

"ਸੌਂ ਜਾ, ਨਿੱਕੀ ਅੱਖੀਏ, ਸੌ ਜਾ !"
ਇਕ-ਅੱਖੀ ਨੇ ਆਪਣੀ ਅੱਖ ਮੀਟ ਲਈ ਤੇ ਉਹ ਸੌ ਗਈ। ਜਦੋਂ ਉਹ ਸੁੱਤੀ ਪਈ ਸੀ . ਓਦੇ ਡੱਬ ਖੜੱਬੀ ਨੇ ਕਪੜਾ ਬੁਣਿਆ। ਖੁੰਬ ਚਾੜਿਆ ਤੇ ਥਾਨ ਵਲ੍ਹੇਟ ਦਿੱਤੇ।
ਮਾਲਕਣ ਨੂੰ ਕੱਖ ਵੀ ਪਤਾ ਨਾ ਲਗਾ, ਸੋ ਉਹਨੇ ਆਪਣੀ ਦੂਜੀ ਧੀ, ਦੋ- ਅੱਖੀ ਨੂੰ ਸੱਦਿਆ
"ਮੇਰੀ ਬੀਬੀ ਧੀ, ਮੇਰੀ ਸੁਹਣੀ ਧੀ, ਜਾ ਕੇ ਵੇਖ ਭਲਾ ਕੰਮ ਵਿਚ ਏਸ ਯਤੀਮ ਦਾ ਕੌਣ ਹੱਥ ਵਟਾਉਂਦਾ ਏ।"
ਦੋ-ਅੱਖੀ ਨਿਕੀ ਜਿਹੀ ਹਾਵਰੋਸ਼ੇਚਕਾ ਦੇ ਨਾਲ ਗਈ, ਪਰ ਉਹ ਆਪਣੀ ਮਾਂ ਦਾ ਦਸਿਆ ਕੰਮ ਭੁਲ ਗਈ। ਉਹ ਘਾਹ ਤੇ ਲੰਮੀ ਪੈ ਗਈ ਤੇ ਧੁਪ ਸੇਕਣ ਲੱਗੀ। ਤੇ ਨਿਕੀ ਜਿਹੀ ਹਾਵਰੇਸੇਚਕਾ ਨੇ ਗੁਣਗੁਣਾਇਆ:
" ਸੌਂ ਜਾ. ਨਿੱਕੀ ਅੱਖੀਏ ! ਸੇ ਜਾ. ਦੂਜੀ ਨਿੱਕੀ ਅੱਖੀਏ !"
ਦੋ-ਅੱਖੀ ਨੇ ਆਪਣੀਆਂ ਅੱਖਾਂ ਮੀਟੀਆਂ ਤੇ ਉਹ ਉਂਘਲਾਉਣ ਲਗ ਪਈ। ਜਦੋਂ ਉਹ ਸੁੱਤੀ ਪਈ ਸੀ, ਓਦੇ ਡੱਬ ਖੜੱਬੀ ਨੇ ਕਪੜਾ ਬੁਣਿਆ, ਖੁੰਬ ਚਾੜਿਆ ਤੇ ਥਾਨ ਵਲ੍ਹੇਟ ਦਿੱਤੇ।
ਬੁਢੀ ਨੂੰ ਬੜਾ ਗੁੱਸਾ ਚੜਿਆ ਤੇ ਤੀਜੇ ਦਿਨ ਉਸ ਨੇ ਆਪਣੀ ਤੀਜੀ ਧੀ, ਤਿੰਨ-ਅੱਖੀ ਨੂੰ. ਨਿਕੀ ਜਿਹੀ ਹਾਵਰੇਸ਼ੇਚਕਾ ਦੇ ਨਾਲ ਜਾਣ ਲਈ ਆਖਿਆ ਜਿਸ ਨੂੰ ਉਹਨੇ ਅੱਜ ਪਹਿਲਾਂ ਨਾਲੇ ਵੀ ਬਹੁਤਾ ਕੰਮ ਦੇ ਦਿੱਤਾ ਸੀ।
ਤਿੰਨ- ਅੱਖੀ ਧੂਪ ਵਿਚ ਖੇਡਦੀ ਤੇ ਨਚਦੀ ਟਪਦੀ ਰਹੀ ਤੇ ਅਖੀਰ ਉਹ ਏਨਾ ਥੱਕ ਗਈ ਕਿ ਉਹ ਘਾਹ ਉਤੇ ਲੰਮੀ ਪੈ ਗਈ। ਤੇ ਨਿਕੀ ਜਿਹੀ ਹਾਵਰੇਸੇਚਕਾ ਨੇ ਲੋਰੀ ਗਾਈ:
"ਸੌਂ ਜਾ. ਨਿੱਕੀ ਅੱਖੀਏ ! ਸੇ ਜਾ, ਦੂਜੀ ਨਿੱਕੀ ਅੱਖੀਏ !"
ਪਰ ਉਹ ਤੀਜੀ ਨਿੱਕੀ ਅੱਖ ਬਾਰੇ ਭੁਲ ਹੀ ਗਈ।
ਤਿੰਨ-ਅੱਖੀ ਦੀਆਂ ਦੇ ਅੱਖਾਂ ਸੇ ਗਈਆਂ, ਪਰ ਤੀਜੀ ਅੱਖ ਵੇਖਦੀ ਰਹੀ ਤੇ ਉਹਨੇ ਸਭ ਕੁਝ ਵੇਖ ਲਿਆ। ਉਹਨੇ ਵੇਖਿਆ ਕਿ ਨਿਕੀ ਜਿਹੀ ਹਾਵਰੇਸ਼ੇਚਕਾ ਗਉ ਦੇ ਇਕ ਕੰਨ ਵਿਚ ਵੜਦੀ ਹੈ ਤੇ ਦੂਜੇ ਵਿਚੋਂ ਨਿਕਲ ਆਉਂਦੀ ਹੈ ਤੇ ਤਿਆਰ ਕਪੜਾ ਚੁਕ ਲੈਂਦੀ ਹੈ।
ਤਿੰਨ-ਅੱਖੀ ਘਰ ਆਈ ਤੋ ਉਹਨੇ ਜੋ ਕੁਝ ਵੇਖਿਆ ਸੀ ਆਪਣੀ ਮਾਂ ਨੂੰ ਦਸ ਦਿੱਤਾ। ਬੁਢੀ ਬੜੀ ਖੁਸ਼ ਹੋਈ, ਅਤੇ ਅਗਲੇ ਦਿਨ ਉਹ ਆਪਣੇ ਘਰ ਵਾਲੇ ਕੋਲ ਗਈ ਤੇ ਆਖਣ ਲਗੀ :
ਜਾ ਤੇ ਜਾ ਕੇ ਉਸ ਡੱਬ ਖੜੱਬੀ ਗਊ ਨੂੰ ਮਾਰ ਦੇ।"
ਬੁਢਾ ਹੈਰਾਨ ਰਹਿ ਗਿਆ ਤੇ ਉਸ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
"ਤੇਰੀ ਮੱਤ ਤਾਂ ਨਹੀਂ ਮਾਰੀ ਗਈ, ਭਲੀਏ ਲੋਕੇ ?" ਉਹਨੇ ਕਿਹਾ। ਅਸੀਲ ਗਊ ਏ