ਨਾਲ ਭਰਪੂਰ ਹੈ।
ਕਿਤਾਬਾਂ ਜ਼ਿੰਦਗੀ ਵਿੱਚ ਮੇਰੀ ਰਹਿਨੁਮਾਈ ਕਰਦੀਆਂ ਹਨ ਅਤੇ ਇਹ ਗੱਲ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਪਰ ਮੈਨੂੰ ਕੋਈ ਨਵੀਂ ਗੱਲ ਦੱਸਣ ਦਾ ਇਨ੍ਹਾਂ ਦਾ ਹਮੇਸ਼ਾ ਹੀ ਆਪਣਾ ਇੱਕ ਖਾਸ ਢੰਗ ਰਿਹਾ ਹੈ, ਜਿਹੜਾ ਮੈਂ ਪਹਿਲਾਂ ਨਹੀਂ ਜਾਣਦਾ ਸਾਂ ਅਤੇ ਨਾ ਹੀ ਮੈਂ ਇਹ ਮਨੁੱਖਾਂ ਵਿੱਚ ਕਦੇ ਵੇਖਿਆ ਸੀ । ਇੱਕ ਪੂਰੀ ਕਿਤਾਬ ਵਿੱਚੋਂ ਹੋ ਸਕਦਾ ਹੈ ਕਿ ਤੁਹਾਨੂੰ ਇੱਕ ਦਿਲ ਟੁੰਬਵੇਂ ਫ਼ਿਕਰੇ ਤੋਂ ਬਿਨਾਂ ਹੋਰ ਕੁਝ ਵੀ ਨਾ ਮਿਲੇ, ਪਰ ਇਹੀ ਉਹ ਫ਼ਿਕਰਾ ਹੁੰਦਾ ਹੈ ਜੋ ਤੁਹਾਨੂੰ ਮਨੁੱਖ ਦੇ ਹੋਰ ਨਜ਼ਦੀਕ ਲੈ ਜਾਂਦਾ ਹੈ ਅਤੇ ਇੱਕ ਨਵੀਂ ਮੁਸਕਾਨ ਜਾਂ ਦਰਦ ਦਾ ਭੇਦ ਖੋਲ੍ਹ ਦਿੰਦਾ ਹੈ।
ਤਾਰਾ-ਜਗਤ ਦਾ ਪ੍ਰਤਾਪ, ਬ੍ਰਹਿਮੰਡ ਦੀ ਇੱਕਸੁਰ ਬਣਤਰ ਅਤੇ ਉਹ ਸਭ ਕੁਝ ਜੋ ਤਾਰਾ ਵਿਗਿਆਨ ਅਤੇ ਬ੍ਰਹਿਮੰਡ ਵਿਗਿਆਨ ਆਪਣੇ ਖੂਬਸੂਰਤ ਲਫ਼ਜ਼ਾਂ ਵਿੱਚ ਬਿਆਨ ਕਰਦਾ ਹੈ ਮੇਰੇ ਅੰਦਰ ਕੋਈ ਉਤਸ਼ਾਹ ਨਹੀਂ ਜਗਾਉਂਦਾ ਅਤੇ ਨਾ ਹੀ ਮੈਨੂੰ ਪ੍ਰਭਾਵਿਤ ਕਰਦਾ ਹੈ। ਮੇਰਾ ਖਿਆਲ ਇਹ ਹੈ ਕਿ ਬ੍ਰਹਿਮੰਡ ਏਨਾ ਵੀ ਹੈਰਾਨੀਜਨਕ ਨਹੀਂ ਹੈ ਜਿੰਨਾ ਤਾਰਾ ਵਿਗਿਆਨੀ ਚਾਹੁੰਦੇ ਹਨ ਕਿ ਅਸੀਂ ਸਮਝੀਏ ਅਤੇ ਇਹ ਵੀ ਕਿ ਨਵੇਂ-ਨਵੇਂ ਸੰਸਾਰਾਂ ਦੇ ਜਨਮ ਅਤੇ ਮਰਨ ਵਿੱਚ ਰੂਹਾਨੀ ਇਕਸੁਰਤਾ ਦੀ ਬਜਾਏ ਵਧੇਰੇ ਬੇਅੰਤ ਅਤੇ ਬੇਅਰਥ ਘੜਮੱਸ/ਧੁੰਦੂਕਾਰਾ ਹੁੰਦਾ ਹੈ।
