ਦੇ ਦਿੱਤੀ। ਉਦੋਂ ਇਸ ਵਿਸ਼ੇ 'ਤੇ ਮੇਰੇ ਕੋਲ ਇਹੀ ਇੱਕ ਕਿਤਾਬ ਸੀ।
"ਬਹੁਤ ਸ਼ੁਕਰੀਆ,” ਕਾਣੇ ਆਦਮੀ ਨੇ ਧਿਆਨ ਨਾਲ ਕਿਤਾਬ ਬੂਟਾਂ ਵਿੱਚ ਲੁਕਾਉਂਦਿਆਂ ਕਿਹਾ।
“ਕੀ ਮੈਂ ਕਿਤਾਬ ਪੜ੍ਹਨ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਨ ਲਈ ਆ ਸਕਦਾ ਹਾਂ ?... ਮੈਂ ਤੁਹਾਡੇ ਬਾਗ ਵਿੱਚ ਰਸਭਰੀ ਦੇ ਬੂਟਿਆਂ ਦੀ ਛੇਗਾਈ ਕਰਨ ਲਈ ਆਵਾਂਗਾ, ਵੇਖੋ ਨਾ, ਪੁਲਿਸ ਤੁਹਾਡੇ 'ਤੇ ਨਜ਼ਰ ਰੱਖ ਰਹੀ ਹੈ, ਵੈਸੇ ਵੀ ਇਹ ਮੇਰੇ ਲਈ ਮੁਸ਼ਕਿਲ ਹੈ...'
ਪੰਜ ਦਿਨਾਂ ਬਾਅਦ ਜਦੋਂ ਉਹ ਦੁਬਾਰਾ, ਚਿੱਟਾ ਚੋਲਾ ਪਹਿਨ ਕੇ ਤੇ ਲਿੰਡਨ ਦੀ ਛਿੱਲ* ਅਤੇ ਕੈਂਚੀਆਂ ਨਾਲ ਲੈੱਸ ਹੋ ਕੇ ਆਇਆ ਤਾਂ ਮੈਂ ਉਸਦੀ ਜ਼ਿੰਦਾਦਿਲੀ ਵਾਲਾ ਰੌਂਅ ਵੇਖ ਕੇ ਹੈਰਾਨ ਰਹਿ ਗਿਆ। ਉਸਦੀ ਅੱਖ ਵਿੱਚ ਖੁਸ਼ਦਿਲੀ ਦੀ ਚਮਕ ਸੀ ਅਤੇ ਉਸਦੀ ਆਵਾਜ਼ ਉੱਚੀ ਤੇ ਦ੍ਰਿੜ ਸੀ। ਸਭ ਤੋਂ ਪਹਿਲਾਂ ਉਸਨੇ ਮੇਰੀ ਦਿੱਤੀ ਕਿਤਾਬ ਉੱਤੇ ਜੋਸ਼ ਨਾਲ ਆਪਣੇ ਹੱਥ ਦਾ ਖੁੱਲਾ ਪਾਸਾ ਮਾਰਿਆ ਅਤੇ ਫਟਾ-ਫਟ ਬੋਲਿਆ:
"ਕੀ ਮੈਂ ਇਸ ਕਿਤਾਬ ਤੋਂ ਇਹ ਸਿੱਟਾ ਕੱਢਾਂ ਕਿ ਰੱਬ ਨਾ ਦੀ ਕੋਈ ਚੀਜ਼ ਨਹੀਂ ਹੈ ?"
