


ਭੈਣ ਅਲੀਓਨੁਸ਼ਕਾ ਤੇ ਭਰਾ ਇਵਾਨੁਸ਼ਕਾ
ਇਕ ਵਾਰੀ ਦੀ ਗੱਲ ਹੈ, ਇਕ ਬੁੱਢਾ ਤੇ ਬੁੱਢੀ ਰਹਿੰਦੇ ਸਨ। ਉਹਨਾਂ ਦੀ ਇਕ ਧੀ ਸੀ. ਉਹਦਾ ਨਾਂ ਸੀ ਅਲੀਓਨੁਸ਼ਕਾ ਤੇ ਇਕ ਸੀ ਉਹਨਾਂ ਦਾ ਪੁਤ ਜਿਸ ਦਾ ਨਾਂ ਸੀ ਇਵਾਨੁਸ਼ਕਾ।
ਬੁੱਢਾ ਤੇ ਬੁੱਢੀ ਮਰ ਗਏ, ਤੇ ਅਲੀਓਨੁਸ਼ਕਾ ਤੇ ਇਵਾਨੁਸ਼ਕਾ ਸੰਸਾਰ ਵਿਚ ਕੱਲੇ ਰਹਿ ਗਏ।
ਅਲੀਓਨੁਸਕਾ ਕੰਮ ਕਰਨ ਤੁਰ ਪਈ ਤੇ ਉਹਨੇ ਆਪਣੇ ਛੋਟੇ ਭਰਾ ਨੂੰ ਨਾਲ ਲੈ ਲਿਆ। ਉਹਨਾਂ ਨੇ ਬਹੁਤ ਦੂਰ ਜਾਣਾ ਸੀ ਤੇ ਜਦੋਂ ਉਹ ਇਕ ਮੈਦਾਨ ਵਿਚੋਂ ਲੰਘ ਰਹੇ ਸਨ, ਇਵਾਨੁਸ਼ਕਾ ਨੂੰ ਤਿਹ ਲਗ ਪਈ।
"ਭੈਣ ਅਲੀਓਨੁਸਕਾ, ਮੈਨੂੰ ਤਿਹ ਲੱਗੀ ਏ, " ਉਹਨੇ ਆਖਿਆ,
"ਸਬਰ ਕਰ ਨਿਕਿਆ ਵੀਰਾ ਹੁਣੇ ਅਸੀਂ ਇਕ ਖੂਹ ਤੇ ਪਹੁੰਚ ਜਾਣਾ ਏ।"
ਉਹ ਤੁਰਦੇ ਗਏ। ਤੁਰਦੇ ਗਏ। ਅਸਮਾਨ ਵਿਚ ਸੂਰਜ ਉੱਚਾ ਹੋ ਗਿਆ ਸੀ ਤੇ ਹਵਾ ਗਰਮ ਤੇ ਖੁਸ਼ਕ ਹੋ ਗਈ ਸੀ। ਤੁਰਦੇ ਤੁਰਦੇ ਉਹ ਇਕ ਗਉ ਦੇ ਖੁਰ ਦੇ ਨਿਸ਼ਾਨ ਕੋਲ ਆ ਗਏ ਜਿਹੜਾ ਪਾਣੀ ਨਾਲ ਭਰਿਆ ਹੋਇਆ ਸੀ।
" ਭੈਣ ਅਲੀਓਨੁਸ਼ਕਾ ਮੈਂ ਖੁਰ ਵਿਚੋ ਪਾਣੀ ਪੀ ਲਵਾਂ ?"
"ਨਾ, ਨਿਕਿਆ ਵੀਰਾ, ਤੂੰ ਵੱਛਾ ਬਣ ਜਾਏਗਾ।"