ਮੈਂ ਲਿਖਣਾ ਕਿਵੇਂ ਸਿੱਖਿਆ
ਸਾਥੀਓ!
ਜਦੋਂ ਕਦੇ ਵੀ ਮੈਨੂੰ ਤੁਹਾਡੇ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ ਹੈ, ਕਈਆਂ ਨੇ ਜ਼ੁਬਾਨੀ ਜਾਂ ਲਿਖਕੇ ਮੈਨੂੰ ਇਹ ਦੱਸਣ ਲਈ ਕਿਹਾ ਹੈ ਕਿ ਮੈਂ ਲਿਖਣਾ ਕਿਵੇਂ ਸਿੱਖਿਆ। ਸੋਵੀਅਤ ਸੰਘ ਦੇ ਹਰ ਕੋਨੇ ਤੋਂ ਮਜ਼ਦੂਰ ਅਤੇ ਕਿਸਾਨ ਪੱਤਰ-ਪ੍ਰੇਰਕਾਂ, ਫ਼ੌਜੀ ਪੱਤਰ-ਪ੍ਰੇਰਕਾਂ ਅਤੇ ਅਜਿਹੇ ਨੌਜਵਾਨਾਂ ਵੱਲੋਂ, ਜਿਨ੍ਹਾਂ ਨੇ ਹੁਣੇ ਹੀ ਲਿਖਣਾ ਸ਼ੁਰੂ ਕੀਤਾ ਹੈ, ਭੇਜੀਆਂ ਚਿੱਠੀਆਂ ਵਿੱਚ ਇਹੀ ਸਵਾਲ ਪੁੱਛਿਆ ਗਿਆ ਹੈ। ਕਈਆਂ ਨੇ ਇਹ ਬੇਨਤੀ ਕੀਤੀ ਹੈ ਕਿ ਮੈਂ "ਕਹਾਣੀਆਂ ਕਿਵੇਂ ਲਿਖੀਆਂ ਜਾਣ, ਇਸ ਵਿਸ਼ੇ ਬਾਰੇ ਕਿਸੇ ਕਿਤਾਬ ਦਾ ਸੰਪਾਦਨ ਕਰਾਂ" ਜਾਂ "ਸਾਹਿਤ ਦਾ ਸਿਧਾਂਤ ਵਿਕਸਤ ਕਰਾਂ" ਜਾਂ "ਸਾਹਿਤ ਬਾਰੇ ਕੋਈ ਪਾਠ-ਪੁਸਤਕ ਤਿਆਰ ਕਰਾਂ"। ਮੈਂ ਅਜਿਹੀ ਪਾਠ-ਪੁਸਤਕ ਨਹੀਂ ਲਿਖ ਸਕਦਾ, ਅਜਿਹਾ ਕਰਨ ਦੇ ਸਮਰੱਥ ਨਹੀਂ ਹਾਂ: ਨਾਲੇ ਅਜਿਹੀਆਂ ਕਿਤਾਬਾਂ ਪਹਿਲਾਂ ਹੀ ਮੌਜੂਦ ਹਨ, ਭਾਵੇਂ ਕਿ ਬਹੁਤ ਵਧੀਆ ਨਹੀਂ ਪਰ ਲਾਭਦਾਇਕ ਹਨ।
ਜਿਹੜੇ ਲਿਖਣਾ ਸ਼ੁਰੂ ਕਰ ਰਹੇ ਹਨ ਉਨ੍ਹਾਂ ਨੂੰ ਸਾਹਿਤ ਦੇ ਇਤਿਹਾਸ ਦਾ ਗਿਆਨ ਹੋਣਾ ਲਾਜ਼ਮੀ ਹੈ। ਇਸ ਨਜ਼ਰ ਤੋਂ ਉਨ੍ਹਾਂ ਲਈ ਗੋਸਿਜ਼ਦਾਤ* ਦੁਆਰਾ ਪ੍ਰਕਾਸ਼ਿਤ ਵ. ਕਲਤੁਆਲ ਦੀ ਕਿਤਾਬ 'ਸਾਹਿਤ ਦਾ ਇਤਿਹਾਸ' ਮੱਦਦਗਾਰ ਸਾਬਿਤ ਹੋਵੇਗੀ। ਇਸ ਕਿਤਾਬ ਵਿੱਚ ਜ਼ੁਬਾਨੀ ("ਲੋਕ") ਅਤੇ ਲਿਖਤੀ ("ਸਾਹਿਤਕ" ਰਚਨਤਾਮਿਕਤਾ ਦੇ ਵਿਕਾਸ ਦਾ ਚੰਗਾ ਵਰਣਨ ਹੈ। ਆਦਮੀ ਦਾ ਕਿੱਤਾ ਕੋਈ ਵੀ ਹੋਵੇ, ਉਸ ਨੂੰ ਇਸ ਦੇ ਇਤਿਹਾਸ ਦਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ। ਜੇ ਕਿਸੇ ਸਨਅਤ ਜਾਂ ਚੰਗਾ ਹੋਵੇ ਜੇ, ਕਿਸੇ ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰ ਜਾਣਦੇ ਹੋਣ ਕਿ ਇਹ (ਫੈਕਟਰੀ) ਕਿਵੇਂ ਬਣੀ ਅਤੇ ਵਿਕਸਤ ਹੋਈ, ਇਸ ਦਾ ਉਤਪਾਦਨ ਕਿਵੇਂ ਉੱਨਤ ਹੋਇਆ, ਤਾਂ ਉਹ ਸੱਭਿਆਚਾਰ ਦੇ ਇਤਿਹਾਸ ਲਈ ਆਪਣੀ ਕਿਰਤ ਦੇ ਮਹੱਤਵ ਨੂੰ ਸਮਝਦੇ ਹੋਏ ਜ਼ਿਆਦਾ ਵਧੀਆ ਢੰਗ ਨਾਲ ਅਤੇ ਵਧੇਰੇ ਉਤਸ਼ਾਹ ਨਾਲ ਕੰਮ ਕਰਨਗੇ।
ਇਸੇ ਤਰ੍ਹਾਂ ਵਿਦੇਸ਼ੀ ਸਾਹਿਤ ਦੇ ਅਤੀਤ ਦੀ ਜਾਣਕਾਰੀ ਵੀ ਜ਼ਰੂਰੀ ਹੈ, ਕਿਉਂਕਿ ਆਪਣੇ ਸਾਰ-ਤੱਤ ਵਿੱਚ ਸਾਹਿਤਕ ਰਚਨਾਤਮਕਤਾ ਸਾਰੇ ਦੇਸ਼ਾਂ ਅਤੇ ਹਰ ਪ੍ਰਕਾਰ ਦੇ ਲੋਕ-ਸਮੂਹਾਂ ਵਿੱਚ ਇੱਕੋ ਜਿਹੀ ਹੀ ਹੈ। ਇਹ ਸਿਰਫ਼ ਰਸਮੀ, ਬਾਹਰੀ ਸਬੰਧਾਂ ਦੀ ਗੱਲ ਨਹੀਂ ਹੈ,
__________________________________________
ਗੋਸੀਜ਼ਦਾਤ' - ਸਟੇਟ ਪਬਲਿਸ਼ਿੰਗ ਹਾਊਸ, ਮਾਸਕੋ।