ਸਗੋਂ ਉਸ ਸ਼ਾਨੋ-ਸ਼ੌਕਤ ਅਤੇ ਠਾਠ-ਬਾਠ ਵਿੱਚੋਂ ਮਿਲਦੀ ਹੈ ਜੋ ਮਨੁੱਖ ਨੇ ਇਸ ਨੂੰ ਬਖ਼ਸ਼ੀ ਹੈ। ਮੈਂ ਮਨੁੱਖ ਦੀ ਉਸ ਸਹਿਜਤਾ ਅਤੇ ਉਦਾਰਤਾ ਦਾ ਪ੍ਰਸੰਸਕ ਹਾਂ ਜਿਸ ਨਾਲ ਉਹ ਕੁਦਰਤ ਦਾ ਰੂਪ ਬਦਲ ਰਿਹਾ ਹੈ, ਉਹ ਉਦਾਰਤਾ ਜਿਹੜੀ ਪ੍ਰਿਥਵੀ ਦੀ ਹੋਂਦ ਲਈ ਹੋਰ ਵੀ ਹੈਰਾਨੀਜਨਕ ਹੈ, ਤੇ ਜੇ ਕੋਈ ਜ਼ਰਾ ਧਿਆਨ ਨਾਲ ਸੋਚੇ, ਪ੍ਰਿਥਵੀ ਰਹਿਣ ਲਾਇਕ ਸੁਖਾਵੀਂ ਤੇ ਅਰਾਮਦਾਇਕ ਥਾਂ ਤੋਂ ਕਿੰਨੀ ਭਿੰਨ ਹੈ। ਭੂਚਾਲਾਂ ਬਾਰੇ ਸੋਚੋ, ਹਨ੍ਹੇਰੀਆਂ, ਬਰਫ਼ਾਨੀ ਝੱਖੜ, ਹੜ੍ਹ, ਠੰਢੇ ਯਖ਼ ਸਿਆਲ ਅਤੇ ਤਪਦੀਆਂ-ਭੁੱਜਦੀਆਂ ਗਰਮੀਆਂ, ਹਾਨੀਕਾਰਕ ਕੀੜੇ ਤੇ ਕੀਟਾਣੂ ਅਤੇ ਹਜ਼ਾਰਾਂ ਹੋਰ ਚੀਜ਼ਾਂ ਬਾਰੇ ਸੋਚੋ ਜੋ ਸਾਡੀ ਜ਼ਿੰਦਗੀ ਨੂੰ ਭਿਆਨਕ ਹੱਦ ਤੱਕ ਅਸਿਹਣਸ਼ੀਲ ਬਣਾ ਦਿੰਦੀਆਂ ਜੇ ਕਿਤੇ ਮਨੁੱਖ ਉਹ ਨਾਇਕ ਨਾ ਹੁੰਦਾ ਜੋ ਉਹ ਅੱਜ ਹੈ।
ਸਾਡੀ ਹੋਂਦ ਹਮੇਸ਼ਾ ਅਤੇ ਹਰ ਜਗ੍ਹਾ ਹੀ ਦੁਖਾਂਤਕ ਰਹੀ ਹੈ, ਪਰ ਮਨੁੱਖ ਨੇ ਇਨ੍ਹਾਂ ਅਣਗਿਣਤ ਦੁਖਾਂਤਾਂ ਨੂੰ ਕਲਾ-ਕਿਰਤਾਂ ਵਿੱਚ ਬਦਲ ਦਿੱਤਾ ਹੈ। ਮੈਂ ਇਸ ਬਦਲਾਅ ਤੋਂ ਜ਼ਿਆਦਾ ਅਦਭੁੱਤ ਅਤੇ ਹੈਰਾਨੀਜਨਕ ਹੋਰ ਕਿਸੇ ਚੀਜ਼ ਬਾਰੇ ਨਹੀਂ ਜਾਣਦਾ, ਇਹੀ ਕਾਰਨ ਹੈ ਕਿ ਪੁਸ਼ਕਿਨ ਦੀਆਂ ਕਵਿਤਾਵਾਂ ਦੇ ਇੱਕ ਛੋਟੇ ਜਿਹੇ ਸੰਗ੍ਰਹਿ ਤੋਂ ਅਤੇ ਫਲਾਬੇਅਰ ਦੇ ਇੱਕ ਨਾਵਲ ਤੋਂ ਮੈਨੂੰ ਤਾਰਿਆਂ ਦੀ ਠੰਡੀ ਟਿਮਟਿਮਾਹਕ, ਸਾਗਰ ਦੀ ਮਕੈਨਕੀ ਤਾਲ, ਜੰਗਲਾਂ ਦੀ ਸਰਸਰਾਹਟ ਜਾਂ ਬੀਆਬਾਨ ਦੇ ਸੰਨਾਟੇ ਨਾਲੋਂ ਕਿਤੇ ਵਧੇਰੇ ਸਿਆਣਪ ਅਤੇ ਜਿਉਂਦਾ-ਜਾਗਦਾ ਸੁਹੱਪਣ ਮਿਲਦਾ ਹੈ।
