


ਡੱਡ ਰਾਜਕੁਮਾਰੀ
ਬੜੇ ਚਿਰਾਂ ਦੀ ਗੱਲ ਏ, ਇਕ ਜਾਰ ਹੁੰਦਾ ਸੀ, ਜਿਸਦੇ ਤਿੰਨ ਪੁੱਤਰ ਸਨ। ਜਦੋਂ ਉਹਦੇ ਪੁੱਤਰ ਵਡੇ ਹੋ ਗਏ ਤਾਂ ਇਕ ਦਿਨ ਜਾਰ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਆਖਿਆ
"ਮੇਰੇ ਪਿਆਰੇ ਬੱਚਿਓ, ਅਜੇ ਜਦੋਂ ਮੈਂ ਬੁੱਢਾ ਨਹੀਂ ਹੋਇਆ, ਮੈਂ ਚਾਹੁੰਨਾਂ, ਤੁਸੀਂ ਵਿਆਹੇ ਜਵੇ ਤੇ ਮੈਂ ਤੁਹਾਡੇ ਬੱਚੇ ਤੇ ਆਪਣੇ ਪੋਤਰੇ-ਪੋਤਰੀਆਂ ਵੇਖ ਖੁਸ਼ੀ ਮਨਾ ਸਕਾਂ।"
ਤੇ ਉਹਦੇ ਪੁੱਤਰਾਂ ਨੇ ਜਵਾਬ ਦਿਤਾ:
"ਜੇ ਤੁਹਾਡੀ ਇਹ ਇੱਛਾ ਏ, ਪਿਤਾ ਜੀ, ਤਾਂ ਸਾਨੂੰ ਅਸੀਸ ਦਿਓ। ਦੱਸੋ ਅਸੀਂ ਕਿਹਦੇ =ਲ ਵਿਆਹ ਕਰੀਏ ? "
"ਤਾਂ ਫੇਰ, ਮੇਰੇ ਬੱਚਿਓ, ਤੁਸੀਂ ਤਿੰਨੇ ਇਕ-ਇਕ ਤੀਰ ਫੜ ਲਵੇ ਤੇ ਬਾਹਰ ਖੁਲ੍ਹੇ ਮੈਦਾਨ 'ਚ ਚਲੇ ਜਾਵੇ। ਤੀਰਾਂ ਨੂੰ ਚਲਾ ਦੇਵੋ, ਤੇ ਜਿੱਥੇ ਜਿੱਥੇ ਵੀ ਉਹ ਡਿੱਗਣਗੇ, ਓਥੇ ਓਥੇ ਹੀ ਤੁਹਾਨੂੰ ਤੁਹਾਡੇ ਭਾਗੀ ਲਿਖੀਆਂ ਵਹੁਟੀਆਂ ਮਿਲ ਜਾਣਗੀਆਂ। "