ਮੈਂ ਕਾਹਲੀ ਵਿੱਚ ਕੱਢੇ "ਸਿੱਟਿਆਂ" 'ਤੇ ਵਿਸ਼ਵਾਸ ਨਹੀਂ ਕਰਦਾ, ਇਸ ਲਈ ਮੈਂ ਬੜੇ ਧਿਆਨ ਨਾਲ ਉਸਤੋਂ ਪੁੱਛਣਾ ਸ਼ੁਰੂ ਕੀਤਾ ਕਿ ਅਜਿਹੀ ਕਿਹੜੀ ਗੱਲ ਹੈ, ਜਿਸਤੋਂ ਉਸਨੇ ਇਹ "ਸਿੱਟਾ" ਕੱਢਿਆ।
“ਮੇਰੇ ਲਈ ਇਹੀ ਸਭ ਤੋਂ ਵੱਡੀ ਚੀਜ਼ ਹੈ।" ਉਸਨੇ ਜੋਸ਼ ਨਾਲ ਪਰ ਹੌਲ਼ੀ ਆਵਾਜ਼ ਵਿੱਚ ਕਿਹਾ। "ਮੈਂ ਉਸੇ ਤਰ੍ਹਾਂ ਦਲੀਲ ਦਿੰਦਾ ਹਾਂ ਜਿਵੇਂ ਮੇਰੇ ਵਰਗੇ ਲੋਕ ਦਿੰਦੇ ਹਨ, ਜੇ ਸਰਬ-ਸ਼ਕਤੀਮਾਨ ਸਚਮੁੱਚ ਹੈ ਤਾਂ ਅਤੇ ਜੇ ਸਭ ਕੁਝ ਉਸਦੀ ਹੀ ਇੱਛਾ ਮੁਤਾਬਿਕ ਚੱਲਦਾ ਹੈ ਤਾਂ ਮੈਨੂੰ ਜ਼ਰੂਰ ਹੀ ਨੀਵਾਂ-ਨਿਮਾਣਾ ਹੋ ਕੇ ਉਸਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ। ਮੈਂ ਕਾਫ਼ੀ ਸਾਰਾ ਧਾਰਮਿਕ ਸਾਹਿਤ ਪੜ੍ਹਿਆ ਹੈ—ਬਾਈਬਲ ਵੀ ਅਤੇ ਧਾਰਮਿਕ ਵਿੱਦਿਆ ਦੀਆਂ ਹੋਰ ਵੀ ਕਈ ਰਚਨਾਵਾਂ, ਪਰ ਜੋ ਮੈਂ ਜਾਨਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਕੀ ਮੈਂ ਖੁਦ ਲਈ ਅਤੇ ਆਪਣੀ ਜ਼ਿੰਦਗੀ ਲਈ ਜ਼ਿੰਮੇਵਾਰ ਹਾਂ ਜਾਂ ਨਹੀਂ ? ਧਰਮ ਗ੍ਰੰਥ ਕਹਿੰਦੇ ਹਨ 'ਨਹੀਂ', ਤੁਹਾਨੂੰ ਰੱਬ ਦੀ ਇੱਛਾ ਮੁਤਾਬਿਕ ਜਿਉਣਾ ਚਾਹੀਦਾ ਹੈ, ਕਿਉਂਕਿ ਵਿਗਿਆਨ ਤੁਹਾਨੂੰ ਕਿਸੇ ਤਣ-ਪੱਤਣ ਨਹੀਂ ਲਾਵੇਗਾ। ਇਸਦਾ ਅਰਥ ਤਾਰਾ-ਵਿਗਿਆਨ ਬਕਵਾਸ ਹੈ, ਇੱਕ ਢੰਗ ਹੈ, ਅਤੇ ਇਸੇ ਤਰ੍ਹਾਂ ਗਣਿਤ ਅਤੇ ਬਾਕੀ ਸਭ ਕੁਝ ਵੀ। ਬੇਸ਼ੱਕ, ਤੁਸੀਂ ਖੁਦ ਵੀ ਅੰਨੀ-ਆਗਿਆਕਾਰੀ ਦੇ ਹੱਕ ਵਿੱਚ ਨਹੀਂ ਹੋ, ਹੈ ਨਾ ?"
"ਨਹੀਂ, ਨਹੀਂ ਹਾਂ,” ਮੈਂ ਕਿਹਾ।
“ਤਾਂ ਮੈਂ ਇਸਨੂੰ ਕਿਉਂ ਮੰਨਾਂ ? ਤੁਹਾਨੂੰ ਇੱਥੇ ਪੁਲਿਸ ਦੀ ਨਿਗਰਾਨੀ ਹੇਠ ਇਸ ਲਈ ਰੱਖਿਆ ਗਿਆ ਹੈ ਕਿਉਂਕਿ ਤੁਹਾਡਾ ਉਹਨਾਂ ਨਾਲ ਮੱਤਭੇਦ ਹੈ। ਇਸਦਾ ਮਤਲਬ ਹੈ ਕਿ ਤੁਸੀਂ ਇਸਾਈ ਮੱਤ ਦੇ ਖਿਲਾਫ ਉੱਠ ਖੜੇ ਹੋਏ ਹੋ, ਕਿਉਂਕਿ, ਜਿਵੇਂ ਮੈਂ ਸਮਝ ਰਿਹਾ ਹਾਂ, ਸਾਰੇ
* ਮੂੜੇ, ਟੋਕਰੀਆਂ ਆਦਿ ਬਣਾਉਣ ਲਈ ਅਤੇ ਬੂਟਿਆਂ ਨੂੰ ਬੰਨਣ ਲਈ ਵਰਤੀ ਜਾਂਦੀ ਹੈ -ਅਨੁ.