

ਇਕ ਨਿੱਕੀ ਜਿਹੀ ਬਾਰੀ ਹੈ ਅਤੇ ਇਹ ਝੁੱਗੀ ਘੁੰਮੀ ਜਾ ਰਹੀ ਹੈ।
ਝੁੱਗੀ ਦੇ ਅੰਦਰ ਬੁਢੀ ਜਾਦੂਗਰਨੀ ਬਾਬਾ-ਯਾਗਾ ਬੈਠੀ ਉਂਨ ਕੱਤ ਰਹੀ ਸੀ। ਅਤੇ ਬੱਚ ਉਤੇ ਬੈਠਾ ਬਾਲੜੀ ਦਾ ਛੋਟਾ ਵੀਰ ਚਾਂਦੀ ਦੇ ਸੇਬਾਂ ਨਾਲ ਖੇਡ ਰਿਹਾ ਸੀ। ਬਾਲੜੀ ਅੰਦਰ ਚਲੀ ਗਈ।
"ਸਭ ਸ਼ਾਮ, ਦਾਦੀ ਅੰਮਾ।"
"ਸੁਭ ਸ਼ਾਮ, ਕੁੜੀਏ। ਕਿਵੇਂ ਆਈ ਏ ?"
"ਤ੍ਰੇਲ ਨਾਲ ਮੇਰੀ ਫਰਾਕ ਗੜੁਚ ਹੋ ਗਈ ਏ। ਇਸ ਨੂੰ ਸੁਕਾਉਣ ਆਈ ਆਂ।"
"ਬਹਿ ਜਾ ਫੇਰ ਕੁਝ ਉਂਨ ਹੀ ਕੱਤ।"
ਬਾਬਾ-ਯਾਗਾ ਨੇ ਉਹਨੂੰ ਤੱਕਲੀ ਫੜਾਈ ਤੇ ਬਾਹਰ ਚਲੀ ਗਈ। ਬਾਲੜੀ ਬੈਠੀ ਕੱਤੀ ਜਾ ਰਹੀ ਸੀ ਕਿ ਅਚਾਨਕ ਤੰਦੂਰ ਹੇਠੇ ਇਕ ਚੂਹੀ ਭੱਜੀ ਭੱਜੀ ਆਈ ਤੇ ਉਸ ਨੂੰ ਆਖਣ ਲਗੀ।
"ਕੁੜੀਏ, ਕੁੜੀਏ, ਮੈਨੂੰ ਥੋੜਾ ਜਿਹਾ ਦਲੀਆ ਦੇ ਤਾਂ ਮੈਂ ਤੈਨੂੰ ਕੋਈ ਗੱਲ ਦਸੂੰ।"
ਬਾਲੜੀ ਨੇ ਉਸ ਨੂੰ ਦਲੀਆ ਦੇ ਦਿੱਤਾ, ਤੇ ਚੂਹੀ ਨੇ ਕਿਹਾ . "ਬਾਬਾ-ਯਾਗਾ ਹਮਾਮ ਵਿੱਚ ਅੱਗ ਬਾਲਣ ਗਈ ਏ। ਉਹ ਤੈਨੂੰ ਪਹਿਲਾਂ ਭਾਫ ਦੇਵੇਗੀ ਤੇ ਸਾਫ ਕਰੇਗੀ, ਫੇਰ ਤੈਨੂੰ ਤੰਦੂਰ ਵਿੱਚ ਭੁੰਨੇਗੀ ਤੇ ਖਾਵੇਗੀ, ਅਤੇ ਫੇਰ ਤੇਰੀਆਂ ਹੱਢੀਆਂ ਤੇ ਸਵਾਰੀ ਕਰੋਗੀ।"
ਬਾਲੜੀ ਨੇ ਡਰ ਨਾਲ ਰੈਣਾ ਤੇ ਕੰਬਣਾ ਸ਼ੁਰੂ ਕਰ ਦਿੱਤਾ ਪਰ ਚੂਹੀ ਬੋਲੀ ਗਈ।
ਛੇਤੀ ਕਰ, ਆਪਣੇ ਛੋਟੇ ਵੀਰ ਨੂੰ ਚੁਕ ਤੇ ਦੌੜ ਜਾ। ਤੇਰੀ ਥਾਂ ਉਂਨ ਮੈਂ ਕੱਤਾਂਗੀ।
ਇਸ ਤਰ੍ਹਾਂ ਬਾਲੜੀ ਨੇ ਛੋਟੇ ਵੀਰ ਨੂੰ ਕੁਛੜ ਚੁੱਕਿਆ ਅਤੇ ਦੰੜ ਗਈ। ਬਾਬਾ ਯਾਗਾ ਖਿੜਕੀ ਦੇ ਕੋਲ ਆਉਂਦੀ ਤੇ ਕਹਿੰਦੀ: " ਕੁੜੀਏ ਕੱਤ ਰਹੀ ਏਂ ਨਾ ?"
ਤੇ ਚੂਹੀ ਜਵਾਬ ਦੇਂਦੀ ਹਾਂ, ਦਾਦੀ ਅੰਮਾ, ਕੱਤ ਰਹੀ ਆਂ।
ਬਾਬਾ-ਯਾਗਾ ਨੇ ਹਮਾਮ ਵਿੱਚ ਅੱਗ ਬਾਲੀ ਅਤੇ ਬਾਲੜੀ ਨੂੰ ਲੈਣ ਆਈ। ਪਰ ਝੁੱਗੀ ਵਿੱਚ ਕੋਈ ਵੀ ਨਹੀਂ ਸੀ । ਬਾਬਾ-ਯਾਗਾ ਚੀਕੀ " ਉਡੇ ਹੰਸੋ ਉਡੇ ਤੋਂ ਉਹਨਾਂ ਨੂੰ ਫੜ ਕੇ ਲਿਆਓ !
ਬਾਲੜੀ ਆਪਣੇ ਛੋਟੇ ਵੀਰ ਨੂੰ ਲੈ ਗਈ ਏ।...' ਬਾਲੜੀ ਦੰੜਦੀ ਗਈ ਤੇ ਅਖੀਰ ਉਹ ਦੁਧ ਦੇ ਦਰਿਆ ਕੋਲ ਆ ਗਈ। ਏਨੇ ਨੂੰ ਕੀ ਦੱਖਦੀ ਹੈ ਕਿ ਹੰਸ ਉਹਦੇ ਤੇ ਉਹਦੇ ਭਰਾ ਦੇ ਪਿਛੇ ਉਡਦੇ ਆ ਰਹੇ ਹਨ।
"ਦੁਧ ਦੇ ਦਰਿਆਵਾ ਦੁਧ ਦੇ ਦਰਿਆਵਾ, ਮੈਨੂੰ ਲੁਕਾ ਲੈ ।" ਬਾਲੜੀ ਨੇ ਹੋ ਕੇ ਆਖਿਆ।
"ਮੇਰੀ ਥੋੜੀ ਜਿਹੀ ਫਰੂਟ -ਜੈਲੀ ਖਾ ਲੈ।"
ਬਾਲੜੀ ਨੇ ਥੋੜੀ ਜਿਹੀ ਜੈਲੀ ਖਾ ਲਈ ਤੇ ਧੰਨਵਾਦ ਕੀਤਾ। ਇਸ ਕਰਕੇ ਦੁਧ ਦੇ ਦਰਿਆ