

ਰਹਿੰਦੀਆਂ ਤੇ ਗਲੀ ਵਿਚੋ ਲੰਘਦਾ ਆਉਂਦਾ ਹੁੰਦਾ ਕਰਦਾ ਵੇਖਦੀਆਂ ਰਹਿੰਦੀਆਂ। ਅਤੇ ਨਿਕੀ ਜਿਹੀ ਹਾਵਰੇਸੇਚਕਾ ਉਹਨਾਂ ਵਾਸਤੇ ਸਿਉਂਦੀ ਪਰੇਦੀ, ਕੱਤਦੀ ਬੁਣਦੀ ਤੇ ਵੱਟੇ ਵਿਚ ਉਹਨੂੰ ਕਦੇ ਦੇ ਮਿਠੇ ਬੋਲ ਵੀ ਨਾ ਜੁੜਦੇ।
ਕਦੇ ਕਦੇ ਨਿਕੀ ਜਿਹੀ ਹਾਵਰੇਸੇਚਕਾ ਖੇਤ ਵਿਚ ਚਲੀ ਜਾਂਦੀ, ਆਪਣੀਆਂ ਬਾਹਵਾਂ ਆਪਣੀ ਡੱਬ ਖੜੱਬੀ ਗਊ ਦੀ ਧੌਣ ਦੁਆਲੇ ਵਲ ਦੇਂਦੀ ਤੇ ਆਪਣੇ ਸਾਰੇ ਦੁਖ ਉਹਦੇ ਅੱਗੇ ਰੋ ਦੇਂਦੀ।
"ਮੇਰੀ ਪਿਆਰੀ ਡੱਬ ਖੜੱਬੀਏ!" ਉਹ ਆਖਦੀ। " ਉਹ ਮੈਨੂੰ ਮਾਰਦੇ ਨੇ ਤੇ ਝਿੜਕਾਂ ਦੇਦੋ ਨੇ, ਉਹ ਮੈਨੂੰ ਢਿਡ ਭਰਕੇ ਖਾਣ ਨੂੰ ਨਹੀਂ ਦੇਂਦੇ ਤੇ ਫੇਰ ਮੈਨੂੰ ਰੋਣ ਵੀ ਨਹੀਂ ਦੇਂਦੇ। ਮੈਂ ਭਲਕ ਤਾਈ ਪੰਜ ਪੂਡ ਸਨੁਕੜਾ ਕਤਣਾ, ਬੁਣਨਾ, ਖੁੰਬ ਚਾੜਨਾ ਤੇ ਥਾਨਾਂ ਵਿਚ ਵਲ੍ਹੇਟਣਾ ਏ।"
ਤੇ ਜਵਾਬ ਵਿਚ ਗਊ ਉਹਨੂੰ ਕਹਿੰਦੀ :
"ਮੇਰੀਏ ਸੁਹਣੀਏ ਲਾਡੋ ਤੂੰ ਬਸ ਮੇਰੇ ਇਕ ਕੰਨ ਵਿਚ ਵੜ ਜਾ ਤੇ ਦੂਜੇ ਵਿਚੋਂ ਬਾਹਰ ਆ ਜਾ, ਤੇ ਤੇਰਾ ਸਾਰਾ ਕੰਮ ਆਪੇ ਹੋ ਜਾਏਗਾ।"
ਤੇ ਜਿੰਦਾਂ ਡੱਬ ਖੱੜਬੀ ਕਹਿੰਦੀ। ਉਸ ਤਰ੍ਹਾਂ ਹੀ ਹੁੰਦਾ। ਨਿਕੀ ਜਿਹੀ ਹਾਵਰੇਸੇਚਕਾ ਗਉ ਦੇ ਇਕ ਕੰਨ ਵਿਚ ਵੜਦੀ ਤੇ ਦੂਜੇ ਵਿਚੋਂ ਬਾਹਰ ਆ ਜਾਂਦੀ। ਤੇ ਕੀ ਵੇਖਦੀ ! ਬੁਣਿਆ । ਖੁੰਬ ਚੜਿਆ ਤੇ ਥਾਨਾਂ ਵਿਚ ਵਲ੍ਹੇਟਿਆ ਕਪੜਾ ਤਿਆਰ ਹੁੰਦਾ।