ਅਕਾਸ਼-ਗੰਗਾ ਦੀ ਅਨੰਤਤਾ ਵਿੱਚ ਕਿਧਰੇ ਜੇ ਕੋਈ ਸੂਰਜ ਖ਼ਤਮ ਹੋ ਗਿਆ ਹੈ ਅਤੇ ਉਸ ਦੇ ਸਾਰੇ ਗ੍ਰਹਿ ਇੱਕ ਸਦੀਵੀ ਰਾਤ ਵਿੱਚ ਡੁੱਬ ਗਏ ਹਨ, ਤਾਂ ਇਹ ਕੁਝ ਇਹੋ ਜਿਹੀ ਗੱਲ ਹੈ ਜਿਸ ਦਾ ਮੇਰੇ 'ਤੇ ਕੋਈ ਅਸਰ ਨਹੀਂ ਪੈਂਦਾ, ਪਰ ਕੈਮੀਲੇ ਫਲੈਮੇਰੀਆਂ, ਮਹਾਨ ਕਲਪਨਾ ਦੇ ਮਾਲਿਕ ਦੀ ਮੌਤ ਨੇ ਮੈਨੂੰ ਡੂੰਘਾ ਸਦਮਾ ਦਿੱਤਾ ਸੀ।
ਹਰ ਉਹ ਚੀਜ਼ ਜੋ ਸਾਨੂੰ ਚੰਗੀ ਅਤੇ ਸੋਹਣੀ ਲਗਦੀ ਹੈ ਇਨਸਾਨ ਦੀ ਹੀ ਕਾਢ ਜਾਂ ਰਚਨਾ ਹੈ। ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਅਕਸਰ ਉਸ ਨੂੰ ਦੁੱਖਾਂ-ਦਰਦਾਂ ਦੀ ਵੀ ਰਚਨਾ ਕਰਨੀ ਪਈ ਹੈ, ਇਨ੍ਹਾਂ ਨੂੰ ਉਚਿਆਉਣਾ ਵੀ ਪਿਆ ਹੈ ਜਿਵੇਂ ਕਿ ਦੋਸਤੋਯੋਵਸਕੀ, ਬਦੀਲੇਅਰ ਜਾਂ ਅਜਿਹੇ ਹੀ ਹੋਰ ਵਿਅਕਤੀਆਂ ਨੇ ਕੀਤਾ। ਪਰ ਇਸ ਵਿੱਚ ਵੀ ਮੈਂ ਜ਼ਿੰਦਗੀ ਦੇ ਘਿਣਾਉਣੇਪਣ ਅਤੇ ਨੀਰਸਤਾ ਨੂੰ ਘੱਟ ਕਰਨ ਅਤੇ ਜ਼ਿੰਦਗੀ ਨੂੰ ਸ਼ਿੰਗਾਰਨ ਦੀ ਇੱਕ ਇੱਛਾ ਵੇਖਦਾ ਹਾਂ।
ਸਾਡੇ ਆਲੇ-ਦੁਆਲੇ ਪਸਰੀ ਕੁਦਰਤ ਵਿੱਚ ਕੋਈ ਖੂਬਸੂਰਤੀ ਨਹੀਂ ਹੈ ਅਤੇ ਇਹ ਸਾਡੀ ਵਿਰੋਧੀ ਹੈ: ਖੂਬਸੂਰਤੀ ਉਹ ਹੁੰਦੀ ਹੈ ਜੋ ਮਨੁੱਖ ਆਪਣੀ ਆਤਮਾ ਦੀ ਡੂੰਘਾਈ ਵਿੱਚੋਂ ਉਤਪੰਨ ਕਰਦਾ ਹੈ। ਜਿਸ ਤਰ੍ਹਾਂ ਫਿਨਲੈਂਡ ਦਾ ਨਿਵਾਸੀ ਛਿਦਰੀ ਅਤੇ ਮੱਧਰੀ ਜਿਹੀ ਬਨਸਪਤੀ ਨਾਲ ਆਪਣੇ ਜੰਗਲਾਂ, ਦਲਦਲਾਂ ਅਤੇ ਮਟਮੈਲੀਆਂ ਚੱਟਾਨਾਂ ਦੀ ਕਾਇਆਪਲਟ ਕਰਕੇ ਖੂਬਸੂਰਤੀ ਦੇ ਦ੍ਰਿਸ਼ ਸਿਰਜ ਲੈਂਦਾ ਹੈ ਅਤੇ ਅਰਬ ਵਸਨੀਕ ਖੁਦ ਨੂੰ ਸਮਝਾ ਲੈਂਦਾ ਹੈ ਕਿ ਮਾਰੂਥਲ ਸੋਹਣਾ ਹੁੰਦਾ ਹੈ; ਖੂਬਸੂਰਤੀ ਇਸ ਬਾਰੇ ਚਿੰਤਨ ਕਰਨ ਦੀ ਮਨੁੱਖ ਦੀ ਘਾਲਣਾ ਵਿੱਚੋਂ ਪੈਦਾ ਹੁੰਦੀ ਹੈ। ਉੱਘੜ-ਦੁੱਗੜ ਦੰਦੇਦਾਰ ਪਹਾੜਾਂ ਤੋਂ ਮੈਨੂੰ ਕੋਈ ਖੁਸ਼ੀ ਨਹੀਂ ਮਿਲਦੀ,