


ਨਿਕੀ ਜਿਹੀ ਹਾਵਰੋਸ਼ੇਚਕਾ
ਦੁਨੀਆ ਵਿਚ ਚੰਗੇ ਲੋਕ ਵੀ ਹਨ ਤੇ ਉਹ ਵੀ ਜਿਹੜੇ ਬਹੁਤੇ ਚੰਗੇ ਨਹੀਂ। ਪਰ ਦੁਨੀਆਂ ਵਿਚ ਐਸੇ ਲੋਕ ਵੀ ਹਨ ਜਿਨ੍ਹਾਂ ਨੂੰ ਆਪਣੀਆਂ ਕਾਲੀਆਂ ਕਰਤੂਤਾਂ ਦੀ ਕੋਈ ਸ਼ਰਮ ਹਯਾ ਹੀ ਨਹੀਂ।
ਨਿਕੀ ਜਿਹੀ ਹਾਵਰੇਸ਼ੇਚਕਾ ਦੀ ਕਿਸਮਤ ਮਾੜੀ ਕਿ ਉਹ ਏਹੋ ਜਿਹੇ ਲੋਕਾਂ ਟੇਟੇ ਚੜ੍ਹ ਗਈ। ਉਹ ਯਤੀਮ ਸੀ ਤੇ ਏਹਨਾਂ ਲੋਕਾਂ ਨੇ ਉਹਨੂੰ ਲੈ ਲਿਆ ਤੇ ਉਹਨੂੰ ਪਾਲਿਆ ਪਰ ਸਿਰਫ ਓਹਦੇ ਤੋਤੇ ਕੰਮ ਕਰਾਉਣ ਲਈ ਹੀ। ਉਹ ਕਪੜਾ ਬੁਣਦੀ ਤੇ ਸੂਤ ਕੱਤਦੀ, ਘਰ ਦਾ ਸਾਰਾ ਕੰਮ ਕਰਦੀ - ਉਹ ਥਕ ਟੁਟ ਜਾਂਦੀ। ਗੱਲ ਕੀ ਹਰ ਚੀਜ਼ ਦੀ ਜ਼ਿੰਮੇਵਾਰੀ ਉਹਦੇ ਉਤੇ ਹੀ ਸੀ।
ਘਰ ਦੀ ਮਾਲਕਣ ਦੀਆਂ ਤਿੰਨ ਧੀਆਂ ਸਨ। ਸਭ ਤੋਂ ਵੱਡੀ ਧੀ ਦਾ ਨਾਂ ਸੀ ਇਕ-ਅੱਖੀ, ਦੂਜੀ ਦਾ ਦੋ-ਅੱਖੀ ਤੇ ਸਭ ਤੋਂ ਛੋਟੀ ਦਾ ਤਿੰਨ-ਅੱਖੀ।
ਤਿੰਨੇ ਭੈਣਾਂ ਸਾਰਾ ਦਿਨ ਕੱਖ ਭੰਨ ਕੇ ਦੂਹਰਾ ਨਾ ਕਰਦੀਆਂ, ਬਸ ਫਾਟਕ ਦੇ ਕੋਲ ਬੈਠੀਆਂ