

ਤੇ ਅਜੇ ਕੋਈ ਬੁਢੀ ਖਾਂਗੜ ਵੀ ਨਹੀਂ।"
"ਇਸ ਨੂੰ ਮਾਰ ਦੇ ਤੇ ਕੋਈ ਹੋਰ ਗੱਲ ਕਰਨ ਦੀ ਲੋੜ ਨਹੀਂ, " ਉਹਦੀ ਘਰ ਵਾਲੀ ਨੇ ਜਿੱਦ ਕੀਤੀ।
ਕੋਈ ਚਾਰਾ ਨਹੀਂ ਸੀ ਤੇ ਬੁਢਾ ਆਪਣੀ ਛੁਰੀ ਤੇਜ਼ ਕਰਨ ਲਗ ਪਿਆ । ਨਿਕੀ ਜਿਹੀ ਹਾਵਰੇਸ਼ੇਚਕਾ ਨੇ ਇਹ ਸਭ ਕੁਝ ਵੇਖਿਆ ਤੇ ਉਹ ਭੱਜੀ ਭੱਜੀ ਖੇਤ ਵਿਚ ਆਈ ਤੇ ਆਪਣੀਆਂ ਬਾਹਵਾਂ ਡੱਬ ਖੜੱਬੀ ਦੁਆਲੇ ਵਲ ਦਿੱਤੀਆਂ।
"ਡੱਬ ਖੜੱਬੀਏ, ਪਿਆਰੀਏ, " ਉਹਨੇ ਕਿਹਾ. " ਉਹ ਤੈਨੂੰ ਮਾਰ ਦੇਣਾ ਚਾਹੁੰਦੇ ਨੇ।" ਅਤੇ ਗਊ ਨੇ ਜਵਾਬ ਦਿੱਤਾ :
"ਗ਼ਮ ਨਾ ਕਰ, ਮੇਰੀਏ ਸੁਹਣੀਏ ਲਾਡੋ ਤੇ ਜਿੰਦਾਂ ਮੈਂ ਕਹਿੰਦੀ ਆ ਓਦਾਂ ਕਰ। ਮੇਰੀਆਂ ਹੱਢੀਆਂ ਕੱਠੀਆਂ ਕਰ ਲਈ, ਉਹਨਾਂ ਨੂੰ ਇਕ ਰੁਮਾਲ ਵਿਚ ਬੰਨ੍ਹ ਲਈ, ਉਹਨਾਂ ਨੂੰ ਬਾਗ਼ ਵਿਚ ਦੱਬ ਦੇਈਂ ਤੇ ਰੋਜ਼ ਪਾਣੀ ਪਾਇਆ ਕਰੀਂ। ਮੇਰਾ ਮਾਸ ਨਾ ਖਾਵੀਂ ਤੇ ਮੈਨੂੰ ਕਦੇ ਨਾ ਭੁਲਾਵੀ।"
ਬੁਢੇ ਨੇ ਗਊ ਮਾਰ ਦਿੱਤੀ, ਅਤੇ ਨਿਕੀ ਜਿਹੀ ਹਾਵਰੋਸ਼ੇਚਕਾ ਨੇ ਉਸ ਤਰ੍ਹਾਂ ਹੀ ਕੀਤਾ ਜਿਸ ਤਰ੍ਹਾਂ ਡੱਬ ਖੜੱਬੀ ਨੇ ਉਹਨੂੰ ਆਖਿਆ ਸੀ। ਉਹ ਭੁੱਖੀ ਰਹੀ, ਪਰ ਉਹਨੇ ਮਾਸ ਨੂੰ ਹੱਥ ਨਾ ਲਾਇਆ, ਤੇ ਉਹਨੇ ਹੱਢੀਆਂ ਬਾਗ਼ ਵਿਚ ਦੱਬ ਦਿੱਤੀਆਂ ਤੇ ਰੋਜ਼ ਉਹਨਾਂ ਤੇ ਪਾਣੀ ਪਾਇਆ।
