

ਜਾ. ਵਪਾਰੀ ਨੇ ਆਖਿਆ।
ਮੇਮਣਾ ਭੱਜਾ ਭੱਜਾ ਦਰਿਆ ਤੇ ਆ ਗਿਆ ਤੇ ਕੰਢੇ ਤੇ ਖਲੋ ਕੇ ਦਰਦਭਰੇ ਢੰਗ ਨਾਲ ਕੂਕਿਆ :
" ਭੈਣ ਅਲੀਓਨੁਸਕਾ, ਪਿਆਰੀ ਭੈਣ!
ਤਰ ਕੇ ਬਾਹਰ ਆ ਜਾ, ਤਰ ਕੇ ਮੇਰੇ ਕੋਲ ਆ ਜਾ।
ਅੱਗ ਦੀਆਂ ਲਾਟਾਂ ਛੂਹਣ ਉਚਾਣਾ
ਦੇਗਾਂ ਚੜੀਆਂ
ਖੜਕਣ ਛੁਰੀਆਂ
ਏਹਨਾਂ ਮੈਨੂੰ ਮਾਰ ਮੁਕਾਣਾ।"
ਤੇ ਅਲੀਓਨੁਸ਼ਕਾ ਨੂੰ ਦਰਿਆ ਵਿਚੋ ਜਵਾਬ ਆਇਆ:
"ਮੇਰਿਆ ਵੀਰਾ, ਇਵਾਨੁਸ਼ਕਾ ਵੀਰਾ !
ਮੇਰੇ ਗਲ ਵਿਚ ਪੱਥਰ ਭਾਰਾ
ਸਿਲਕੀ ਘਾਹ ਲੱਤਾਂ ਨੂੰ ਵਲਿਆ
ਕੱਕਾ ਰੇਤਾ ਹਿੱਕ ਤੇ ਚੜਿਆ।"
ਜਾਦੂਗਰਨੀ ਮੇਮਣੇ ਨੂੰ ਲਭਣ ਤੁਰੀ, ਪਰ ਉਹ ਉਸ ਨੂੰ ਕਿਤੇ ਨਾ ਲਭਾ। ਸੋ ਉਹਨੇ ਇਕ ਨੌਕਰ ਨੂੰ ਘਲਿਆ ਤੇ ਆਖਿਆ:
ਜਾ ਕਿਤੇ ਮੇਮਣੇ ਨੂੰ ਲਭ ਤੇ ਲਿਆ ਉਹਨੂੰ ਮੇਰੇ ਕੋਲ।"
ਨੋਕਰ ਦਰਿਆ ਤੇ ਗਿਆ ਤੇ ਉਥੇ ਉਹਨੇ ਮੇਮਣੇ ਨੂੰ ਦਰਿਆ ਕੰਢੇ ਭੱਜੇ ਫਿਰਦਿਆਂ ਵੇਖਿਆ ਤੇ ਦਰਦਭਰੇ ਢੰਗ ਨਾਲ ਕੂਕਦਿਆਂ ਸੁਣਿਆ:
"ਭੈਣ ਅਲੀਓਨੁਸਕਾ, ਪਿਆਰੀ ਭੈਣ!
ਤਰ ਕੇ ਬਾਹਰ ਆ ਜਾ, ਤਰ ਕੇ ਮੇਰੇ ਕੋਲ ਆ ਜਾ।
ਅੱਗ ਦੀਆਂ ਲਾਟਾਂ ਛੁਹਣ ਉਚਾਣਾ
ਦੇਗਾਂ ਚੜੀਆਂ
ਖੜਕਣ ਛੁਰੀਆਂ
ਏਹਨਾਂ ਮੈਨੂੰ ਮਾਰ ਮੁਕਾਣਾ।"