'ਬੀਆਬਾਨ ਦੀ ਖਾਮੋਸ਼ੀ ? ਰੂਸੀ ਕੰਪੋਜ਼ਰ ਬੈਰੇਦਿਨ ਨੇ ਆਪਣੀ ਇੱਕ ਕ੍ਰਿਤ ਵਿੱਚ ਇਸ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ। “ਉੱਤਰ-ਧਰੁਵੀਪ੍ਰਕਾਸ਼"? ਮੈਂ ਵਿਸਲਰ ਦੀਆਂ ਤਸਵੀਰਾਂ ਨੂੰ ਤਰਜੀਹ ਦਿੰਦਾ ਹਾਂ। ਇਹ ਇੱਕ ਗੁੜ੍ਹ ਸੱਚਾਈ ਸੀ ਜਦੋਂ ਜੇਤਨ ਰਸਕਿਨ ਨੇ ਕਿਹਾ ਸੀ ਕਿ ਇੰਗਲੈਂਡ ਦੀਆਂ ਤਰਕਾਲਾਂ ਟਰਨਰ ਦੀ ਚਿੱਤਰਕਾਰੀ ਤੋਂ ਬਾਅਦ ਜ਼ਿਆਦਾ ਖੂਬਸੂਰਤ ਹੋ ਗਈਆਂ ਹਨ।
ਮੈਨੂੰ ਆਪਣਾ ਅਸਮਾਨ ਕਿਤੇ ਜ਼ਿਆਦਾ ਪਿਆਰਾ ਲੱਗਦਾ ਜੇ ਤਾਰੇ ਰਤਾ ਵਧੇਰੇ ਵੱਡੇ, ਚਮਕੀਲੇ ਅਤੇ ਸਾਡੇ ਹੋਰ ਨਜ਼ਦੀਕ ਹੁੰਦੇ। ਅਸਲ ਵਿੱਚ ਜਦੋਂ ਤੋਂ ਤਾਰਾ-ਵਿਗਿਆਨੀ ਸਾਨੂੰ ਇਨ੍ਹਾਂ ਬਾਰੇ ਦੱਸ ਰਹੇ ਹਨ ਇਹ ਜ਼ਿਆਦਾ ਸੋਹਣੇ ਹੋ ਗਏ ਹਨ।
ਜਿਸ ਦੁਨੀਆਂ ਵਿੱਚ ਮੈਂ ਵਸਦਾ ਹਾਂ ਇਹ ਨਿੱਕੇ-ਨਿੱਕੇ ਹੈਮਲਟਾਂ ਅਤੇ ਉਥੈਲੋ, ਰੋਮੀਓ ਅਤੇ ਗੋਰੀਓ, ਕਰਾਮਾਜੋਵ ਅਤੇ ਮਿਸਟਰ ਡੌਮਬੇ, ਡੇਵਿਡ ਕਾਪਰਫੀਲਡ, ਮੈਡਮ ਬੇਵੇਰੀ, ਮੈਨਨ ਸੋਸਕੋ, ਔਨਾ ਕਾਰੇਨਿਨਾ, ਡਾਨ ਕਿਉਗਜ਼ੋਟ ਅਤੇ ਡਾਨ ਜੂਆਨ ਦੀ ਦੁਨੀਆਂ ਹੈ।
ਸਾਡੇ ਵਰਗੇ ਆਮ ਲੋਕਾਂ ਵਿੱਚੋਂ ਹੀ ਕਵੀਆਂ ਨੇ ਸ਼ਾਨਦਾਰ ਚਿੱਤਰ ਬਣਾਏ ਅਤੇ ਉਨ੍ਹਾਂ ਨੂੰ ਅਮਰ ਬਣਾ ਦਿੱਤਾ।
ਅਸੀਂ ਇੱਕ ਅਜਿਹੀ ਦੁਨੀਆਂ ਵਿੱਚ ਰਹਿੰਦੇ ਹਾਂ ਜਿਸ ਵਿੱਚ ਓਨੀ ਦੇਰ ਤੱਕ ਮਨੁੱਖ ਨੂੰ ਸਮਝ ਸਕਣਾ ਅਸੰਭਵ ਹੈ ਜਦੋਂ ਤੱਕ ਅਸੀਂ (ਵਿਗਿਆਨੀਆਂ ਅਤੇ ਸਾਹਿਤਕਾਰਾਂ ਦੀਆਂ) ਮਨੁੱਖ ਬਾਰੇ ਲਿਖੀਆਂ ਕਿਤਾਬਾਂ ਨਹੀਂ ਪੜ੍ਹ ਲੈਂਦੇ। ਫਲਾਬੇਅਰ ਦੀ Un coevr simple (ਸਾਦਾ ਦਿਲ) ਮੇਰੇ ਲਈ ਅੰਜੀਲ ਜਿੰਨੀ ਹੀ ਕੀਮਤ ਰੱਖਦੀ ਹੈ ਨੂਤ ਹੈਨਸਨ ਦੀ