ਕੁਝ ਚਿਰ ਮਗਰੋਂ ਉਹਨਾਂ ਹੱਢੀਆਂ ਵਿਚੋਂ ਸੇਬਾਂ ਦਾ ਇਕ ਬੂਟਾ ਉਗ ਪਿਆ। ਤੇ ਇਹ ਬੜਾ ਹੀ ਵਚਿਤਰ ਬੂਟਾ ਸੀ। ਇਹਦੇ ਸੇਬ ਗੋਲ ਤੇ ਰਸ ਨਾਲ ਭਰੇ ਹੋਏ, ਇਹਦੀਆਂ ਭੂਲਦੀਆਂ ਲਗਰਾਂ ਚਾਂਦੀ ਦੀਆਂ ਤੇ ਇਹਦੇ ਖੜ ਖੜ ਕਰਦੇ ਪੱਤੇ ਸੋਨੇ ਦੇ ਸਨ। ਜਿਹੜਾ ਵੀ ਕੋਲੋਂ ਦੀ ਲੰਘਦਾ ਵੇਖਣ ਖਲੋ ਜਾਂਦਾ, ਤੇ ਜਿਹੜਾ ਵੀ ਲਾਗੇ ਆਉਂਦਾ ਦੰਗ ਰਹਿ ਜਾਂਦਾ।
ਸਮਾਂ ਬੀਤਦਾ ਗਿਆ, ਬੀਤਦਾ ਗਿਆ। ਇਕ ਦਿਨ ਇੱਕ- ਅੱਖੀ, ਦੋ-ਅੱਖੀ ਤੇ ਤਿੰਨ- ਅੱਖੀ ਬਾਗ਼ ਵਿਚ ਸੈਰ ਕਰਨ ਗਈਆਂ। ਤੇ ਚਾਨਚਕ ਉਸੇ ਵੇਲੇ ਇਕ ਗਭਰੂ, ਸੁਹਣਾ ਤੇ ਤਕੜਾ, ਅਮੀਰ ਜਿਸ ਦੇ ਕੁੰਡਲਾਂ ਵਾਲੇ ਵਾਲ ਸਨ ਓਥੇ ਆ ਨਿਕਲਿਆ। ਜਦੋਂ ਉਹਨੇ ਰਸ ਨਾਲ ਭਰੇ ਹੋਏ ਸੇਬ ਵੇਖੇ ਉਹ ਰੁਕ ਗਿਆ ਤੇ ਚਿੜਾਉਣ ਲਈ ਕੁੜੀਆਂ ਨੂੰ ਆਖਣ ਲਗਾ:
"ਸੁਹਣੀਓ ਮੁਟਿਆਰੋ। ਤੁਹਾਡੇ ਵਿਚੋਂ ਜਿਹੜੀ ਓਸ ਸਾਮ੍ਹਣੇ ਬੂਟੇ ਨਾਲੇ ਸੇਬ ਲਿਆ ਦੇਵੇ. ਮੈਂ ਉਹਦੇ ਨਾਲ ਵਿਆਹ ਕਰਾ ਲਊਂ।"
ਤਿੰਨੇ ਭੈਣਾਂ ਭੱਜਕੇ ਸੇਬ ਦੇ ਬੂਟੇ ਵੱਲ ਗਈਆਂ ਤੇ ਇਕ ਦੂਜੀ ਤੋਂ ਅੱਗੇ ਵਧਕੇ ਕੋਸ਼ਿਸ਼ ਕਰਨ ਲਗੀਆਂ ।
ਪਰ ਸੇਬ ਜਿਹੜੇ ਬੜੇ ਨੀਵੇ ਲਟਕ ਰਹੇ ਸਨ ਤੇ ਸੰਖਿਆਂ ਹੀ ਹੱਥ ਵਿੱਚ ਆਉਂਦੇ ਜਾਪਦੇ ਸਨ. ਹੁਣ ਉਹਨਾਂ ਭੈਣਾਂ ਦੇ ਸਿਰਾਂ ਤੋਂ ਉੱਚੇ ਹਵਾ ਵਿਚ ਝੂਲਣ ਲਗ ਪਏ।