ਵਿੱਚ ਰੰਗੀਆਂ ਹੋਈਆਂ ਅਨੇਕਾਂ ਹੀ ਸ਼ਾਨਦਾਰ ਉਦਾਹਰਣਾਂ ਜਾਣਦਾ ਹਾਂ ।
ਇੱਕ ਇਹੋ ਜਿਹੀ ਉਦਾਹਰਣ ਜਿਸਦਾ ਮੈਂ ਜ਼ਿਕਰ ਕਰਨਾ ਚਾਹਾਂਗਾ, ਉਸ ਸਮੇਂ ਦੀ ਹੈ ਜਦੋਂ ਮੈਂ ਅਰਜ਼ਾਮਸ ਵਿਖੇ ਪੁਲਿਸ ਦੀ ਨਿਗਰਾਨੀ ਹੇਠ ਰਹਿ ਰਿਹਾ ਸਾਂ। ਮੇਰੇ ਨਾਲ ਦਾ ਗੁਆਂਢੀ, ਸਥਾਨਕ ਖੇੜੀਬਾੜੀ ਬੋਰਡ ਦਾ ਮੁਖੀ" ਜਿਹੜਾ ਮੈਨੂੰ ਇੰਨੀ ਨਫਰਤ ਕਰਦਾ ਸੀ ਕਿ ਉਸਨੇ ਆਪਣੀ ਨੌਕਰਾਣੀ ਨੂੰ ਸ਼ਾਮ ਵੇਲੇ ਕੰਮ ਤੋਂ ਬਾਅਦ ਮੇਰੇ ਰਸੋਈਏ ਨਾਲ ਗੱਲ ਕਰਨ ਤੋਂ ਵੀ ਵਰਜ ਦਿੱਤਾ ਸੀ, ਅਤੇ ਮੇਰੀ ਖਿੜਕੀ ਹੇਠ ਇੱਕ ਸਿਪਾਹੀ ਖੜਾ ਦਿੱਤਾ ਸੀ। ਸਿਪਾਹੀ ਨੂੰ ਜਦੋਂ ਵੀ ਠੀਕ ਲੱਗਦਾ ਉਹ ਖਿੜਕੀ 'ਚੋਂ ਮੇਰੇ ਕਮਰੇ ਵਿੱਚ ਅਸੱਭਿਆ ਜਿਹੇ ਢੰਗ ਨਾਲ ਝਾਤੀਆਂ ਮਾਰਦਾ । ਇਸਦਾ ਇਹ ਅਸਰ ਹੋਇਆ ਕਿ ਸ਼ਹਿਰ ਵਾਸੀ ਕਾਫ਼ੀ ਡਰ ਗਏ ਅਤੇ ਲੰਮੇ ਅਰਸੇ ਤੱਕ ਉਹਨਾਂ ਵਿੱਚੋਂ ਕਿਸੇ ਦੀ ਵੀ ਮੇਰੇ ਕੋਲ ਆਉਣ ਦੀ ਹਿੰਮਤ ਨਾ ਪਈ।
ਇੱਕ ਦਿਨ, ਗਿਰਜੇ ਦੀ ਛੁੱਟੀ ਵਾਲੇ ਦਿਨ ਇੱਕ ਕਾਣਾ ਆਦਮੀ ਮੈਨੂੰ ਮਿਲਣ ਲਈ ਆਇਆ। ਉਸਨੇ ਇੱਕ ਪੋਟਲੀ ਜਿਹੀ ਕੱਛ 'ਚ ਮਾਰੀ ਹੋਈ ਸੀ ਤੇ ਉਸਨੇ ਦੱਸਿਆ ਕਿ ਉਹ ਬੂਟਾਂ ਦਾ ਇੱਕ ਜੋੜਾ ਵੇਚਣ ਆਇਆ ਹੈ। ਮੈਂ ਉਸਨੂੰ ਕਿਹਾ ਕਿ ਮੈਨੂੰ ਬੂਟ ਨਹੀਂ ਚਾਹੀਦੇ ਤਾਂ ਉਸਨੇ ਸ਼ੱਕੀ ਜਿਹੀ ਨਜ਼ਰ ਨਾਲ ਅਗਲੇ ਕਮਰੇ ਵਿੱਚ ਝਾਤੀ ਮਾਰਨ ਤੋਂ ਬਾਅਦ ਹੌਲੀ ਜਿਹੇ ਕਿਹਾ: “ਬੂਟ ਤਾਂ ਤੁਹਾਨੂੰ ਮਿਲਣ ਦਾ ਇੱਕ ਬਹਾਨਾ ਹੈ, ਦਰਅਸਲ ਮੈਂ ਤੁਹਾਡੇ ਤੋਂ ਇਹ ਪੁੱਛਣ ਲਈ ਆਇਆ ਹਾਂ ਕਿ ਕੀ ਤੁਸੀਂ ਮੈਨੂੰ ਕੋਈ ਵਧੀਆ ਜਿਹੀ ਕਿਤਾਬ ਪੜ੍ਹਨ ਲਈ ਦੇ ਸਕਦੇ ਹੋ ?"
