ਮੈ ਬਘਿਆੜ ਤੇ ਗਿਆ ਨਾ ਫੜਿਆ ਤੇਰੇ ਹੱਥ ਵੀ ਮੈਂ ਨਹੀਂ ਆਉਣਾ, ਸੁਣਿਆ ਰਿੱਛਾ "
ਅਤੇ ਰਿੱਛ ਨੇ ਅਜੇ ਅੱਖ ਵੀ ਨਹੀਂ ਸੀ ਝਮਕੀ ਕਿ ਉਹ ਅਗਾਂਹ ਰਿੜ੍ਹ ਗਿਆ। ਉਹ ਰਿੜ੍ਹਦਾ ਗਿਆ। ਰਿੜ੍ਹਦਾ ਗਿਆ, ਤੇ ਅਖੀਰ ਉਹਨੂੰ ਇਕ ਲੂੰਬੜ ਮਿਲ ਪਿਆ।
"ਲੱਡੂਆ, ਲੱਡੂਆ, ਕਿੱਥੇ ਰਿੜ੍ਹਦਾ ਜਾਂਦਾ ਏ ?"
"ਅੰਧਰ ਸੜਕ ਵੱਲ ਵੇਖਦਾ ਈ ਏ।"
"ਲੱਡੂਆ, ਲੱਡੂਆ, ਮੈਨੂੰ ਇਕ ਗੌਣ ਸੁਣਾ!"
ਤੇ ਲੱਡੂ ਗਾਉਣ ਲਗ ਪਿਆ :
" ਮੈਂ ਹਾਂ ਲੱਡੂ ਗੋਲ ਜਿਹਾ ਰੜ੍ਹ ਕੇ ਹੋਇਆ ਰੰਗ ਭੂਰਾ ਪੀਪਾ ਝਾੜ ਕੇ ਆਟੇ ਵਾਲਾ ਹੂੰਝ ਭੜੋਲਾ ਦਾਣਿਆਂ ਵਾਲਾ ਮੇਰੇ ਵਿਚ ਮਲਾਈ ਪਾਈ ਫੇਰ ਘਿਓ ਵਿਚ ਹੋਈ ਤਲਾਈ ਠੰਡਾ ਹੋਣ ਲਈ ਰੱਖ ਦਿੱਤਾ। ਮੈਂ ਵੀ ਨਹੀਂ ਹਾਂ ਪਰ ਬੇਅਕਲਾ ! ਬਾਬੇ ਤੋਂ ਮੈਂ ਗਿਆ ਨਾ ਫੜਿਆ ਦਾਦੀ ਤੋਂ ਮੈਂ ਗਿਆ ਨਾ ਫੜਿਆ ਮੈ ਖ਼ਰਗੋਸ਼ ਤੋਂ ਗਿਆ ਨਾ ਫੜਿਆ ਮੈਂ ਬਘਿਆੜ ਤੋਂ ਗਿਆ ਨਾ ਫੜਿਆ ਰਿੱਛ ਕੋਲੋਂ ਮੈ ਗਿਆ ਨਾ ਫੜਿਆ ਤੇਰੇ ਹੱਥ ਵੀ ਮੈਂ ਨਹੀਂ ਆਉਣਾ. ਭਈ ਲੂੰਬੜਾ !" ਤੇ ਲੂੰਬੜ ਨੇ ਆਖਿਆ :