ਕਿਤਾਬਾਂ ਬਾਰੇ*
ਤੁਸੀਂ ਮੈਨੂੰ ਇਸ ਕਿਤਾਬ ਦੀ ਭੂਮਿਕਾ ਲਿਖਣ ਲਈ ਕਿਹਾ ਹੈ। ਮੈਂ ਕੋਈ ਬਹੁਤਾ ਵਧੀਆ ਭੂਮਿਕਾ-ਲੇਖਕ ਤਾਂ ਨਹੀਂ ਹਾਂ, ਪਰ ਮੇਰਾ ਐਨੇ ਵੱਡੇ ਮਾਣ ਨੂੰ ਨਾ-ਮਨਜ਼ੂਰ ਕਰਨ ਦਾ ਵੀ ਦਿਲ ਨਹੀਂ ਕਰ ਰਿਹਾ। ਇਸ ਲਈ ਮੈਂ ਇਸ ਮੌਕੇ ਨੂੰ ਕਿਤਾਬਾਂ ਬਾਰੇ ਆਪਣੇ ਕੁਝ ਵਿਚਾਰ ਪੇਸ਼ ਕਰਨ ਲਈ ਵਰਤਾਂਗਾ।
ਇਹ ਕਿਤਾਬਾਂ ਹੀ ਹਨ ਜਿਹਨਾਂ ਨੂੰ ਮੈਂ ਆਪਣੇ ਅੰਦਰਲੀ ਹਰ ਚੰਗਿਆਈ ਦਾ ਸਿਹਰਾ ਦਿੰਦਾ ਹਾਂ। ਮੈਂ ਆਪਣੀ ਜਵਾਨੀ ਦੇ ਦਿਨਾਂ ਵਿੱਚ ਹੀ ਇਹ ਮਹਿਸੂਸ ਕਰ ਲਿਆ ਸੀ ਕਿ ਕਲਾ ਲੋਕਾਂ ਨਾਲੋਂ ਜਿਆਦਾ ਖੁੱਲ੍ਹਦਿਲੀ ਹੁੰਦੀ ਹੈ। ਮੈਂ ਪੁਸਤਕ-ਪ੍ਰੇਮੀ ਹਾਂ: ਹਰ ਕਿਤਾਬ ਮੈਨੂੰ ਇੱਕ ਚਮਤਕਾਰ ਜਾਪਦੀ ਹੈ, ਅਤੇ ਲੇਖਕ ਇੱਕ ਜਾਦੂਗਰ। ਕਿਤਾਬਾਂ ਬਾਰੇ ਮੈਂ ਡੂੰਘੀਆਂ ਭਾਵਨਾਵਾਂ ਅਤੇ ਹੁਲਾਸ-ਪੂਰਨ ਉਤਸ਼ਾਹ ਤੋਂ ਬਿਨਾਂ ਹੋਰ ਕਿਸੇ ਢੰਗ ਨਾਲ ਗੱਲ ਹੀ ਨਹੀਂ ਕਰ ਸਕਦਾ। ਇਹ ਹਾਸੋਹੀਣਾ ਜਾਪ ਸਕਦਾ ਹੈ ਪਰ ਇਹੀ ਸੱਚਾਈ ਹੈ। ਇਸਨੂੰ ਵਹਿਸ਼ੀਪੁਣਾ ਵੀ ਕਿਹਾ ਜਾ ਸਕਦਾ ਹੈ; ਪਰ ਲੋਕਾਂ ਨੇ ਜੋ ਕਹਿਣਾ ਹੈ ਉਹਨਾਂ ਨੂੰ ਕਹਿਣ ਦਿਓ-ਮੇਰਾ ਕੋਈ ਇਲਾਜ ਨਹੀਂ ਹੈ।
ਜਦੋਂ ਵੀ ਮੈਂ ਆਪਣੇ ਹੱਥ ਵਿੱਚ ਕੋਈ ਨਵੀਂ ਕਿਤਾਬ ਫੜਦਾ ਹਾਂ, ਛਾਪੇਖਾਨੇ ਵਿੱਚ ਤਿਆਰ ਕੀਤੀ ਟਾਈਪ-ਸੈੱਟਰ ਦੀ ਕੋਈ ਚੀਜ਼, ਜਿਹੜਾ ਇੱਕ ਪ੍ਰਕਾਰ ਦਾ ਨਾਇਕ ਹੁੰਦਾ ਹੈ ਅਤੇ ਆਪਣੇ ਵਰਗੇ ਹੀ ਕਿਸੇ ਹੋਰ ਨਾਇਕ ਦੀ ਬਣਾਈ ਹੋਈ ਮਸ਼ੀਨ ਦੀ ਸਹਾਇਤਾ ਨਾਲ ਆਪਣਾ ਕੰਮ ਕਰਦਾ ਹੈ, ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਜਿਉਂਦੀ-ਜਾਗਦੀ, ਅਦਭੁੱਤ ਅਤੇ ਮੇਰੇ ਨਾਲ ਗੱਲਾਂ ਕਰ ਸਕਣ ਵਾਲੀ ਕੋਈ ਚੀਜ਼ ਮੇਰੀ ਜ਼ਿੰਦਗੀ ਵਿੱਚ ਦਾਖਲ ਹੋ ਗਈ ਹੈ— ਮਨੁੱਖ ਦੁਆਰਾ ਖੁਦ ਆਪਣੇ ਲਈ ਲਿਖੀ ਵਸੀਅਤ, ਉਸ ਮਨੁੱਖ ਲਈ ਜੋ ਇਸ ਲਈ ਦੁਨੀਆਂ ਦੀ ਹਰ ਚੀਜ਼ ਨਾਲੋਂ ਜ਼ਿਆਦਾ ਗੁੰਝਲਦਾਰ ਹੈ, ਸਭ ਤੋਂ ਵੱਧ ਰਹੱਸਮਈ ਅਤੇ ਸਭਤੋਂ ਜ਼ਿਆਦਾ ਪਿਆਰ ਦੇ ਲਾਇਕ ਹੈ - ਮਨੁੱਖ ਜਿਸਦੀ ਕਿਰਤ ਅਤੇ ਕਲਪਨਾ ਨੇ ਦੁਨੀਆ ਦੀ ਹਰ ਉਸ ਚੀਜ਼ ਦੀ ਸਿਰਜਣਾ ਕੀਤੀ ਹੈ ਜੋ ਜਾਹੋ-ਜਲਾਲ ਅਤੇ ਖੂਬਸੂਰਤੀ
ਇਸ ਲੇਖ ਦਾ ਫ਼ਰਾਂਸੀਸੀ ਅਨੁਵਾਦ 1925 ਵਿੱਚ ਪੈਰਿਸ 'ਚ ਛਪੀ ਪ. ਮੋਰਟੀਅਰ ਦੀ ਕਿਤਾਬ 'ਵਿਦੇਸ਼ੀ ਸਾਹਿਤ ਦਾ ਸੰਪੂਰਨ ਇਤਿਹਾਸ' ਦੇ ਮੁਖਬੰਧ ਵਜੋਂ ਛਪਿਆ ਸੀ।