ਉਸਦੀ ਇਕਲੌਤੀ ਅੱਖ ਦਾ ਹਾਵ-ਭਾਵ ਐਨਾ ਸੁਹਿਰਦ ਅਤੇ ਪ੍ਰਭਾਵਸ਼ਾਲੀ ਸੀ ਕਿ ਇਸਨੇ ਮੇਰਾ ਸ਼ੱਕ ਦੂਰ ਕਰ ਦਿੱਤਾ। ਅਤੇ ਉਸਦੇ ਮੇਰੇ ਉਸ ਸਵਾਲ ਦੇ ਜਵਾਬ ਨੇ ਕਿ ਉਸਨੂੰ ਕਿਹੋ ਜਿਹੀ ਕਿਤਾਬ ਚਾਹੀਦੀ ਹੈ, ਸਾਰਾ ਮਾਮਲਾ ਸਾਫ਼ ਕਰ ਦਿੱਤਾ। ਆਸੇ-ਪਾਸੇ ਦੇਖ ਕੇ ਜਿਵੇਂ ਉਸਨੇ ਗੱਲ ਕੀਤੀ, ਉਸਦੀ ਆਵਾਜ਼ ਭਾਵੇਂ ਮੱਧਮ ਸੀ ਪਰ ਸੀ ਪ੍ਰਪੱਕ ।
"ਮੈਂ ਜੀਵਨ ਦੇ ਨਿਯਮਾਂ ਬਾਰੇ ਕੁਝ ਪੜ੍ਹਨਾ ਚਾਹਾਂਗਾ, ਲੇਖਕ ਸਾਹਿਬ। ਜਾਂ ਇਉਂ ਕਹਿ ਲਓ ਕਿ ਦੁਨੀਆਂ ਦੇ ਨਿਯਮਾਂ ਬਾਰੇ। ਮੇਰੇ ਕੁਝ ਪੱਲੇ ਨਹੀਂ ਪੈ ਰਿਹਾ। ਮੇਰਾ ਭਾਵ ਇਹ ਜਾਨਣ ਦਾ ਹੈ ਕਿ ਕਿਸੇ ਨੂੰ ਜ਼ਿੰਦਗੀ ਕਿਵੇਂ ਜਿਉਣੀ ਚਾਹੀਦੀ ਹੈ, ਜਾਂ ਕੁਝ ਹੋਰ ਇਹੋ-ਜਿਹਾ ਹੀ। ਮੇਰੇ ਗੁਆਂਢ ਵਿੱਚ ਕਜ਼ਾਨ ਤੋਂ ਆਇਆ ਇੱਕ ਗਣਿਤ ਦਾ ਪ੍ਰੋਫੈਸਰ ਰਹਿੰਦਾ ਹੈ। ਉਹ ਮੈਨੂੰ ਗਣਿਤ ਪੜ੍ਹਾਉਂਦਾ ਹੈ। ਵੇਖੋ ਨਾ, ਉਹ ਮੈਨੂੰ ਇਸ ਲਈ ਪੜ੍ਹਾਉਂਦਾ ਹੈ ਕਿਉਂਕਿ ਮੈਂ ਉਸਦੇ ਬੂਟਾਂ ਦੀ ਮੁਰੰਮਤ ਕਰਦਾ ਹਾਂ ਅਤੇ ਉਸਦੇ ਬਗੀਚੇ ਦੀ ਦੇਖਭਾਲ ਕਰਦਾ ਹਾਂ—ਮੈਂ ਮਾਲੀ ਦਾ ਕੰਮ ਵੀ ਕਰਦਾ ਹਾਂ । ਖੈਰ, ਗਣਿਤ ਮੇਰੀ ਦਿਲਚਸਪੀ ਵਾਲੇ ਸਵਾਲਾਂ ਵਿੱਚ ਮੇਰੀ ਮੱਦਦ ਨਹੀਂ ਕਰ ਸਕਦਾ ਤੇ ਉਹ ਬੋਲਦਾ ਵੀ ਬਹੁਤ ਘੱਟ ਹੈ..."
ਮੈਂ ਉਸਨੂੰ ਡਰੇਫਸ ਦੀ ਇੱਕ ਨਿਕੰਮੀ ਜਿਹੀ ਕਿਤਾਬ "ਸੰਸਾਰ ਅਤੇ ਸਮਾਜਿਕ ਵਿਕਾਸ"
* ਰੂਸੀ ਭਾਸ਼ਾ ਵਿੱਚ 'ਜੇਮਸਕੀ ਨਚਾਲਨਿਕ' - ਇਲਕਲਾਬ ਤੋਂ ਪਹਿਲਾਂ ਇਹ ਅਦਾਲਤੀ ਤੇ ਪ੍ਰਸ਼ਾਸ਼ਨਿਕ ਮਾਮਲਿਆਂ ਵਿੱਚ ਸਥਾਨਕ ਕਿਸਾਨੀ ਦਾ ਮੁਖੀ ਹੁੰਦਾ ਸੀ।-ਅਨੁ