ਨਿਕੀ ਜਿਹੀ ਹਾਵਰੇਸ਼ੇਚਕਾ ਕਪੜੇ ਦੇ ਥਾਨ ਆਪਣੀ ਮਾਲਕਣ ਕੋਲ ਲੈ ਆਉਂਦੀ ਜਿਹੜੀ ਕਪੜੇ ਵੱਲ ਨਜ਼ਰ ਮਾਰਦੀ ਤੇ ਬੁੜਬੁੜ ਕਰਦੀ ਤੇ ਥਾਨ ਸੰਦੂਕ ਵਿਚ ਸਾਂਭ ਲੈਂਦੀ ਤੇ ਨਿਕੀ ਜਿਹੀ ਹਾਵਰੋਸੇਚਕਾ ਨੂੰ ਹੋਰ ਵੀ ਬਹੁਤਾ ਕੰਮ ਦੇ ਦੇਂਦੀ।
ਅਤੇ ਨਿਕੀ ਜਿਹੀ ਹਾਵਰੇਸ਼ੇਚਕਾ ਡੱਬ ਖੜੱਬੀ ਕੋਲ ਜਾਂਦੀ, ਆਪਣੀਆਂ ਬਾਹਵਾਂ ਉਹਦੀ ਧੌਣ ਦੁਆਲੇ ਵਲ ਦੇਦੀ ਤੇ ਉਸ ਨੂੰ ਥਾਪੜਦੀ। ਉਹਦੇ ਇਕ ਕੰਨ ਵਿਚ ਵੜ ਜਾਂਦੀ ਤੇ ਦੂਜੇ ਵਿਚੋਂ ਬਾਹਰ ਨਿਕਲ ਆਉਂਦੀ, ਆਪਣਾ ਤਿਆਰ ਕਪੜਾ ਚੁਕਦੀ ਤੇ ਲਿਆਕੇ ਫੇਰ ਆਪਣੀ ਮਾਲਕਣ ਅਗੇ ਧਰ ਦੇਂਦੀ।
ਇਕ ਦਿਨ ਬੁਢੀ ਨੇ ਆਪਣੀ ਧੀ ਇਕ- ਅੱਖੀ ਨੂੰ ਆਪਣੇ ਕੋਲ ਸੱਦਿਆ ਤੇ ਕਿਹਾ :
"ਮੇਰੀ ਬੀਬੀ ਧੀ, ਮੇਰੀ ਸੁਹਣੀ ਧੀ, ਜਾ ਕੇ ਵੇਖ ਭਲਾ ਏਹਦੇ ਕੰਮ ਵਿਚ ਕੌਣ ਹੱਥ ਵਟਾਉਂਦਾ । ਪਤਾ ਕਰ ਖਾਂ ਸੂਤ ਕੌਣ ਕੱਤਦਾ ਏ, ਕਪੜਾ ਕੌਣ ਉਣਦਾ ਏ ਤੇ ਬਾਨ ਕੌਣ ਵਲ੍ਹੇਟਦਾ ਏ।"
ਇੱਕ-ਅੱਖੀ ਨਿਕੀ ਜਿਹੀ ਹਾਵਰੇਸ਼ੇਚਕਾ ਨਾਲ ਜੰਗਲ ਵਿਚ ਗਈ ਤੇ ਉਹ ਉਹਦੇ ਨਾਲ ਖੇਤਾਂ ਵਿਚ ਗਈ, ਪਰ ਉਹ ਆਪਣੀ ਮਾਂ ਦਾ ਦਸਿਆ ਕੰਮ ਭੁਲ ਗਈ ਤੇ ਉਹ ਘਾਹ ਤੇ ਲੰਮੀ ਪੈ ਗਈ ਤੇ ਧੁਪ ਸੇਕਣ ਲਗ ਪਈ। ਤੇ ਹਾਵਰੋਸ਼ੇਚਕਾ ਨੇ ਗੁਣਗੁਣਾਇਆ: