

ਨੇ ਉਹਨੂੰ ਤੇ ਉਸ ਦੇ ਭਰਾ ਨੂੰ ਆਪਣੇ ਫਰੂਟ-ਜੈਲੀ ਦੇ ਕੰਢਿਆਂ ਦੇ ਸਾਏ ਵਿੱਚ ਲੁਕਾ ਲਿਆ।
ਅਤੇ ਹੰਸ ਉਹਨਾਂ ਨੂੰ ਬਿਨਾਂ ਦੇਖੇ ਹੀ ਉਡਕੇ ਅਗਾਂਹ ਲੰਘ ਗਏ।
ਬਾਲੜੀ ਫੇਰ ਦੌੜ ਪਈ। ਪਰ ਹੰਸ ਪਿਛਾਂਹ ਮੁੜ ਪਏ ਸਨ ਤੇ ਸਿਧੇ ਉਹਦੇ ਵੱਲ ਉਡਦੇ ਆਉਂਦੇ ਸਨ। ਕਿਸੇ ਵੀ ਪਲ ਉਹ ਉਸ ਨੂੰ ਦੇਖ ਲੈਣਗੇ। ਉਹ ਕੀ ਕਰੇ ? ਉਹ ਦੌੜ ਕੇ ਸੇਬ ਦੇ ਰੁਖ ਕੋਲ ਗਈ।
"ਸੇਬ ਦੇ ਰੁੱਖਾ, ਸੇਬ ਦੇ ਰੁੱਖਾ, ਮੈਨੂੰ ਲੁਕਾ ਲੈ।"
"ਮੇਰਾ ਜੰਗਲੀ ਸੇਬ ਖਾ ਲੈ।"
ਬਾਲੜੀ ਨੇ ਝਟਾਪਟ ਇਕ ਸੇਬ ਖਾ ਲਿਆ ਤੇ ਉਹਦਾ ਧੰਨਵਾਦ ਕੀਤਾ। ਸੇਬ ਦੇ ਰੁਖ ਨੇ ਉਹਨੂੰ ਆਪਣੇ ਪਤਿਆਂ ਤੇ ਟਹਿਣੀਆਂ ਵਿੱਚ ਲੁਕਾ ਲਿਆ।
ਹੰਸ ਉਸ ਨੂੰ ਦੇਖੇ ਬਿਨਾਂ ਹੀ ਉਡ ਕੇ ਅਗਾਂਹ ਲੰਘ ਗਏ।
ਬਾਲੜੀ ਨੇ ਆਪਣੇ ਵੀਰ ਨੂੰ ਚੁੱਕਿਆ ਤੇ ਫੇਰ ਦੌੜ ਪਈ। ਉਹ ਘਰ ਪਹੁੰਚਣ ਹੀ ਵਾਲੀ ਸੀ ਕਿ ਹੰਸਾਂ ਨੇ ਉਸ ਨੂੰ ਦੇਖ ਲਿਆ। ਉਹਨਾਂ ਨੇ ਕਾਂ ਕਾਂ ਕੀਤਾ ਤੇ ਆਪਣੇ ਪਰ ਫੜਫੜਾਏ। ਬੱਸ ਇਕ ਮਿੰਟ ਹੋਰ ਤੇ ਉਹਨਾਂ ਨੇ ਬਾਲੜੀ ਦੀਆਂ ਬਾਹਾਂ ਵਿਚੋਂ ਉਹਦੇ ਵੀਰ ਨੂੰ ਖਿੱਚ ਲੈਣਾ ਸੀ।
ਬਾਲੜੀ ਦੌੜਦੀ ਦੌੜਦੀ ਤੰਦੂਰ ਕੋਲ ਆ ਗਈ।
"ਤੰਦੂਰਾ, ਤੰਦੂਰਾ, ਮੈਨੂੰ ਲੁਕਾ ਲੈ।"
"ਮੇਰੀ ਰਾਈ ਦੀ ਇਕ ਰੋਟੀ ਖਾ ਲੈ।"
ਬਾਲੜੀ ਨੇ ਰੋਟੀ ਦੀ ਇਕ ਬੁਰਕੀ ਆਪਣੇ ਮੂੰਹ ਵਿੱਚ ਸੁਟੀ ਤੇ ਆਪਣੇ ਵੀਰ ਨੂੰ ਲੈਕੇ ਤੰਦੂਰ ਅੰਦਰ ਵੜ ਗਈ।
ਹੰਸ ਕਾਂ ਕਾਂ ਕੀ ਕੀ ਕਰਦੇ। ਤੰਦੂਰ ਦੁਆਲੇ ਉਡਣ ਲਗੇ, ਪਰ ਥੋੜੇ ਚਿਰ ਮਗਰੋਂ ਉਹਨਾਂ ਨੇ ਪਿਛਾ ਕਰਨਾ ਛੱਡ ਦਿੱਤਾ ਅਤੇ ਬਾਬਾ-ਯਾਗਾ ਕੋਲ ਉਡ ਗਏ।
ਬਾਲੜੀ ਨੇ ਤੰਦੂਰ ਦਾ ਧੰਨਵਾਦ ਕੀਤਾ ਅਤੇ ਆਪਣੇ ਵੀਰ ਨੂੰ ਲੈ ਕੇ ਘਰ ਦੌੜ ਆਈ।
ਤੇ ਬਹੁਤਾ ਹਨੇਰਾ ਲੱਥਣ ਤੋਂ ਪਹਿਲਾਂ ਮਾਤਾ ਪਿਤਾ ਵੀ ਘਰ ਮੁੜ ਆਏ।
