Back ArrowLogo
Info
Profile

ਉਸਦੇ ਇਸ ਉਦਾਸ ਜਿਹੇ ਖਰੂਦ ਤੋਂ ਡਰ ਕੇ ਮੈਂ ਉਸਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਮੇਰਾ ਕਾਲਜਾ ਮੇਰੇ ਮੂੰਹ ਨੂੰ ਆ ਰਿਹਾ ਸੀ ਪਰ ਸਭ ਕੁਝ ਠੀਕ-ਠਾਕ ਹੋ ਗਿਆ। ਇੱਕ ਅਣਜਾਣ ਕੰਮ ਲਈ ਵੀ ਰਿਬਾਕੋਵ ਮਿਹਨਤੀ ਅਤੇ ਸੂਝ-ਬੂਝ ਪੱਖੋਂ ਤੇਜ਼ ਸਾਬਿਤ ਹੋਇਆ। ਕੋਈ ਪੰਜ ਕੁ ਹਫਤਿਆਂ ਬਾਅਦ ਇੱਕ ਦਿਨ ਜਦੋਂ ਉਹ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ, ਬੜੇ ਭੇਦ ਭਰੇ ਢੰਗ ਨਾਲ ਮੈਨੂੰ ਸੈਨਤ ਕਰਕੇ ਉਸਨੇ ਆਪਣੀ ਜੇਬ ਵਿੱਚੋਂ ਗੁੱਛਾ-ਮੁੱਛਾ ਕੀਤਾ ਇੱਕ ਕਾਗਜ਼ ਕੱਢਿਆ ਅਤੇ ਉਤੇਜਨਾ ਜਿਹੀ ਵਿੱਚ ਗੁਣ-ਗੁਣ ਕਰਨ ਲੱਗ ਪਿਆ:

“ਆਹ ਵੇਖ! ਇਹ ਮੈਂ ਇੱਕ ਕੰਧ ਨਾਲੋਂ ਪਾੜਿਐ। ਕੀ ਲਿਖਿਆ ਹੈ. ਹੈਂ ? ਇੱਕ ਮਿੰਟ ਰੁਕ - ਵਿਕਰੀ ਲਈ ਮਕਾਨ' — ਠੀਕ ਹੈ ਨਾ ? 'ਵਿਕਰੀ ਲਈ', ਹੈਂ ?"

“ਹਾਂ, ਇਹੀ ਤਾਂ ਹੈ।"

ਇੱਕ ਡਰ ਜਿਹੇ ਨਾਲ ਰਿਬਾਕੋਵ ਦੀਆਂ ਅੱਖਾਂ ਘੁੰਮੀਆਂ ਅਤੇ ਉਸਦੇ ਮੱਥੇ 'ਤੇ ਪਸੀਨਾ ਆ ਗਿਆ । ਥੋੜੀ ਦੇਰ ਚੁੱਪ ਰਹਿਣ ਤੋਂ ਬਾਅਦ ਉਸਨੇ ਮੈਨੂੰ ਮੋਢਿਆਂ ਤੋਂ ਫੜ ਲਿਆ, ਇੱਕ ਹਲੂਣਾ ਦਿੱਤਾ ਅਤੇ ਹੌਲੀ ਜਿਹੀ ਆਵਾਜ਼ ਵਿੱਚ ਬੋਲਿਆ:

"ਦੇਖ, ਇਸ ਤਰ੍ਹਾਂ ਹੋਇਆ ਇਹ। ਜਦੋਂ ਮੈਂ ਉਸ ਕੰਧ ਵੱਲ ਦੇਖਿਆ ਤਾਂ ਮੇਰੇ ਅੰਦਰੋਂ ਕੁਝ ਫੁਸਫਸਾਹਟ ਦੀ ਆਵਾਜ਼ ਜਿਹੀ ਆਈ-'ਵਿਕਰੀ ਲਈ ਮਕਾਨ'. ਹੇ ਰੱਬਾ.. ਰੱਬਾ...! ਸੁਣ, ਤੇਰਾ ਕੀ ਖਿਆਲ ਹੈ ਮੈਂ ਸੱਚੀਂ ਹੀ ਪੜ੍ਹਨਾ ਸਿੱਖ ਗਿਆ ?"

