕ ਰੋਟੀ ਖਾ ਲੈ, ਮੈਂ ਫੇਰ ਦਸੂੰ" ਤੰਦੂਰ ਨੇ ਆਖਿਆ।

"ਕੀ ਆਖਿਆ, ਰਾਈ ਦੀ ਰੋਟੀ ਖਾ ਲਵਾਂ ? ਆਪਣੇ ਪਿਓ ਦੇ ਘਰ ਤਾਂ ਅਸੀਂ ਕਣਕ ਦੀ ਰੋਟੀ ਨਹੀ ਖਾਂਦੇ !"

ਇਸ ਕਰਕੇ ਤੰਦੂਰ ਨੇ ਉਸ ਨੂੰ ਕੁਝ ਨਾ ਦਸਿਆ। ਬਾਲੜੀ ਦੌੜਦੀ ਹੋਈ ਥੌੜਾ ਹੋਰ ਅੱਗੇ ਗਈ ਤਾਂ ਉਹਨੇ ਇਕ ਸੇਬ ਦਾ ਰੁਖ ਦੇਖਿਆ।

"ਸੇਬ ਦੇ ਰੁੱਖਾ, ਸੇਬ ਦੇ ਰੁੱਖਾ, ਮੈਨੂੰ ਦਸ ਕਿ ਹੰਸ ਮੇਰੇ ਵੀਰ ਨੂੰ ਉਡਾਕੇ ਕਿਧਰ ਲੈ ਗਏ ?"

"ਮੇਰਾ ਇਕ ਜੰਗਲੀ ਸੇਬ ਖਾ ਲੈ, ਮੈਂ ਫੇਰ ਦਸੂੰ ਰੁੱਖ ਨੇ ਆਖਿਆ।

"ਪਿਓ ਦੇ ਘਰ ਤਾਂ ਅਸੀਂ ਬਾਗ ਦੇ ਸੇਬ ਵੀ ਨਹੀਂ ਖਾਂਦੇ!"

ਇਸ ਕਰਕੇ ਸੇਬ ਦੇ ਰੁੱਖ ਨੇ ਉਸ ਨੂੰ ਕੁਝ ਨਾ ਦਸਿਆ। ਬਾਲੜੀ ਦੌੜਦੀ ਹੋਈ ਥੋੜਾ ਹੋਰ ਅੱਗੇ ਗਈ ਤਾਂ ਉਹ ਇਕ ਦੁਧ ਦੇ ਦਰਿਆ ਤੇ ਆ ਗਈ ਜਿਸ ਦੇ ਕੰਢੇ ਫਰੂਟ-ਜੈਲੀ ਦੇ ਬਣੇ ਹੋਏ ਸਨ।

"ਫਰੂਟ-ਜੈਲੀ ਦੇ ਕੰਢਿਆਂ ਵਾਲਾ ਦੁਧ ਦੇ ਦਰਿਆਵਾ, ਮੈਨੂੰ ਦਸ ਕਿ ਹੰਸ ਮੇਰੇ ਵੀਰ ਨੂੰ ਉਡਾਕੇ ਕਿਧਰ ਲੈ ਗਏ ?"

'ਦੁਧ ਨਾਲ ਮੇਰੀ ਥੋੜੀ ਜਿਹੀ ਜੈਲੀ ਖਾ ਲੈ, ਮੈਂ ਫੇਰ ਦਸੂ।"

"ਪਿਓ ਦੇ ਘਰ ਤਾਂ ਅਸੀਂ ਕ੍ਰੀਮ ਨਾਲ ਜੈਲੀ ਵੀ ਨਹੀਂ ਖਾਂਦੇ।"

ਇਸ ਕਰਕੇ ਦੁਧ ਦੇ ਦਰਿਆ ਨੇ ਉਸ ਨੂੰ ਕੁਝ ਨਾ ਦਸਿਆ।

ਸਾਰਾ ਦਿਨ ਉਹ ਖੇਤਾਂ ਤੇ ਜੰਗਲਾਂ ਵਿੱਚ ਭੱਜੀ ਫਿਰਦੀ ਰਹੀ। ਜਦੋ ਤ੍ਰਿਕਾਲਾਂ ਪੈ ਗਈਆਂ ਤਾਂ ਉਹ ਘਰ ਮੁੜਨ ਤੋਂ ਬਿਨਾਂ ਕੁਝ ਨਹੀਂ ਸੀ ਕਰ ਸਕਦੀ।

ਅਚਾਨਕ ਉਸ ਨੇ ਕੀ ਦੇਖਿਆ ਕਿ ਮੁਰਗੀ ਦੇ ਪੈਰਾਂ ਉਤੇ ਇਕ ਝੁੱਗੀ ਬਣੀ ਹੋਈ ਹੈ। ਇਸ ਦੀ

84 / 245
Previous
Next