

ਇਵਾਨੁਸ਼ਕਾ ਨੇ ਗੱਲ ਮੰਨ ਲਈ ਤੇ ਉਹ ਤੁਰਦੇ ਤੁਰਦੇ ਥੋੜਾ ਹੋਰ ਅੱਗੇ ਆ ਗਏ।
ਅਸਮਾਨ ਵਿਚ ਸੂਰਜ ਹੋਰ ਵੀ ਉੱਚਾ ਹੋ ਗਿਆ ਸੀ ਤੇ ਹਵਾ ਗਰਮ ਤੇ ਖੁਸ਼ਕ ਸੀ। ਤੁਰਦੇ ਕਦੇ ਉਹ ਇਕ ਘੋੜੇ ਦੇ ਪੌੜ ਦੇ ਨਿਸ਼ਾਨ ਕੋਲ ਆ ਗਏ ਜਿਸ ਵਿਚ ਪਾਣੀ ਭਰਿਆ ਹੋਇਆ ਸੀ।
ਭੈਣ ਅਲੀਓਨੁਸ਼ਕਾ, ਮੈਂ ਪੰੜ ਵਿਚੋਂ ਪਾਣੀ ਪੀ ਲਵਾਂ ?"
ਨਾ, ਨਿਕਿਆ ਵੀਰਾ, ਤੂੰ ਵਛੇਰਾ ਬਣ ਜਾਏਗਾ।"
ਇਵਾਨੁਸ਼ਕਾ ਨੇ ਹੱਕਾ ਲਿਆ ਤੇ ਉਹ ਅੱਗੇ ਤੁਰ ਪਏ।
ਉਹ ਤੁਰਦੇ ਗਏ। ਤੁਰਦੇ ਗਏ। ਸੂਰਜ ਅਸਮਾਨੇ ਸਿਰ ਉਤੇ ਆ ਗਿਆ ਸੀ ਤੇ ਹਵਾ ਗਰਮ ਨੂੰ ਖੁਸ਼ਕ ਸੀ। ਤੁਰਦੇ ਤੁਰਦੇ ਉਹ ਇਕ ਬੱਕਰੀ ਦੇ ਖੁਰ ਦੇ ਨਿਸ਼ਾਨ ਕੋਲ ਆ ਗਏ ਜਿਸ ਵਿਚ -ਣਾਂ ਭਰਿਆ ਹੋਇਆ ਸੀ।
ਭੈਣ ਅਲੀਓਨੁਸ਼ਕਾ ਤਿਹ ਨਾਲ ਮੇਰੀ ਜਾਨ ਨਿਕਲਣ ਲਗੀ ਏ। ਮੈਂ ਖੁਰ ਵਿਚੋਂ ਪਾਣੀ - ਲਵਾਂ। ਇਵਾਨੁਸ਼ਕਾ ਨੇ ਪੁਛਿਆ।
ਨਾ ਨਿਕਿਆ ਵੀਰਾ, ਤੂੰ ਮੇਮਣਾ ਬਣ ਜਾਏਗਾ।"
ਪਰ ਇਵਾਨੁਸ਼ਕਾ ਆਪਣੀ ਭੈਣ ਦੇ ਆਖੇ ਨਾ ਲਗਿਆ ਤੇ ਉਹਨੇ ਬੱਕਰੀ ਦੇ ਖੁਰ ਨਾਲ ਬਣੇ ਟੋਏ ਵਿਚੋ ਪਾਣੀ ਪੀ ਲਿਆ।
ਪਾਣੀ ਪੀਣ ਦੀ ਦੇਰ ਸੀ ਕਿ ਉਹ ਮੇਮਣਾ ਬਣ ਗਿਆ।
ਅਲੀਓਨੁਸ਼ਕਾ ਨੇ ਆਪਣੇ ਭਰਾ ਨੂੰ ਵਾਜ ਮਾਰੀ, ਤੇ ਇਵਾਨੁਸ਼ਕਾ ਦੀ ਥਾਂ ਇਕ ਨਿੱਕਾ ਜਿਹਾ ਚਿੱਟ ਮੇਮਣਾ ਟਪੋਸੀਆਂ ਮਾਰਦਾ ਆ ਗਿਆ।
ਅਲੀਓਨੁਸ਼ਕਾ ਦੇ ਅਥਰੂ ਪਰਲ ਪਰਲ ਵਹਿ ਤੁਰੇ। ਉਹ ਭੁੰਜੇ ਬੈਠੀ ਹਟਕੋਰੇ ਭਰਦੀ ਰਹੀ ਤੇ ਮੰਮਣਾ ਉਹਦੇ ਆਸ ਪਾਸ ਟਪੋਸੀਆਂ ਮਾਰਦਾ ਰਿਹਾ।
ਏਨੇ ਨੂੰ ਇਕ ਵਪਾਰੀ ਘੋੜੇ ਚੜਿਆ ਓਥੇ ਆ ਨਿਕਲਿਆ।
ਤੂੰ ਕਿਉਂ ਰੋਂਦੀ ਏ, ਸੁਹਣੀਏ ਮੁਟਿਆਰੇ ?" ਉਹਨੇ ਪੁਛਿਆ।
ਅਲੀਓਨੁਸਕਾ ਨੇ ਉਹਨੂੰ ਆਪਣਾ ਦੁਖ ਦਸਿਆ।
ਵਪਾਰੀ ਨੇ ਕਿਹਾ "ਮੇਰੇ ਨਾਲ ਵਿਆਹ ਕਰ ਲੈ, ਮੁਟਿਆਰੇ। ਮੈਂ ਤੈਨੂੰ ਸੋਨੇ ਚਾਂਦੀ ਨਾਲ ਜਦ ਦਿਆਂਗਾਂ, ਤੇ ਮੇਮਣਾ ਸਾਡੇ ਨਾਲ ਰਹੇਗਾ।"
ਅਲੀਓਨੁਸ਼ਕਾ ਨੇ ਇਸ ਗੱਲ ਤੇ ਵਿਚਾਰ ਕੀਤੀ ਤੇ ਉਹ ਵਪਾਰੀ ਨਾਲ ਵਿਆਹ ਕਰਾਉਣਾ -ਨ ਗਈ।
ਉਹ ਖੁਸ਼ੀ ਖੁਸੀ ਕੱਠੇ ਰਹਿਣ ਲੱਗੇ, ਤੇ ਅਲੀਓਨੁਸਕਾ ਨਾਲ ਇਕੋ ਭਾਂਡੇ ਵਿਚ ਖਾਂਦਾ ਮੇਮਣਾ ਵੀ ਉਹਨਾਂ ਦੇ ਨਾਲ ਹੀ ਰਹਿੰਦਾ ਸੀ ਤੇ ਪੀਂਦਾ ਸੀ।