

ਭੈਣਾਂ ਨੇ ਉਹਨਾਂ ਨੂੰ ਝਾੜਨ ਦੀ ਕੋਸ਼ਿਸ਼ ਕੀਤੀ, ਪਰ ਪੱਤੇ ਵਾਛੜ ਬਣਕੇ ਹੇਠਾਂ ਆ ਪਏ ਤੇ ਉਹ ਅੰਨ੍ਹੀਆਂ ਹੋ ਗਈਆਂ। ਉਹਨਾਂ ਨੇ ਸੇਬ ਤੋੜਨ ਦੀ ਕੋਸ਼ਿਸ਼ ਕੀਤੀ ਪਰ ਲਗਰਾਂ ਨੇ ਉਹਨਾਂ ਦੀਆਂ ਮੇਢੀਆਂ ਫੜ ਕੇ ਖੋਹ ਸੁਟੀਆਂ। ਉਹਨਾਂ ਨੇ ਬਥੇਰੇ ਹੱਥ ਪੈਰ ਮਾਰੇ, ਪਰ ਉਹ ਸੇਬ ਨਾ ਤੋੜ ਸਕੀਆਂ ਤੇ ਆਪਣੇ ਹੱਥਾਂ ਨੂੰ ਝਰੀਟਾਂ ਪੁਆ ਲਈਆਂ।
ਫੇਰ ਨਿਕੀ ਜਿਹੀ ਹਾਵਰੋਚਕਾ ਰੁਖ ਕੋਲ ਗਈ ਤੇ ਇਕ ਦਮ ਲਗਰਾਂ ਝੁਕ ਗਈਆਂ ਤੇ ਸੋਬ ਉਹਦੇ ਹੱਥਾਂ ਵਿਚ ਆ ਗਏ। ਉਹਨੇ ਇਕ ਸੇਬ ਸੁਹਣੇ ਜਵਾਨ ਪ੍ਰਦੇਸੀ ਨੂੰ ਦੇ ਦਿੱਤਾ ਤੇ ਉਹਨੇ ਉਹਦੇ ਨਾਲ ਵਿਆਹ ਕਰਵਾ ਲਿਆ। ਓਸ ਦਿਨ ਤੋਂ ਮਗਰੋਂ ਉਹਨੇ ਕਦੇ ਕੋਈ ਦੁਖ ਤਕਲੀਫ ਨਹੀਂ ਵੇਖੀ, ਤੇ ਉਹ ਤੇ ਉਹਦਾ ਪਤੀ ਸੁਖੀ ਸੁਖੀ ਵਸਣ ਲਗੇ।