

ਤੇ ਦਰਿਆ ਵਿਚੋਂ ਆਵਾਜ਼ ਆਈ:
"ਮੇਰਿਆ ਵੀਰਾ, ਇਵਾਨੂਸਕਾ ਵੀਰਾ !
ਮੇਰੇ ਗਲ ਵਿਚ ਪੱਥਰ ਭਾਰਾ
ਸਿਲਕੀ ਘਾਹ ਲੱਤਾਂ ਨੂੰ ਵਲਿਆ
ਕੱਕਾ ਰੇਤਾ ਹਿੱਕ ਤੇ ਚੜ੍ਹਿਆ।"
ਨੌਕਰ ਭੱਜਾ ਭੱਜਾ ਘਰ ਆਇਆ ਤੇ ਉਹਨੇ ਦਰਿਆ ਤੇ ਜੋ ਕੁਝ ਵੇਖਿਆ ਸੁਣਿਆ ਸੀ. ਆਪਣੇ ਮਾਲਕ ਨੂੰ ਦਸਿਆ। ਵਪਾਰੀ ਨੇ ਕੁਝ ਬੰਦੇ ਨਾਲ ਲਏ। ਉਹ ਦਰਿਆ ਤੇ ਆ ਗਏ। ਉਹਨਾਂ ਇਕ ਰੇਸਮੀ ਜਾਲ ਲਾਇਆ ਤੇ ਅਲੀਓਨੁਸ਼ਕਾ ਨੂੰ ਖਿੱਚ ਕੇ ਕੰਢੇ ਤੇ ਲੈ ਆਂਦਾ। ਉਹਨਾਂ ਨੇ ਉਹਦੇ ਗਲ ਨਾਲ ਬੰਨ੍ਹਿਆ ਹੋਇਆ ਪੱਥਰ ਖੋਹਲਿਆ, ਉਹਨੂੰ ਚਸ਼ਮੇ ਦੇ ਪਾਣੀ ਵਿਚ ਟੁੱਬੀ ਲੁਆਈ ਤੇ ਸੁਹਣੇ ਸੁਹਣੇ ਕਪੜੇ ਪੁਆਏ। ਅਲੀਓਨੁਸਕਾ ਮੁੜ ਜਿਉ ਪਈ ਤੇ ਪਹਿਲਾਂ ਨਾਲੋਂ ਵੀ ਬਹੁਤੀ ਸੁਹਣੀ ਬਣ ਗਈ।
ਖੁਸ਼ੀ ਨਾਲ ਕਮਲੇ ਹੋਏ ਮੇਮਣੇ ਨੇ ਤਿੰਨ ਉਲਟ ਬਾਜ਼ੀਆਂ ਲਾਈਆਂ ਤੇ ਉਹ ਫੇਰ ਨਿਕਾ ਜਿਹਾ ਇਵਾਨੁਸ਼ਕਾ ਬਣ ਗਿਆ।
ਤੇ ਪਾਪਣ ਜਾਦੂਗਰਨੀ ਨੂੰ ਘੋੜੇ ਦੀ ਪੂਛ ਨਾਲ ਬੰਨ੍ਹ ਦਿੱਤਾ ਤੇ ਘੋੜੇ ਨੂੰ ਮੈਦਾਨ ਵਿਚ ਖੁਲ੍ਹਾ ਛਡ ਦਿੱਤਾ ।