"ਤੂੰ ਕੋਸ਼ਿਸ਼ ਕਰ ਤੇ ਥੋੜਾ ਹੋਰ ਪੜ੍ਹ।"

ਉਹ ਕਾਗਜ਼ ਦੇ ਟੁਕੜੇ 'ਤੇ ਝੁਕਿਆ ਅਤੇ ਬੁੜ-ਬੁੜ ਜਿਹੀ ਕਰਨ ਲੱਗ ਪਿਆ "ਦੋ-ਠੀਕ ਹੈ ?-ਮੰਜ਼ਲ ਇੰਟ..."

ਉਸਦੇ ਭੱਦੇ ਜਿਹੇ ਚਿਹਰੇ 'ਤੇ ਇੱਕ ਵੱਡੀ ਸਾਰੀ ਮੁਸਕਰਾਹਟ ਫੈਲ ਗਈ। ਸਿਰ ਪਿੱਛੇ ਵੱਲ ਕਰਕੇ ਉਤਾਂਹ ਚੁੱਕਦਿਆਂ ਉਸਨੇ ਸਹੁੰ ਖਾਧੀ ਅਤੇ ਹੱਸਦਾ ਹੋਇਆ ਕਾਗ਼ਜ਼ ਨੂੰ ਤਹਿ ਮਾਰਨ ਲੱਗ ਪਿਆ।

"ਮੈਂ ਇਸ ਦਿਨ ਦੀ ਯਾਦ ਵਜੋਂ ਇਸ (ਕਾਗਜ਼) ਨੂੰ ਸੰਭਾਲ ਕੇ ਰੱਖਾਂਗਾ, ਮੇਰੀ ਜ਼ਿੰਦਗੀ ਦਾ ਇਹ ਪਹਿਲਾ ਮੌਕਾ ਹੈ ਇਹੋ-ਜਿਹਾ ਹੇ ਰੱਬਾ ਵੇਖ ਤਾਂ ਸਹੀ ਤੂੰ । ਬਸ ਇੱਕ ਫੁਸਫਸਾਹਟ। ਅਜੀਬ ਗੱਲਾਂ ਵੀ ਹੁੰਦੀਆਂ ਨੇ ਕਾਕੇ। ਚੰਗਾ, ਚੰਗਾ ਫਿਰ !"

ਉਸਦੀ ਇਸ ਜੱਟਕਾ ਖੁਸ਼ੀ 'ਤੇ, ਅਤੇ ਇਸ ਰਹੱਸ ਦਾ ਭੇਦ ਪਾ ਲੈਣ ਕਾਰਨ ਉਸਦੀ ਬੱਚਿਆਂ ਵਰਗੀ ਹੈਰਾਨੀ 'ਤੇ ਮੈਂ ਠਾਹਕੇ ਮਾਰ ਕੇ ਹੱਸਿਆ। ਨਿੱਕੇ-ਕਾਲੇ ਅੱਖਰਾਂ ਦਾ ਇਹ ਜਾਦੂ ਉਸਦੇ ਸਾਹਮਣੇ ਕਿਸੇ ਹੋਰ ਦੀ ਸੋਚ, ਖਿਆਲ ਅਤੇ ਸਾਰੀ ਰੂਹ ਹੀ ਖੋਲ੍ਹ ਕੇ ਰੱਖ ਦੇਣ ਵਾਲਾ ਸੀ।

ਮੈਂ ਕਿਤਾਬਾਂ ਪੜ੍ਹਨ ਬਾਰੇ ਬੜਾ ਕੁਝ ਕਹਿ ਸਕਦਾ ਹਾਂ-ਯੁੱਗਾਂ-ਯੁਗਾਂਤਰਾਂ ਦੇ ਲੋਕਾਂ ਅਤੇ ਮਹਾਨ ਮਨਾਂ ਨਾਲ ਘੁਲ-ਮਿਲ ਜਾਣ ਦੀ ਜਾਣੀ-ਪਹਿਚਾਣੀ, ਨਿੱਤ-ਦਿਹਾੜੀ ਦੀ ਪਰ ਫਿਰ ਵੀ ਰਹੱਸਮਈ ਪ੍ਰਕਿਰਿਆ- ਅਚਾਨਕ ਹੀ ਕਦੇ ਬੰਦੇ ਅੱਗੇ ਜ਼ਿੰਦਗੀ ਦੇ ਅਰਥ ਅਤੇ ਜ਼ਿੰਦਗੀ ਵਿੱਚ ਉਸਦੀ ਥਾਂ ਖੋਲ੍ਹ ਕੇ ਰੱਖ ਦਿੰਦੀ ਹੈ। ਮੈਂ ਅਜਿਹੀ ਜਾਦੂਮਈ ਖੂਬਸੂਰਤੀ

14 / 395
Previous
Next